ਲਸ਼ਕਰ ਏ ਤੋਇਬਾ ਦੇ ਦੋ ਅੱਤਵਾਦੀ ਹੋਏ ਫ਼ਰਾਰ, ਹਾਈ ਅਲਰਟ ਜਾਰੀ

ਲਸ਼ਕਰ ਏ ਤੋਇਬਾ ਦੇ ਦੋ ਅੱਤਵਾਦੀ ਹੋਏ ਫ਼ਰਾਰ, ਹਾਈ ਅਲਰਟ ਜਾਰੀ


ਵੀਓਪੀ ਬਿਊਰੋ, ਜੰਮੂ ਕਸ਼ਮੀਰ-ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ-ਕਸ਼ਮੀਰ ‘ਚ ਬੁੱਧਵਾਰ ਨੂੰ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਫਰਾਰ ਹੋ ਗਏ ਹਨ। ਉੱਤਰੀ ਕਸ਼ਮੀਰ ਦੇ ਬਾਰਾਮੂਲਾ ‘ਚ ਲਸ਼ਕਰ-ਏ-ਤੋਇਬਾ ਦੇ ਦੋ ਅੱਤਵਾਦੀ ਪੁਲਿਸ ਹਿਰਾਸਤ ‘ਚੋਂ ਫਰਾਰ ਹੋ ਗਏ ਹਨ। ਫਰਾਰ ਅੱਤਵਾਦੀਆਂ ਦੇ ਨਾਂ ਮਾਰੂਫ ਨਜ਼ੀਰ ਸੋਲੇਹ ਅਤੇ ਸ਼ਾਹਿਦ ਸ਼ੌਕਤ ਬਾਲਾ ਹਨ।


ਮਾਮਲੇ ਦੀ ਗੰਭੀਰਤਾ ਅਤੇ ਪੁਲਿਸ ਦੀ ਅਣਗਹਿਲੀ ਨੂੰ ਦੇਖਦੇ ਹੋਏ ਵੀ ਕਾਰਵਾਈ ਕੀਤੀ ਗਈ ਹੈ। ਪੁਲੀਸ ਪ੍ਰਸ਼ਾਸਨ ਨੇ ਚਾਰ ਪੁਲੀਸ ਮੁਲਾਜ਼ਮਾਂ ਨੂੰ ਮੁਅੱਤਲ ਕਰਕੇ ਪੂਰੇ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।
ਦੱਸ ਦੇਈਏ ਕਿ ਇਹ ਦੋਵੇਂ ਅੱਤਵਾਦੀ ਬਾਰਾਮੂਲਾ ‘ਚ ਸ਼ਰਾਬ ਦੀ ਦੁਕਾਨ ‘ਤੇ ਹਮਲੇ ਦੀ ਘਟਨਾ ‘ਚ ਸ਼ਾਮਲ ਸਨ। ਪੁਲਿਸ ਨੇ ਇਨ੍ਹਾਂ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਅਤੇ ਜਾਂਚ ‘ਚ ਪਤਾ ਲੱਗਾ ਹੈ ਕਿ ਇਹ ਦੋਵੇਂ ਅੱਤਵਾਦੀ ਲਸ਼ਕਰ-ਏ-ਤੋਇਬਾ ਲਈ ਕੰਮ ਕਰਦੇ ਸਨ।


ਮਾਰੂਫ ਨਜ਼ੀਰ ਸੋਲੇਹ ਅਤੇ ਸ਼ਾਹਿਦ ਸ਼ੌਕਤ ਬਾਲਾ ਨਾਮ ਦੇ ਦੋਨਾਂ ਅੱਤਵਾਦੀਆਂ ਦੇ ਫਰਾਰ ਹੋਣ ਤੋਂ ਬਾਅਦ ਪੂਰੇ ਕਸ਼ਮੀਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ। ਘਾਟੀ ‘ਚ ਪੁਲਸ ਅਤੇ ਪ੍ਰਸ਼ਾਸਨ ਦੋਵੇਂ ਹੀ ਅਲਰਟ ‘ਤੇ ਹਨ।

error: Content is protected !!