ਅਰੁਣਾਂਚਲ ਪ੍ਰਦੇਸ਼ ਭਾਰਤ ਦਾ ਹੀ ਹਿੱਸਾ ਹੈ ਅਤੇ ਰਹੇਗਾ, ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਹੀ ਇਹ ਗੱਲ…

ਅਰੁਣਾਂਚਲ ਪ੍ਰਦੇਸ਼ ਭਾਰਤ ਦਾ ਹੀ ਹਿੱਸਾ ਹੈ ਅਤੇ ਰਹੇਗਾ, ਅਮਰੀਕਾ ਨੇ ਚੀਨ ਨੂੰ ਚਿਤਾਵਨੀ ਦਿੰਦੇ ਹੋਏ ਕਹੀ ਇਹ ਗੱਲ…

 

ਨਵੀਂ ਦਿੱਲੀ (ਵੀਓਪੀ ਬਿਊਰੋ): ਅਮਰੀਕਾ ਇੱਕ ਵਾਰ ਫਿਰ ਖੁੱਲ ਕੇ ਭਾਰਤ ਦੇ ਸਮਰਥਨ ਵਿੱਚ ਆਇਆ ਹੈ ਅਤੇ ਅਰੁਣਾਚਲ ਪ੍ਰਦੇਸ਼ ਵਿੱਚ 11 ਸਥਾਨਾਂ ਨੂੰ ਨਵੇਂ ਨਾਮ ਦੇਣ ਦੀ ਚੀਨ ਦੀ ਕੋਸ਼ਿਸ਼ ਦਾ ਵਿਰੋਧ ਕੀਤਾ ਹੈ। ਅਮਰੀਕਾ ਦਾ ਕਹਿਣਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ। ਅਮਰੀਕਾ ਨੇ ਕਿਹਾ ਹੈ ਕਿ ਸਾਡਾ ਮੰਨਣਾ ਹੈ ਕਿ ਅਰੁਣਾਚਲ ਪ੍ਰਦੇਸ਼ ਭਾਰਤ ਦਾ ਅਨਿੱਖੜਵਾਂ ਅੰਗ ਹੈ ਅਤੇ ਚੀਨ ਵੱਲੋਂ ਇਸ ਦੇ ਖੇਤਰਾਂ ਦਾ ਨਾਂ ਬਦਲਣਾ ਪੂਰੀ ਤਰ੍ਹਾਂ ਗਲਤ ਅਤੇ ਨਿੰਦਣਯੋਗ ਹੈ। ਚੀਨ ਹਮੇਸ਼ਾ ਅਰੁਣਾਚਲ ਪ੍ਰਦੇਸ਼ ‘ਤੇ ਦਾਅਵਾ ਕਰਦਾ ਰਿਹਾ ਹੈ ਅਤੇ ਇਸ ਨੂੰ ਤਵਾਂਗ ਦੇ ਨਾਂ ਨਾਲ ਸੰਬੋਧਨ ਕਰਦਾ ਹੈ। ਚੀਨ ਦਾ ਕਹਿਣਾ ਹੈ ਕਿ ਇਹ ਤਿੱਬਤ ਦਾ ਦੱਖਣੀ ਹਿੱਸਾ ਹੈ।

1959 ਵਿੱਚ ਤਿੱਬਤ ਉੱਤੇ ਵੀ ਚੀਨ ਨੇ ਨਾਜਾਇਜ਼ ਕਬਜ਼ਾ ਕਰ ਲਿਆ ਸੀ ਅਤੇ ਵੱਡੀ ਗਿਣਤੀ ਵਿੱਚ ਤਿੱਬਤੀ ਸ਼ਰਨਾਰਥੀ ਅਰੁਣਾਚਲ ਪ੍ਰਦੇਸ਼ ਰਾਹੀਂ ਭਾਰਤ ਆਏ ਸਨ। ਵ੍ਹਾਈਟ ਹਾਊਸ ਦੀ ਪ੍ਰੈੱਸ ਸਕੱਤਰ ਕੈਰੀਨ-ਜੀਨ ਪੀਅਰੇ ਨੇ ਕਿਹਾ, ”ਅਮਰੀਕਾ ਲੰਬੇ ਸਮੇਂ ਤੋਂ ਅਰੁਣਾਚਲ ਪ੍ਰਦੇਸ਼ ਨੂੰ ਭਾਰਤ ਦਾ ਹਿੱਸਾ ਮੰਨਦਾ ਰਿਹਾ ਹੈ। ਅਸੀਂ ਇਸ ਰਾਜ ਦੇ ਕਿਸੇ ਵੀ ਖੇਤਰ ਦਾ ਨਾਮ ਬਦਲਣ ਦਾ ਸਖ਼ਤ ਵਿਰੋਧ ਕਰਦੇ ਹਾਂ।ਉਨ੍ਹਾਂ ਕਿਹਾ ਕਿ ਅਸੀਂ ਇੱਕ ਵਾਰ ਫਿਰ ਆਪਣਾ ਸਟੈਂਡ ਦੁਹਰਾਉਂਦੇ ਹਾਂ।

ਇਸ ਤੋਂ ਪਹਿਲਾਂ ਮੰਗਲਵਾਰ ਨੂੰ ਭਾਰਤ ਨੇ ਚੀਨ ਦੇ ਫੈਸਲੇ ‘ਤੇ ਸਖਤ ਇਤਰਾਜ਼ ਜਤਾਇਆ ਸੀ। ਭਾਰਤ ਨੇ ਕਿਹਾ ਕਿ ਚੀਨ ਵੱਲੋਂ ਨਾਮ ਬਦਲਣ ਨਾਲ ਸਥਿਤੀ ਵਿੱਚ ਕੋਈ ਬਦਲਾਅ ਨਹੀਂ ਹੋਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਕਿਹਾ ਇਹ ਪਹਿਲੀ ਵਾਰ ਨਹੀਂ ਹੈ ਜਦੋਂ ਚੀਨ ਨੇ ਅਜਿਹੀ ਹਰਕਤ ਕੀਤੀ ਹੈ। ਅਸੀਂ ਇਸ ਤੋਂ ਪੂਰੀ ਤਰ੍ਹਾਂ ਇਨਕਾਰ ਕਰਦੇ ਹਾਂ।

ਉਨ੍ਹਾਂ ਕਿਹਾ ਕਿ ਅਰੁਣਾਚਲ ਪ੍ਰਦੇਸ਼ ਹਮੇਸ਼ਾ ਭਾਰਤ ਦਾ ਅਨਿੱਖੜਵਾਂ ਅੰਗ ਰਿਹਾ ਹੈ, ਹੈ ਅਤੇ ਰਹੇਗਾ। ਚੀਨ ਨੇ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ ਦਾ ਨਾਂ ਆਪਣੀ ਤਰਫ ਤੋਂ ਰੱਖਿਆ ਹੈ। ਇਸ ਤੋਂ ਪਹਿਲਾਂ ਉਹ 2017 ਅਤੇ 2021 ‘ਚ ਵੀ ਅਜਿਹੀ ਹਰਕਤ ਕਰ ਚੁੱਕਾ ਹੈ। ਚੀਨ ਨੇ ਅਜਿਹੇ ਸਮੇਂ ਨਾਮ ਬਦਲਿਆ ਜਦੋਂ ਪੂਰਬੀ ਲੱਦਾਖ ਦੀ ਸਰਹੱਦ ‘ਤੇ ਦੋਵਾਂ ਦੇਸ਼ਾਂ ਦੀਆਂ ਫੌਜਾਂ ਖੜ੍ਹੀਆਂ ਸਨ ਅਤੇ ਤਣਾਅ ਦੀ ਸਥਿਤੀ ਬਣੀ ਹੋਈ ਸੀ।

error: Content is protected !!