ਨਾਨਕੇ ਗਈ ਧੀ ਦੀ ਵਾਪਸ ਆਈ ਲਾਸ਼ ਦੇਖ ਭੂਬਾ ਮਾਰ ਰੋਇਆ ਪਿਓ, ਕਤਲ ਕਰ ਕੇ ਕੱਪੜਿਆਂ ਵਾਲੇ ਬਾਕਸ ‘ਚ ਪਾਈ ਸੀ ਲਾਸ਼, ਬਲਾਤਕਾਰ ਦਾ ਸ਼ੱਕ

ਨਾਨਕੇ ਗਈ ਧੀ ਦੀ ਵਾਪਸ ਆਈ ਲਾਸ਼ ਦੇਖ ਭੂਬਾ ਮਾਰ ਰੋਇਆ ਪਿਓ, ਕਹਿੰਦਾ- ਕਤਲ ਕਰ ਕੇ ਕੱਪੜਿਆਂ ਵਾਲੇ ਬਾਕਸ ‘ਚ ਪਾਈ ਸੀ ਲਾਸ਼, ਬਲਾਤਕਾਰ ਦਾ ਸ਼ੱਕ

 

ਹੁਸ਼ਿਆਰਪੁਰ (ਵੀਓਪੀ ਬਿਊਰੋ)  ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਵੀਰਵਾਰ ਨੂੰ ਇੱਕ ਔਰਤ ਨਾਲ ਸਮੂਹਿਕ ਬਲਾਤਕਾਰ ਅਤੇ ਕਤਲ ਕਰ ਦਿੱਤੇ ਜਾਣ ਦੀ ਘਟਨਾ ਸਾਹਮਣੇ ਆਈ ਹੈ। ਔਰਤ ਦੀ ਲਾਸ਼ ਉਸ ਦੇ ਨਾਨਕੇ ਘਰ ਦੇ ਗੁਆਂਢੀ ਘਰ ਵਿੱਚ ਇੱਕ ਬਕਸੇ ਵਿੱਚ ਬੰਦ ਮਿਲੀ। ਦੱਸਿਆ ਜਾ ਰਿਹਾ ਹੈ ਕਿ ਔਰਤ ਆਪਣੇ ਨਾਨਕੇ ਘਰ ਆਈ ਹੋਈ ਸੀ। ਉਸ ਦੇ ਪਿਤਾ ਨੇ ਦੱਸਿਆ ਕਿ ਉਸ ਦੇ ਰਿਸ਼ਤੇਦਾਰ ਨੇ ਦੁਪਹਿਰ ਕਰੀਬ ਇੱਕ ਵਜੇ ਉਸ ਨੂੰ ਦੱਸਿਆ ਕਿ ਉਸ ਦਾ ਵੱਡਾ ਭਰਾ ਉਸ ਦੀ ਧੀ ਦਾ ਕਤਲ ਕਰਕੇ ਮੋਟਰਸਾਈਕਲ ’ਤੇ ਕਿਸੇ ਨਾਲ ਫਰਾਰ ਹੋ ਗਿਆ ਹੈ। ਜਦੋਂ ਉਸ ਨੇ ਘਰ ਆ ਕੇ ਆਪਣੀ ਧੀ ਦੀ ਭਾਲ ਕੀਤੀ ਤਾਂ ਉਸ ਦੀ ਲਾਸ਼ ਡੱਬੇ ਵਿੱਚ ਕੱਪੜਿਆਂ ਹੇਠੋਂ ਮਿਲੀ।

ਸੂਚਨਾ ਮਿਲਣ ‘ਤੇ ਟਾਂਡਾ ਪੁਲਿਸ ਦੀ ਟੀਮ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਟਾਂਡਾ ਥਾਣੇ ਦੇ ਪ੍ਰਧਾਨ ਮਲਕੀਅਤ ਸਿੰਘ ਨੇ ਦੱਸਿਆ ਕਿ ਪਿਤਾ ਦੇ ਬਿਆਨਾਂ ਦੇ ਆਧਾਰ ’ਤੇ ਤਿੰਨਾਂ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਗਿਆ ਹੈ। ਪਿਤਾ ਨੇ ਆਪਣੇ ਬਿਆਨ ਵਿੱਚ ਦੋਸ਼ ਲਾਇਆ ਕਿ ਤਿੰਨਾਂ ਮੁਲਜ਼ਮਾਂ ਨੇ ਉਸ ਦੀ ਧੀ ਨਾਲ ਸਮੂਹਿਕ ਬਲਾਤਕਾਰ ਕਰਕੇ ਉਸ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।

error: Content is protected !!