ਬੱਲੀ ਠੀਕ ਕਰਦਿਆਂ ਨਵੇਂ ਪਏ ਲੈਂਟਰ ਦੀ ਸ਼ਟਰਿੰਗ ਹਿੱਲੀ, ਲੈਂਟਰ ਡਿੱਗਣ ਕਾਰਨ ਤਿੰਨ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚ

ਬੱਲੀ ਠੀਕ ਕਰਦਿਆਂ ਨਵੇਂ ਪਏ ਲੈਂਟਰ ਦੀ ਸ਼ਟਰਿੰਗ ਹਿੱਲੀ, ਲੈਂਟਰ ਡਿੱਗਣ ਕਾਰਨ ਤਿੰਨ ਜ਼ਿੰਦਗੀਆਂ ਗਈਆਂ ਮੌਤ ਦੇ ਮੂੰਹ ਵਿਚ


ਵੀਓਪੀ ਬਿਊਰੋ, ਮਜੀਠਾ : ਇਕ ਘਰ ਦੇ ਨਵੇਂ ਪਾਏ ਲੈਂਟਰ ਦੀ ਸ਼ਟਰਿੰਗ ਦੀ ਬੱਲੀ ਨੂੰ ਸਹੀ ਕਰਦਿਆਂ ਹਾਦਸਾ ਵਾਪਰ ਗਿਆ। ਜਿਸ ਵਿਚ ਤਿੰਨ ਵਿਅਕਤੀਆਂ ਦੀ ਲੈਂਟਰ ਹੇਠ ਦੱਬੇ ਜਾਣ ਕਾਰਨ ਮੌਤ ਹੋ ਗਈ। ਇਹ ਘਟਨਾ ਹਲਕਾ ਮਜੀਠਾ ਦੇ ਪਿੰਡ ਰਾਮਦੀਵਾਲੀ ਵਿਖੇ ਵਾਪਰੀ।

ਜਾਣਕਾਰੀ ਦਿੰਦੇ ਹੋਏ ਥਾਣਾ ਮੱਤੇਵਾਲ ਦੇ ਐੱਸਐੱਚਓ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਮਦੀਵਾਲੀ ਦੇ ਕਿਸੇ ਜ਼ਿਮੀਂਦਾਰ ਦੇ ਘਰ ਲੈਂਟਰ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੇਠਾਂ ਨਿਗਰਾਨੀ ਦੌਰਾਨ ਇਕ ਮਿਸਤਰੀ ਤੇ ਦੋ ਮਜ਼ਦੂਰ ਸ਼ਟਰਿੰਗ ਹੇਠਾਂ ਦਿੱਤੀ ਗਈ ਇਕ ਲੱਕੜ ਦੀ ਬੱਲੀ ਨੂੰ ਸਹੀ ਕਰਨ ਲੱਗੇ ਪਰ ਇਸ ਦੌਰਾਨ ਸਾਰੀ ਸ਼ਟਰਿੰਗ ਹਿੱਲ ਗਈ ਤੇ ਲੈਂਟਰ ਹੇਠਾਂ ਡਿੱਗ ਗਿਆ।

ਲੈਂਟਰ ਦੇ ਮਲਬੇ ਹੇਠਾਂ ਆਉਣ ਕਾਰਨ ਇਕ ਮਿਸਤਰੀ ਸਮੇਤ ਦੋ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਜਿਨ੍ਹਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੋਵੇਂ ਵਾਸੀ ਪਿੰਡ ਮੱਤੇਵਾਲ ਕਾਲੋਨੀਆਂ ਤੇ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਵਜੋਂ ਹੋਈ ਹੈ। ਇਸ ਘਟਨਾ ਕਾਰਨ ਪਿੰਡ ਵਿਚ ਸੋਗ ਦੀ ਲਹਿਰ ਦੌੜ ਗਈ।

error: Content is protected !!