ਹਰੀਕੇ ਪੱਤਣ ਪੁਲ ਤੇ ਪੁਲੀਸ ਵੱਲੋ ਨੌਜਵਾਨਾਂ ਤੇ ਕੀਤੇ ਪਰਚੇ ਰੱਦ ਕਰਾਉਣ ਲਈ 12 ਅਪਰੈਲ ਬੁੱਧਵਾਰ ਡੀ ਸੀ ਦਫਤਰ ਅੱਗੇ ਰੋਸ ਧਰਨਾ – ਹਰੀਕੇ ਐਕਸ਼ਨ ਕਮੇਟੀ
ਫਿਰੋਜ਼ਪੁਰ (ਜਤਿੰਦਰ ਪਿੰਕਲ) ਅੱਜ ਇੱਕ ਪ੍ਰੈਸ ਨੋਟ ਰਾਹੀਂ ਗੁਰਚਰਨ ਸਿੰਘ ਭੁੱਲਰ ਮੈਬਰ ਹਰੀਕੇ ਐਕਸ਼ਨ ਕਮੇਟੀ ਵੱਲੋਂ ਦੱਸਿਆ ਗਿਆ ਜੋਂ ਹਰੀਕੇ ਪੱਤਣ ਨਹਿਰਾਂ ਅਤੇ ਬੰਡਾਲੇ ਪੁਲ ਤੇ ਸਿੱਖ ਸੰਗਤਾਂ ਵੱਲੋ ਲਗਾਏ ਸ਼ਾਂਤ ਮਈ ਧਰਨੇ ਤੇ ਪੰਜਾਬ ਸਰਕਾਰ ਅਤੇ ਪ੍ਰਸ਼ਾਸਨ ਵੱਲੋ ਧੱਕੇਸ਼ਾਹੀ ਅਤੇ ਨਜਾਇਜ ਐਫ ਆਈ ਆਰ 43 ਮਿਤੀ 22-03-2023 ਥਾਣਾ ਮੱਖੂ ਜ਼ਿਲ੍ਹਾ ਫਿਰੋਜ਼ਪੁਰ ਕੀਤੀ ਗਈ ਹੈ ਨੂੰ ਖਾਰਜ ਕਰਾਉਣ ਲਈ , ਨੌਜਵਾਨਾਂ ਨੂੰ ਰਿਹਾ ਅਤੇ ਲਾਪਤਾ ਵਾਹਨ,ਲੋਕਾਂ ਦੇ ਵਾਹਨਾਂ ਦੀ ਤੋੜਫੋੜ, ਅਤੇ ਗੱਡੀਆਂ ਦੇ ਕਾਗਜ਼ਾਤ ਅਤੇ ਕੀਮਤੀ ਸਮਾਨ ਨੂੰ ਲੁੱਟ ਕੇ ਲਿਜਾਣ ਵਾਲਿਆ ਦੇ ਖਿਲਾਫ ਕਾਨੂੰਨੀ ਕਾਰਵਾਈ ਕਰਾਉਣ ਲਈ ਮੰਗ ਪੱਤਰ ਦਿੱਤਾ ਸੀ ਜਿਸ ਵਿੱਚ ਸਰਕਾਰ ਨੂੰ ਉਪਰੋਕਤ ਐਫ ਆਈ ਆਰ ਕੈਸਲ ਕਰਕੇ ਬੰਦੀ ਨੌਜਵਾਨਾਂ ਨੂੰ ਰਿਹਾ ਕਰਵਾਉਣ ਲਈ 12ਅਪਰੈਲ ਤੱਕ ਦੀ ਅਪੀਲ ਕੀਤੀ ਸੀ ਪਰ ਪ੍ਰਸ਼ਾਸਨ ਵੱਲੋ ਅਜੇ ਤੱਕ ਕੋਈ ਰੁਚੀ ਨਹੀਂ ਦਿਖਾਈ। ਕਮੇਟੀ ਵਲੋ 12 ਅਪਰੈਲ ਬੁਧਵਾਰ ਨੂੰ ਡੀ ਸੀ ਦਫਤਰ ਅੱਗੇ ਸਾਰੀਆਂ ਧਿਰਾਂ ਨੂੰ ਨਾਲ ਲੈ ਕੇ ਵੱਡਾ ਰੋਸ ਮਜਾਹਰਾ ਕੀਤਾ ਜਾਵੇਗਾ ਅਗਰ ਉਸ ਦਿਨ ਤੱਕ ਪਰਚਾ ਸਰਕਾਰ ਵੱਲੋ ਨਾ ਕੈਸਲ ਕੀਤਾ ਗਿਆ ਅਤੇ ਸਾਰੀਆਂ ਜੱਥੇਬੰਦੀਆਂ, ਕਿਸਾਨ ਯੂਨੀਅਨ, ਧਾਰਮਿਕ ਆਗੂ,ਸਿੱਖ ਚਿੰਤਕ, ਫੈਡਰੇਸ਼ਨਾਂ, 12 ਤਾਰੀਕ ਨੂੰ ਮਸ਼ਵਰਾ ਕਰਕੇ ਅਗਲਾ ਬਹੁਤ ਵੱਡਾ ਪੰਜਾਬ ਲੈਵਲ ਦਾ ਇਕੱਠ ਸੱਦ ਕੇ ਪੰਜਾਬ ਸਰਕਾਰ ਨੂੰ ਇਹ ਐਫ ਆਈ ਆਰ ਖਾਰਜ ਕਰਵਾਉਣ ਅਤੇ ਨੌਜਵਾਨਾਂ ਨੂੰ ਅਜਾਦ ਕਰਾਉਣ ਲਈ ਮਜਬੂਰ ਕਰੇਗੀ।ਜਿਸ ਦੀ ਜ਼ਿਮੇਵਾਰੀ ਸਰਕਾਰ ਦੀ ਹੋਵੇਗੀ।
ਕਮੇਟੀ ਨੇ ਕਿਹਾ ਕਿ ਸੈਂਟਰ ਸਰਕਾਰ ਅਤੇ ਭਗਵੰਤ ਮਾਨ ਪੰਜਾਬ ਸਰਕਾਰ ਵੱਲੋ ਸੁੱਖ ਵਸਦੇ ਪੰਜਾਬ ਨੂੰ ਬਲਦੀ ਅੱਗ ਵਿੱਚ ਸੁੱਟਣ ਅਤੇ ਸਿੱਖਾਂ, ਹਿੰਦੂਆਂ, ਮੁਸਲਮਾਨਾਂ, ਇਸਾਈਆਂ ਵਿੱਚ ਦੁਸ਼ਮਣੀਆਂ ਪਾਉਣ ਦੀਆਂ ਚਾਲਾਂ ਨੂੰ ਕਾਮਯਾਬ ਨਹੀ ਹੋਣ ਦਿੱਤਾ ਜਾਵੇਗਾ। ਜਦੋ ਪੰਜਾਬ ਵਿੱਚ ਕੋਈ ਸਿੱਖ ਜਾ ਹਿੰਦੂ ਜਾ ਮੁਸਲਮਾਨ ਜਾਂ ਈਸਾਈ ਵਿੱਚ ਕੋਈ ਝਗੜਾ ਨਹੀ ਹੋਇਆ ਤੇ ਫਿਰ ਪੰਜਾਬ ਵਿੱਚ ਮਾਹੋਲ ਖਰਾਬ ਕਿਥੋ ਹੋ ਗਿਆ। ਪੰਜਾਬ ਨੂੰ ਬਦਨਾਮ ਕਰਨ ਲਈ ਮੋਦੀ ਮੀਡੀਆ ਕੋਈ ਕਸਰ ਨਹੀ ਛੱਡ ਰਿਹਾ।ਪੰਜਾਬ ਸਰਕਾਰ ਦੀ ਨੀਤੀ ਲੋਕਾਂ ਦੀ ਕਚਹਿਰੀ ਵਿੱਚ ਰੱਖੀ ਜਾਵੇਗੀ ਅਤੇ ਇਹਨਾਂ ਦੀ ਸੋਚ ਨੂੰ ਲੋਕਾਂ ਵਿੱਚ ਉਜਾਗਰ ਕੀਤਾ ਜਾਵੇਗਾਕਿ ਇਹਨਾਂ ਦੀ ਕੀ ਮਨਸਾ ਹੈ।
ਸਾਰਿਆਂ ਕਿਸਾਨ ਯੂਨੀਅਨ, ਸਾਰੀਆਂ ਜੱਥੇਬੰਦੀਆਂ, ਧਾਰਮਿਕ ਆਗੂਆਂ, ਫੈਡਰੇਸ਼ਨਾਂ, ਸਤਿਕਾਰ ਕਮੇਟੀਆਂ, ਪਿੰਡਾਂ ਦੇ ਯੂਥ ਕਮੇਟੀਆਂ, ਸਰਪੰਚ, ਨੰਬਰਦਾਰ, ਮੈਂਬਰ ਪੰਚਾਇਤਾਂ,ਸਮੂਹ ਪੰਜਾਬ ਦੇ ਨੌਜਵਾਨਾਂ, ਸਮੂਹ ਗੁਰਦੁਆਰਿਆਂ ਕਮੇਟੀਆਂ,ਗ੍ਰਥੀ ਸਿੰਘਾਂ ਨੂੰ ਬੇਨਤੀ ਹੈ ਕਿ ਆਪਣੀ ਨਸਲ ਨੂੰ ਬਚਾਉਣ ਵਾਸਤੇ ਹਰ ਘਰ ਵਿੱਚੋ ਇਸ ਰੋਸ ਧਰਨੇ ਵਿੱਚ ਪਾਹੁਚੇ।ਇਹ ਸਭ ਕੁੱਝ ਪਾਰਟੀਆਂ ਤੋ ਉਪਰ ਉਠ ਕੇ ਬੱਚਿਆਂ ਦੇ ਭਵਿੱਖ ਬਚਾਉਣ ਦਾ ਸਮਾਂ ਹੋ।ਜੇਕਰ ਅੱਜ ਘਰਾਂ ਵਿੱਚੋਂ ਆਪਣੇ ਬੱਚਿਆਂ ਨੂੰ ਬਚਾਉਣ ਵਾਸਤੇ ਨਾ ਨਿਕਲੇ ਤਾਂ ਇਤਿਹਾਸ ਸਾਨੂੰ ਕਦੇ ਮੁਆਫ਼ ਨਹੀਂ ਕਰੇਗਾ।ਇਸ ਲਈ ਬੇਨਤੀ ਹੈ ਕਿ ਸਾਰੀਆਂ ਜੱਥੇਬੰਦੀਆਂ ਨੂੰ ਸਾਡੀ ਬੇਨਤੀ ਹੈ ਆਪੋ ਆਪਣੇ ਸਾਧਨਾਂ ਰਾਹੀਂ ਪਾਹਚੋ ਜੀ।