ਏਅਰ ਇੰਡੀਆ ਫਲਾਈਟ ਵਿਚ ਯਾਤਰੀ ਨੇ ਮਚਾਇਆ ਹੁੜਦੰਗ, ਕਰੂ ਮੈਂਬਰਾਂ ਨਾਲ ਝੜਪ ਵਿਚ ਦੋ ਜ਼ਖ਼ਮੀ, ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ਮੁੜਨਾ ਪਿਆ

ਏਅਰ ਇੰਡੀਆ ਫਲਾਈਟ ਵਿਚ ਯਾਤਰੀ ਨੇ ਮਚਾਇਆ ਹੁੜਦੰਗ, ਕਰੂ ਮੈਂਬਰਾਂ ਨਾਲ ਝੜਪ ਵਿਚ ਦੋ ਜ਼ਖ਼ਮੀ, ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ਮੁੜਨਾ ਪਿਆ


ਵੀਓਪੀ ਬਿਊਰੋ, ਨਵੀਂ ਦਿੱਲੀ : ਦਿੱਲੀ ਤੋਂ ਲੰਡਨ ਜਾ ਰਹੀ ਏਅਰ ਇੰਡੀਆ ਦੀ ਫਲਾਈਟ ਵਿੱਚ ਸੋਮਵਾਰ ਨੂੰ ਇੱਕ ਯਾਤਰੀ ਨੇ ਹੁੜਦੰਗ ਮਚਾ ਦਿੱਤਾ। ਕਰੂ ਮੈਂਬਰਾਂ ਨਾਲ ਹੋਈ ਝੜਪ ਵਿਚ ਦੋ ਜਣੇ ਜ਼ਖ਼ਮੀ ਹੋ ਗਏ। ਇਸ ਤੋਂ ਬਾਅਦ ਜਹਾਜ਼ ਨੂੰ ਵਾਪਸ ਦਿੱਲੀ ਹਵਾਈ ਅੱਡੇ ‘ਤੇ ਵਾਪਸ ਮੁੜਨਾ ਪਿਆ, ਜਿੱਥੇ ਯਾਤਰੀ ਨੂੰ ਉਡਾਣ ਤੋਂ ਉਤਾਰ ਕੇ ਸੁਰੱਖਿਆ ਕਰਮਚਾਰੀਆਂ ਹਵਾਲੇ ਕਰ ਦਿੱਤਾ ਗਿਆ।

ਏਅਰ ਇੰਡੀਆ ਨੇ ਵੀ ਇਸ ਮਾਮਲੇ ‘ਚ ਬਿਆਨ ਜਾਰੀ ਕੀਤਾ ਹੈ। ਜਿਸ ਵਿੱਚ ਕਿਹਾ ਗਿਆ ਹੈ ਕਿ  ਫਲਾਈਟ ਵਿਚ 225 ਦੇ ਕਰੀਬ ਸਵਾਰੀਆਂ ਸਨ। ਦਿੱਲੀ-ਲੰਡਨ ਫਲਾਈਟ ਟੇਕ-ਆਫ ਤੋਂ ਥੋੜ੍ਹੀ ਦੇਰ ਬਾਅਦ ਵਾਪਸ ਆ ਗਈ। ਇੱਕ ਯਾਤਰੀ ਨੇ ਇਸ ਵਿੱਚ ਪਰੇਸ਼ਾਨੀ ਪੈਦਾ ਕਰ ਦਿੱਤੀ। ਉਸ ਨੇ ਜ਼ੁਬਾਨੀ ਅਤੇ ਲਿਖਤੀ ਚੇਤਾਵਨੀਆਂ ਨੂੰ ਵੀ ਨਜ਼ਰਅੰਦਾਜ਼ ਕੀਤਾ ਅਤੇ ਪਰੇਸ਼ਾਨੀ ਖੜ੍ਹੀ ਰੱਖੀ।

ਉਸ ਦੀ ਕੈਬਿਨ ਕਰੂ ਮੈਂਬਰਾਂ ਨਾਲ ਝੜਪ ਹੋ ਗਈ, ਜਿਸ ਵਿਚ ਦੋ ਜ਼ਖ਼ਮੀ ਹੋ ਗਏ। ਜਹਾਜ਼ ਨੂੰ ਬਾਅਦ ਵਿੱਚ ਦਿੱਲੀ ਵਾਪਸ ਭੇਜ ਦਿੱਤਾ ਗਿਆ ਅਤੇ ਲੈਂਡਿੰਗ ਤੋਂ ਬਾਅਦ ਵਿਅਕਤੀ ਨੂੰ ਸੁਰੱਖਿਆ ਕਰਮਚਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ। ਪੁਲਿਸ ਨੂੰ ਸ਼ਿਕਾਇਤ ਦੇ ਕੇ ਉਸ ਦੇ ਖਿਲਾਫ ਐਫਆਈਆਰ ਵੀ ਦਰਜ ਕਰਵਾਈ ਗਈ ਹੈ।

error: Content is protected !!