ਪ੍ਰਤਾਪ ਬਾਜਵਾ ਨੇ ਪੁਤਿਨ ਨਾਲ ਕੀਤੀ ਨਰਿੰਦਰ ਮੋਦੀ ਦੀ ਤੁਲਨਾ, ਕਿਹਾ-ਰੂਸ, ਚੀਨ ਤੇ ਉਤਰੀ ਕੋਰੀਆ ਵਾਂਗ ਤਾਨਾਸ਼ਾਹ ਬਣਨਾ ਚਾਹੁੰਦੇ ਮੋਦੀ

ਪ੍ਰਤਾਪ ਬਾਜਵਾ ਨੇ ਪੁਤਿਨ ਨਾਲ ਕੀਤੀ ਨਰਿੰਦਰ ਮੋਦੀ ਦੀ ਤੁਲਨਾ, ਕਿਹਾ-ਰੂਸ, ਚੀਨ ਤੇ ਉਤਰੀ ਕੋਰੀਆ ਵਾਂਗ ਤਾਨਾਸ਼ਾਹ ਬਣਨਾ ਚਾਹੁੰਦੇ ਮੋਦੀ


ਵੀਓਪੀ ਬਿਊਰੋ, ਲੁਧਿਆਣਾ-ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤੁਲਨਾ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨਾਲ ਕੀਤੀ ਹੈ। ਬਾਜਵਾ ਬੁੱਧਵਾਰ ਨੂੰ ਇਥੇ ਰਾਹੁਲ ਗਾਂਧੀ ਦੀ ਲੋਕ ਸਭਾ ਦੀ ਮੈਂਬਰਸ਼ਿਪ ਰੱਦ ਕੀਤੇ ਜਾਣ ਦੇ ਵਿਰੋਧ ‘ਚ ਸੰਵਿਧਾਨ ਬਚਾਓ ਸੱਤਿਆਗ੍ਰਹਿ ‘ਚ ਸ਼ਾਮਲ ਹੋਣ ਲਈ ਆਏ ਸਨ। ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਰੂਸ, ਚੀਨ ਅਤੇ ਉੱਤਰੀ ਕੋਰੀਆ ਤਾਨਾਸ਼ਾਹ ਬਣ ਰਹੇ ਹਨ, ਉਸੇ ਤਰ੍ਹਾਂ ਮੋਦੀ ਵੀ ਬਣਨਾ ਚਾਹੁੰਦੇ ਹਨ।


ਨਵਜੋਤ ਸਿੱਧੂ ਦੀ ਗੈਰਹਾਜ਼ਰੀ ‘ਚ ਰਾਜਾ ਵੜਿੰਗ ਨੇ ਸਪੱਸ਼ਟ ਕੀਤਾ ਕਿ ਇਹ ਮਾਰਚ ਲੁਧਿਆਣਾ ਜ਼ਿਲ੍ਹਾ ਕਾਂਗਰਸ ਵੱਲੋਂ ਸੀ। ਅੰਮ੍ਰਿਤਸਰ ‘ਚ ਜਦੋਂ ਮਾਰਚ ਹੋਵੇਗਾ ਤਾਂ ਸਿੱਧੂ ਉੱਥੇ ਜ਼ਰੂਰ ਆਉਣਗੇ। ਹਰੀਸ਼ ਚੌਧਰੀ ਵੀ ਮਾਰਚ ਵਿਚ ਸ਼ਾਮਲ ਹੋਏ ਪਰ ਸੰਸਦ ਮੈਂਬਰ ਬਿੱਟੂ, ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਹਾਜ਼ਰ ਨਹੀਂ ਸਨ। ਕਾਂਗਰਸ ਵੱਲੋਂ ਸ਼ਹਿਰ ਵਿਚ ਕੱਢੇ ਗਏ ਸੰਵਿਧਾਨ ਬਚਾਓ ਮਾਰਚ ਦੌਰਾਨ ਡਵੀਜ਼ਨ ਨੰਬਰ ਤਿੰਨ ਵਿਖੇ ਵਿਸ਼ੇਸ਼ ਮੰਚ ਤਿਆਰ ਕੀਤਾ ਗਿਆ ਸੀ।

error: Content is protected !!