Skip to content
Monday, December 23, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
7
ਚਾਰ ਦਿਨਾਂ ਤੋਂ ਕਮਰੇ ਵਿਚ ਲਾਸ਼ ਕੋਲ ਰਹਿੰਦੀ ਰਹੀ ਔਰਤ, ਰਿਸ਼ਤੇਦਾਰ ਪਹੁੰਚਿਆ ਤਾਂ ਹੋਇਆ ਹੈਰਾਨੀਜਨਕ ਖੁਲਾਸਾ
Latest News
National
ਚਾਰ ਦਿਨਾਂ ਤੋਂ ਕਮਰੇ ਵਿਚ ਲਾਸ਼ ਕੋਲ ਰਹਿੰਦੀ ਰਹੀ ਔਰਤ, ਰਿਸ਼ਤੇਦਾਰ ਪਹੁੰਚਿਆ ਤਾਂ ਹੋਇਆ ਹੈਰਾਨੀਜਨਕ ਖੁਲਾਸਾ
April 7, 2023
Voice of Punjab
ਚਾਰ ਦਿਨਾਂ ਤੋਂ ਕਮਰੇ ਵਿਚ ਲਾਸ਼ ਕੋਲ ਰਹਿੰਦੀ ਰਹੀ ਔਰਤ, ਰਿਸ਼ਤੇਦਾਰ ਪਹੁੰਚਿਆ ਤਾਂ ਹੋਇਆ ਹੈਰਾਨੀਜਨਕ ਖੁਲਾਸਾ
ਵੀਓਪੀ ਬਿਊਰੋ, ਨੈਸ਼ਨਲ- ਚਾਰ ਦਿਨਾਂ ਤੋਂ ਇਕ ਔਰਤ ਲਾਸ਼ ਕੋਲ ਇਕ ਬੰਦ ਕਮਰੇ ਵਿਚ ਰਹਿੰਦੀ ਰਹੀ। ਉਸੇ ਕਮਰੇ ਵਿਚ ਬੈਠਦੀ ਉਥੇ ਹੀ ਸੌਂ ਜਾਂਦੀ। ਕਈ ਦਿਨਾਂ ਤੋਂ ਦਰਵਾਜ਼ਾ ਨਾ ਖੁੱਲ੍ਹਣ ‘ਤੇ ਗੁਆਂਢੀਆਂ ਨੂੰ ਸ਼ੱਕ ਹੋਇਆ ਤਾਂ ਉਨ੍ਹਾਂ ਨੇ ਇਕ ਰਿਸ਼ਤੇਦਾਰ ਨੂੰ ਸੂਚਿਤ ਕੀਤਾ। ਔਰਤ ਦੇ ਘਰ ਪਹੁੰਚੇ ਉਕਤ ਰਿਸ਼ਤੇਦਾਰ ਨੇ ਜਦੋਂ ਦਰਵਾਜਾ ਖੋਲ੍ਹਿਆ ਤਾਂ ਖੁਲਾਸਾ ਹੋਇਆ। ਜਾਣਕਾਰੀ ਅਨੁਸਾਰ ਲਾਸ਼ 55 ਸਾਲਾ ਕੌਸ਼ਲ ਅਵਸਥੀ ਦੀ ਸੀ ਜੋ ਉਕਤ ਔਰਤ ਦਾ ਭਰਾ ਹੈ। ਕਮਰੇ ਵਿੱਚੋਂ ਬਹੁਤ ਬਦਬੂ ਆ ਰਹੀ ਸੀ। ਇਸ ਦੀ ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਹ ਘਟਨਾ ਉੱਤਰ ਪ੍ਰਦੇਸ਼ ਦੇ ਉਨਾਓ ਜ਼ਿਲ੍ਹੇ ਦੀ ਹੈ।
ਮਿਲੀ ਜਾਣਕਾਰੀ ਅਨੁਸਾਰ ਉਨਾਓ ਜ਼ਿਲ੍ਹੇ ਦੇ ਗੰਗਾਘਾਟ ਕੋਤਵਾਲੀ ਖੇਤਰ ਦੇ ਬ੍ਰਹਮ ਨਗਰ ਨਿਵਾਸੀ ਕੌਸ਼ਲ ਅਵਸਥੀ (55) ਇਕ ਸਾਲ ਤੋਂ ਬਿਮਾਰ ਚੱਲ ਰਿਹਾ ਸੀ। ਉਹ ਆਪਣੀ ਦਿਮਾਗੀ ਤੌਰ ‘ਤੇ ਬਿਮਾਰ ਭੈਣ ਰਾਣੀ ਨਾਲ ਘਰ ‘ਚ ਰਹਿੰਦਾ ਸੀ। 6 ਦਿਨ ਪਹਿਲਾਂ ਕੌਸ਼ਲ ਦੇ ਚਚੇਰੇ ਭਰਾ ਨੇ ਉਸ ਨੂੰ ਦਵਾਈ ਦੇ ਕੇ ਆਟੋ ਵਿੱਚ ਘਰ ਛੱਡ ਦਿੱਤਾ ਸੀ। ਇਸ ਦੌਰਾਨ ਉਸ ਦੀ ਸਿਹਤ ਵਿਗੜ ਗਈ ਅਤੇ ਚਾਰ ਦਿਨ ਪਹਿਲਾਂ ਉਸ ਦੀ ਮੌਤ ਹੋ ਗਈ। ਉਸ ਦੀ ਦਿਮਾਗੀ ਤੌਰ ‘ਤੇ ਬਿਮਾਰ ਭੈਣ ਇਹ ਸੋਚ ਕੇ ਲਾਸ਼ ਕੋਲ ਹੀ ਰਹਿੰਦੀ ਸੀ ਕਿ ਉਹ ਸੁੱਤਾ ਪਿਆ ਹੈ।
ਕਈ ਦਿਨਾਂ ਤੋਂ ਘਰ ਦਾ ਦਰਵਾਜ਼ਾ ਨਹੀਂ ਖੁੱਲ੍ਹਿਆ ਤਾਂ ਗੁਆਂਢੀਆਂ ਨੂੰ ਸ਼ੱਕ ਹੋਇਆ। ਗੁਆਂਢੀਆਂ ਨੇ ਦੱਸਿਆ ਕਿ ਸੋਮਵਾਰ ਦੇਰ ਸ਼ਾਮ ਉਸ ਦੀ ਦੂਰ ਦੀ ਰਿਸ਼ਤੇਦਾਰ ਔਰਤ ਘਰ ਪਹੁੰਚੀ। ਜਿੱਥੇ ਉਸ ਨੇ ਦਰਵਾਜ਼ਾ ਖੋਲ੍ਹਿਆ। ਦਰਵਾਜ਼ਾ ਖੁੱਲ੍ਹਦੇ ਹੀ ਬਦਬੂ ਫੈਲ ਗਈ। ਦੱਸਿਆ ਜਾ ਰਿਹਾ ਹੈ ਅਵਸਥੀ ਚਾਰ ਦਿਨ ਪਹਿਲਾਂ ਹੀ ਮਰ ਗਿਆ ਸੀ ਜਿਸ ਕਾਰਨ ਲਾਸ਼ ਗਲ ਸੜ ਰਹੀ ਸੀ।
ਗੁਆਂਢ ‘ਚ ਰਹਿੰਦੇ ਕੌਂਸਲਰ ਬਬਲੂ ਸ਼ੁਕਲਾ ਨੇ ਗੰਗਾਘਾਟ ਕੋਤਵਾਲੀ ਪੁਲਿਸ ਨੂੰ ਸੂਚਨਾ ਦਿੱਤੀ। ਸੂਚਨਾ ‘ਤੇ ਬਲੂਘਾਟ ਚੌਕੀ ਦੀ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਜਾਂਚ ਤੋਂ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।
Post navigation
ਟਰੈਕਟਰ ਨਾਲ ਟੱਕਰ ਤੋਂ ਬਾਅਦ ਟਰਾਲੀ ਟੈਂਪੂ ਉਤੇ ਪਲਟੀ, ਪਿਤਾ ਤੇ ਤਿੰਨ ਬੱਚਿਆਂ ਦੀ ਮੌਤ, ਪਿੰਡ ਵਾਸੀਆਂ ਨੇ ਟਰੈਕਟਰ ਨੂੰ ਲਾਈ ਅੱਗ, ਕੀਤਾ ਹੰਗਾਮਾ
ਬੌਰੀ ਮੈਮੋਰੀਅਲ ਐਜੂਕੇਸ਼ਨਲ ਐਂਡ ਮੈਡੀਕਲ ਟਰੱਸਟ ਵੱਲੋਂ ਵਰਲਡ ਹੈਲਥ ਡੇ ਉੱਤੇ ਕਰਵਾਈਆਂ ਗਈਆਂ ਕਈ ਗਤੀਵਿਧੀਆਂ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us