1984 ਸਿੱਖ ਨਸਲਕੁਸ਼ੀ ਮਾਮਲਾ, ਸੀਬੀਆਈ ਨੇ ਜਗਦੀਸ਼ ਟਾਈਟਲਰ ਦੇ ਆਵਾਜ਼ ਦੇ ਨਮੂਨੇ ਲਏ, ਮਨਜੀਤ ਜੀਕੇ ਨੂੰ ਗਵਾਹੀ ਲਈ ਸੱਦਿਆ

1984 ਸਿੱਖ ਨਸਲਕੁਸ਼ੀ ਮਾਮਲਾ, ਸੀਬੀਆਈ ਨੇ ਜਗਦੀਸ਼ ਟਾਈਟਲਰ ਦੇ ਆਵਾਜ਼ ਦੇ ਨਮੂਨੇ ਲਏ, ਮਨਜੀਤ ਜੀਕੇ ਨੂੰ ਗਵਾਹੀ ਲਈ ਸੱਦਿਆ

ਵੀਓਪੀ ਬਿਊਰੋ, ਨੈਸ਼ਨਲ-1984 ਸਿੱਖ ਨਸਲਕੁਸ਼ੀ ਮਾਮਲੇ ਵਿਚ ਸੀਬੀਆਈ ਹੱਥ ਨਵੇਂ ਸਬੂਤ ਲੱਗੇ ਹਨ। ਇਨ੍ਹਾਂ ਸਬੂਤਾਂ ਦੀ ਜਾਂਚ ਲਈ ਸੀਬੀਆਈ ਨੂੰ ਜਗਦੀਸ਼ ਟਾਈਟਲਰ ਦੀ ਆਵਾਜ਼ ਦੇ ਨਮੂਨੇ ਚਾਹੀਦੇ ਹਨ। ਇਸ ਲਈ ਸੀਬੀਆਈ ਨੇ ਜਗਦੀਸ਼ ਟਾਈਟਲਰ ਨੂੰ ਆਵਾਜ਼ ਦੇ ਨਮੂਨੇ ਦੇਣ ਲਈ ਸੱਦਿਆ। ਇਹ ਨਮੂਨੇ ਲੈ ਕੇ ਜਾਂਚ ਲਈ ਜਾਂਚ ਲਈ ਸੀਐਫਐਸਐਲ ਨੂੰ ਭੇਜੇ ਗਏ ਹਨ।


ਮਨਜੀਤ ਸਿੰਘ ਜੀਕੇ ਨੇ 5 ਫਰਵਰੀ 2018 ਨੂੰ ਪ੍ਰੈੱਸ ਕਾਨਫਰੰਸ ਕਰ ਕੇ ਜਗਦੀਸ਼ ਟਾਈਟਲਰ ਦੀਆਂ 5 ਵੀਡੀਓਜ਼ ਜਾਰੀ ਕੀਤੀਆਂ ਸਨ। ਪਤਾ ਲੱਗਿਆ ਹੈ ਕਿ ਸੀਬੀਆਈ ਨੇ ਇਨ੍ਹਾਂ ਸਟਿੰਗ ਵੀਡੀਓਜ਼ ਦੀ ਆਡੀਓ ਨੂੰ ਜਗਦੀਸ਼ ਟਾਈਟਲਰ ਦੀ ਆਵਾਜ਼ ਨਾਲ ਮੇਲਣ ਲਈ ਉਸ ਦੀ ਆਵਾਜ਼ ਦੇ ਨਮੂਨੇ ਲਏ ਹਨ ਤੇ ਜਾਂਚ ਲਈ ਸੀਐਫਐਸਐਲ ਨੂੰ ਭੇਜੇ। ਜਿਸ ਤੋਂ ਬਾਅਦ ਹੁਣ ਮਨਜੀਤ ਸਿੰਘ ਜੀਕੇ ਨੂੰ ਗਵਾਹੀ ਲਈ ਬੁਲਾਇਆ ਗਿਆ ਹੈ। ਅਧਿਕਾਰੀਆਂ ਨੇ ਕਿਹਾ ਕਿ ਏਜੰਸੀ ਨੂੰ 39 ਸਾਲ ਪੁਰਾਣੇ ਸਿੱਖ ਨਸਲਕੁਸ਼ੀ ਦੇ ਮਾਮਲੇ ‘ਚ ਨਵੇਂ ਸਬੂਤ ਮਿਲੇ ਹਨ, ਜਿਸ ਤੋਂ ਬਾਅਦ ਟਾਈਟਲਰ ਦੀ ਆਵਾਜ਼ ਦੇ ਨਮੂਨੇ ਦੀ ਲੋੜ ਪਈ ਹੈ। ਸਿੱਖ ਨਸਲਕੁਸ਼ੀ ਦੌਰਾਨ ਪੁਲ ਬੰਗਸ਼ ਇਲਾਕੇ ‘ਚ ਕਥਿਤ ਤੌਰ ‘ਤੇ ਤਿੰਨ ਲੋਕਾਂ ਦੀ ਮੌਤ ਹੋ ਗਈ ਸੀ।


ਸੀਬੀਆਈ ਨੂੰ ਆਪਣੀ ਆਵਾਜ਼ ਦਾ ਨਮੂਨਾ ਦੇਣ ਤੋਂ ਬਾਅਦ ਬਾਹਰ ਆਏ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਨੇ ਕਿਹਾ ਕਿ ਮੈਂ ਕੀ ਕੀਤਾ ਹੈ। ਜੇਕਰ ਮੇਰੇ ਖਿਲਾਫ ਕੋਈ ਸਬੂਤ ਹੈ ਤਾਂ ਮੈਂ ਖੁਦ ਫਾਂਸੀ ਲਈ ਤਿਆਰ ਹਾਂ। ਟਾਈਟਲਰ ਦਾ ਕਹਿਣਾ ਹੈ ਕਿ ਉਸ ਦੀ ਆਵਾਜ਼ ਦਾ ਨਮੂਨਾ 1984 ਸਿੱਖ ਨਸਲਕੁਸ਼ੀ ਮਾਮਲੇ ਲਈ ਨਹੀਂ ਬਲਕਿ ਕਿਸੇ ਹੋਰ ਮਾਮਲੇ ਲਈ ਲਿਆ ਗਿਆ ਹੈ।
ਬਾਅਦ ਸੀਬੀਆਈ ਨੇ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀਕੇ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ’84 ਸਿੱਖ ਨਸਲਕੁਸ਼ੀ ਮਾਮਲੇ ਦੇ ਦੋਸ਼ੀ ਕਾਂਗਰਸੀ ਆਗੂ ਜਗਦੀਸ਼ ਟਾਈਟਲਰ ਵਿਰੁੱਧ ਗਵਾਹੀ ਦੇਣ ਲਈ ਭੇਜਿਆ ਗਿਆ ਹੈ।

error: Content is protected !!