ਕੈਨੇਡਾ ਤੋਂ ਭਾਰਤ ਪਰਤੀ ਲੜਕੀ ਹੋਈ ਲਾਪਤਾ, 9 ਮਹੀਨੇ ਬਾਅਦ ਫਾਰਮ ਹਾਊਸ ਵਿਚ ਦਫਨ ਮਿਲੀ ਲਾਸ਼, ਜਾਂਚ ਵਿਚ ਪ੍ਰੇਮੀ ਦਾ ਖੁਲਿਆ ਭੇਤ, ਇੰਜ ਕੀਤੀ ਹੱਤਿਆ

ਕੈਨੇਡਾ ਤੋਂ ਭਾਰਤ ਪਰਤੀ ਲੜਕੀ ਹੋਈ ਲਾਪਤਾ, 9 ਮਹੀਨੇ ਬਾਅਦ ਫਾਰਮ ਹਾਊਸ ਵਿਚ ਦਫਨ ਮਿਲੀ ਲਾਸ਼, ਜਾਂਚ ਵਿਚ ਪ੍ਰੇਮੀ ਦਾ ਖੁਲਿਆ ਭੇਤ, ਇੰਜ ਕੀਤੀ ਹੱਤਿਆ


ਵੀਓਪੀ ਬਿਊਰੋ, ਨੈਸ਼ਨਲ-ਕੈਨੇਡਾ ਰਹਿੰਦੀ ਲੜਕੀ ਭਾਰਤ ਪਰਤੀ ਤੇ ਲਾਪਤਾ ਹੋ ਗਈ। 9 ਮਹੀਨੇ ਬਾਅਦ ਜਾਂਚ ਹੋਈ ਤਾਂ ਦਿਲ ਕੰਬਾਊ ਖੁਲਾਸੇ ਹੋਏ। ਲੜਕੀ ਇਕ ਫਾਰਮ ਹਾਊਸ ਵਿਚ ਦਫਨ ਮਿਲੀ। ਪੁਲਿਸ ਨੇ ਜਾਂਚ ਕੀਤੀ ਤਾਂ ਲੜਕੀ ਦੇ ਪ੍ਰੇਮੀ ਦੀ ਕਰਤੂਤ ਬਾਰੇ ਖੁਲਾਸਾ ਹੋਇਆ।
ਪੁਲਿਸ ਨੇ ਦੱਸਿਆ ਕਿ ਮਾਮਲਾ ਹੈ ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਦਾ। ਪ੍ਰੇਮੀ ਨੇ ਪ੍ਰੇਮਿਕਾ ਨੂੰ ਕੈਨੇਡਾ ਤੋਂ ਬੁਲਾ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਉਸ ਨੇ ਪ੍ਰੇਮਿਕਾ ਨੂੰ 2 ਗੋਲੀਆਂ ਮਾਰੀਆਂ। ਜਿਸ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਆਪਣੇ ਫਾਰਮ ਹਾਊਸ ‘ਚ ਦਫ਼ਨ ਕਰ ਦਿੱਤਾ। ਵਾਰਦਾਤ ਨੂੰ ਬੀਤੇ ਸਾਲ ਜੂਨ ‘ਚ ਅੰਜ਼ਾਮ ਦਿੱਤਾ ਗਿਆ ਸੀ। ਪ੍ਰੇਮਿਕਾ ਦੇ ਪਰਿਜਨਾਂ ਵੱਲੋਂ ਇਸ ਸਾਲ 22 ਜਨਵਰੀ ਨੂੰ ਥਾਣੇ ‘ਚ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਸੀ। ਮਾਮਲੇ ‘ਚ ਪੁਲਿਸ ਵੱਲੋਂ ਕੋਈ ਕਾਰਵਾਈ ਨਾ ਕਰਨ ਮਗਰੋਂ ਪਰਿਵਾਰ ਵੱਲੋਂ ਗ੍ਰਹਿਮੰਤਰੀ ਅਨਿਲ ਵਿੱਜ ਕੋਲ ਸ਼ਿਕਾਇਤ ਕੀਤੀ ਗਈ ਸੀ ਜਿਸ ਤੋਂ ਬਾਅਦ ਮਾਮਲੇ ਦਾ ਖੁਲਾਸਾ ਹੋਇਆ। ਮੁਲਜ਼ਮ ਦੀ ਪਛਾਣ ਸੁਨੀਲ ਅਤੇ ਮ੍ਰਿਤਕਾ ਦੀ ਪਛਾਣ ਮੋਨਿਕਾ ਵਜੋਂ ਹੋਈ ਹੈ।

error: Content is protected !!