ਅਜੇ ਦੇਵਗਨ ਦੀ ਫਿਲਮ ਦੇਖ ਪਤੀ ਦਾ ਘੁੰਮਿਆ ਸਿਰ, ਪਤਨੀ ਦੀ ਕੀਤੀ ਜੰਮ ਕੇ ਕੁੱਟਮਾਰ, ਕਹਿੰਦਾ – ਅੱਜ ਨੀਂ ਬੱਚਦੀ ਤੂੰ…
ਵੀਓਪੀ ਬਿਊਰੋ – ਰਾਜਸਥਾਨ ਤੋਂ ਇਕ ਅਜੀਬੋਗ਼ਰੀਬ ਮਾਮਲਾ ਸਾਹਮਣੇ ਆਇਆ ਹੈ। ਇੱਥੇ ਅਜੇ ਦੇਵਗਨ ਦੀ ਫਿਲਮ ‘ਭੋਲਾ’ ਪਤੀ-ਪਤਨੀ ਦੇ ਝਗੜੇ ਦਾ ਕਾਰਨ ਬਣ ਗਈ ਹੈ। ਔਰਤ ਦਾ ਦੋਸ਼ ਹੈ ਕਿ ਉਹ ਆਪਣੇ ਪਤੀ ਨਾਲ ਫਿਲਮ ਭੋਲਾ ਦੇਖਣ ਸਿਨੇਮਾ ਹਾਲ ਗਈ ਸੀ। ਉਨ੍ਹਾਂ ਨੂੰ ਇਹ ਫਿਲਮ ਬਿਲਕੁਲ ਵੀ ਪਸੰਦ ਨਹੀਂ ਆਈ। ਇਸ ਕਾਰਨ ਪਤੀ ਨੇ ਪੈਸੇ ਬਰਬਾਦ ਕਰਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ, ਜਿਸ ‘ਤੇ ਬਾਅਦ ‘ਚ ਗੁੱਸੇ ‘ਚ ਆ ਕੇ ਪਤੀ ਨੇ ਪਤਨੀ ਦੀ ਕੁੱਟਮਾਰ ਕੀਤੀ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਪਤੀ ਨੇ ਕਿਹਾ ਕਿ ਮੈਂ ਤੈਨੂੰ ਅੱਜ ਜਿਉਂਦਾ ਨਹੀਂ ਛੱਡਾਂਗਾ।