ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਨੌਜਵਾਨ ਘਰ ਨਾ ਪਰਤਿਆ, ਪ੍ਰੇਮਿਕਾ ਦੇ ਘਰ ਬਾਹਰੋਂ ਮਿਲੀ ਲਾਸ਼, ਪੁਲਿਸ ਨੂੰ ਸ਼ੱਕ, ਪਹਿਲਾਂ ਕੁੱਟਮਾਰ ਹੋਈ ਫਿਰ…

ਰਾਤ ਪ੍ਰੇਮਿਕਾ ਨੂੰ ਮਿਲਣ ਗਿਆ ਨੌਜਵਾਨ ਘਰ ਨਾ ਪਰਤਿਆ, ਪ੍ਰੇਮਿਕਾ ਦੇ ਘਰ ਬਾਹਰੋਂ ਮਿਲੀ ਲਾਸ਼, ਪੁਲਿਸ ਨੂੰ ਸ਼ੱਕ, ਪਹਿਲਾਂ ਕੁੱਟਮਾਰ ਹੋਈ ਫਿਰ…


ਵੀਓਪੀ ਬਿਊਰੋ, ਮੋਗਾ : ਰਾਤ ਪ੍ਰੇਮਿਕਾ ਨੂੰ ਉਸ ਦੇ ਘਰ ਮਿਲਣ ਗਿਆ ਨੌਜਵਾਨ ਮੁੜ ਵਾਪਸ ਨਾ ਪਰਤਿਆ। ਪ੍ਰੇਮਿਕਾ ਦੇ ਘਰ ਬਾਹਰੋਂ ਉਸ ਦੀ ਲਾਸ਼ ਬਰਾਮਦ ਹੋਈ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਪਹਿਲਾਂ ਉਸ ਦੀ ਕੁੱਟਮਾਰ ਕੀਤੀ ਗਈ ਤੇ ਬਾਅਦ ਵਿਚ ਕੋਈ ਜ਼ਹਿਰੀਲੀ ਚੀਜ਼ ਖੁਆ ਕੇ ਉਸ ਨੂੰ ਮੌਤ ਦੇ ਘਾਟ ਉਤਾਰਿਆ ਗਿਆ ਹੈ। ਮਾਮਲਾ ਮੋਗਾ ਦੇ ਥਾਣਾ ਬਾਘਾਪੁਰਾਣਾ ਅਧੀਨ ਇਲਾਕੇ ਦਾ ਹੈ। ਥਾਣਾ ਬਾਘਾਪੁਰਾਣਾ ਦੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਮਥੁਰਾਦਾਸ ਸਿਵਲ ਹਸਪਤਾਲ ‘ਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਅੱਗੇ ਜਾਰੀ ਹੈ…


ਜਾਣਕਾਰੀ ਅਨੁਸਾਰ ਪਿੰਡ ਸੰਗਤਪੁਰਾ ਦਾ ਰਹਿਣ ਵਾਲਾ ਵਰਿੰਦਰ ਸ਼ਰਮਾ ਪੁੱਤਰ ਚਰਨਜੀਤ ਸਿੰਘ ਬੁੱਧਵਾਰ ਰਾਤ ਆਪਣੀ ਪ੍ਰੇਮਿਕਾ ਨੂੰ ਮਿਲਣ ਲਈ ਪਿੰਡ ਮਾੜੀ ਮੁਸਤਫਾ ਪਹੁੰਚਿਆ ਸੀ। ਵੀਰਵਾਰ ਸਵੇਰੇ ਉਸ ਦੀ ਲਾਸ਼ ਉਸ ਦੀ ਪ੍ਰੇਮਿਕਾ ਦੇ ਘਰ ਦੇ ਬਾਹਰ ਪਈ ਮਿਲੀ। ਅੱਗੇ ਜਾਰੀ ਹੈ…

ਬਾਘਾਪੁਰਾਣਾ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਮੁੱਢਲੀ ਜਾਂਚ ਤੋਂ ਬਾਅਦ ਪੁਲਿਸ ਨੂੰ ਸ਼ੱਕ ਹੈ ਕਿ ਮ੍ਰਿਤਕ ਦੀ ਕੁੱਟਮਾਰ ਕੀਤੀ ਗਈ ਸੀ, ਬਾਅਦ ਵਿਚ ਉਸ ਨੂੰ ਜ਼ਹਿਰ ਖੁਆ ਕੇ ਕਤਲ ਕੀਤੇ ਜਾਣ ਦਾ ਖ਼ਦਸ਼ਾ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਜ਼ਿਲੇ ‘ਚ ਤਿੰਨ ਮਹੀਨਿਆਂ ‘ਚ ਪ੍ਰੇਮੀਆਂ ਦੇ ਕਤਲ ਦੀ ਇਹ ਚੌਥੀ ਘਟਨਾ ਹੈ। ਪੁਲਿਸ ਦਾ ਦਾਅਵਾ ਹੈ ਜਲਦ ਜਾਂਚ ਕਰ ਕੇ ਸਚਾਈ ਦਾ ਪਤਾ ਲਾਇਆ ਜਾਵੇਗਾ।

error: Content is protected !!