Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
13
ਕਰ ਲਓ ਗੱਲ … ਚੋਰਾਂ ਨੇ ਰਾਤ ਨੂੰ ਦੁਕਾਨ ‘ਚ ਵੜ ਕੇ ਪੈਸਿਆਂ ਨਾਲ ਭਰਿਆ ਗੱਲਾ ਛੱਡ ਪਾਇਆ ਮੁਰਗਿਆਂ ਦੀ ਧੌਣ ਨੂੰ ਹੱਥ, ਜਿੰਦਾ ਮੁਰਗੇ ਤੇ ਮੀਟ ਚੋਰੀ ਕਰ ਕੇ ਲੈ ਗਏ
Latest News
Punjab
ਕਰ ਲਓ ਗੱਲ … ਚੋਰਾਂ ਨੇ ਰਾਤ ਨੂੰ ਦੁਕਾਨ ‘ਚ ਵੜ ਕੇ ਪੈਸਿਆਂ ਨਾਲ ਭਰਿਆ ਗੱਲਾ ਛੱਡ ਪਾਇਆ ਮੁਰਗਿਆਂ ਦੀ ਧੌਣ ਨੂੰ ਹੱਥ, ਜਿੰਦਾ ਮੁਰਗੇ ਤੇ ਮੀਟ ਚੋਰੀ ਕਰ ਕੇ ਲੈ ਗਏ
April 13, 2023
Voice of Punjab
ਕਰ ਲਓ ਗੱਲ … ਚੋਰਾਂ ਨੇ ਰਾਤ ਨੂੰ ਦੁਕਾਨ ‘ਚ ਵੜ ਕੇ ਪੈਸਿਆਂ ਨਾਲ ਭਰਿਆ ਗੱਲਾ ਛੱਡ ਪਾਇਆ ਮੁਰਗਿਆਂ ਦੀ ਧੌਣ ਨੂੰ ਹੱਥ, ਜਿੰਦਾ ਮੁਰਗੇ ਤੇ ਮੀਟ ਚੋਰੀ ਕਰ ਕੇ ਲੈ ਗਏ
ਅੰਮ੍ਰਿਤਸਰ (ਵੀਓਪੀ ਬਿਊਰੋ) ਚੋਰੀਆਂ ਤਾਂ ਤੁਸੀ ਬਹੁਤ ਸੁਣੀਆਂ ਹੋਣਗੀਆਂ ਪਰ ਜੋ ਚੋਰੀ ਕੱਲ ਅੰਮ੍ਰਿਤਸਰ ਵਿਖੇ ਹੋਈ ਹੈ ਅਜਿਹੀ ਚੋਰੀ ਤੁਸੀ ਘੱਟ ਹੀ ਵੇਖੀ ਹੋਵੇਗੀ। ਚੋਰੀ ਦੀ ਘਟਨਾ ਸੁਣ ਕੇ ਤਾਂ ਪਹਿਲੀ ਵਾਰ ‘ਚ ਲੋਕਾਂ ਦੇ ਚਿਹਰਿਆਂ ਉਪਰ ਹਾਸਾਂ ਹੀ ਆਉਂਦਾ ਹੈ ਹੈਰਾਨੀ ਦੀ ਗੱਲ ਤਾਂ ਬਾਅਦ ਦੀ। ਦਰਅਸਲ ਅੰਮ੍ਰਿਤਸਰ ਵਿਖੇ ਇਹ ਚੋਰੀ ਦੀ ਵਾਰਦਾਤ ਮੀਟ ਦੀ ਦੁਕਾਨ ‘ਤੇ ਹੋਈ। ਜਿੱਥੇ ਦੋ ਚੋਰਾਂ ਨੇ ਦਾਖਲ ਹੋ ਕੇ ਜਿੰਦਾ ਮੁਰਗਾ ਅਤੇ ਮੀਟ ਚੋਰੀ ਕਰ ਲਿਆ।
ਇਹ ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਇਸ ਸਾਰੀ ਘਟਨਾ ਵਿੱਚ ਚੋਰਾਂ ਨੇ ਨਾ ਤਾਂ ਨਕਦੀ ਚੋਰੀ ਕੀਤੀ ਅਤੇ ਨਾ ਹੀ ਗਲਾ ਖੋਲ੍ਹਣ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਸੀਸੀਟੀਵੀ ਦੇ ਆਧਾਰ ‘ਤੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਘਟਨਾ ਅੰਮ੍ਰਿਤਸਰ ਦੇ ਸੁਲਤਾਨਵਿੰਡ ਇਲਾਕੇ ਦੀ ਹੈ। ਜਦੋਂ ਸਵੇਰੇ ਮਾਲਕ ਨੇ ਮੀਟ ਦੀ ਦੁਕਾਨ ਖੋਲ੍ਹੀ ਤਾਂ ਅੰਦਰੋਂ ਸਾਮਾਨ ਚੋਰੀ ਹੋਇਆ ਦੇਖ ਕੇ ਹੈਰਾਨ ਰਹਿ ਗਿਆ। ਚੋਰ ਛੱਤ ਰਾਹੀਂ ਦੁਕਾਨ ਅੰਦਰ ਦਾਖਲ ਹੋਏ ਸਨ। ਚੋਰ ਦੁਕਾਨ ਦੇ ਅੰਦਰ ਰੱਖਿਆ ਚਿਕਨ, ਮੀਟ ਅਤੇ ਕੁਝ ਪਾਈਪ ਚੋਰੀ ਕਰਕੇ ਫ਼ਰਾਰ ਹੋ ਗਏ। ਸੀਸੀਟੀਵੀ ਦੀ ਤਲਾਸ਼ੀ ਲਈ ਗਈ। ਜਿਸ ‘ਚ ਦੋ ਚੋਰ ਨਜ਼ਰ ਆਏ, ਜੋ ਦੁਕਾਨ ਦੇ ਅੰਦਰ ਘੁੰਮ ਰਹੇ ਸਨ।
Post navigation
ਵਿਸਾਖੀ ਦੇ ਪਵਿੱਤਰ ਦਿਹਾੜੇ ਦੌਰਾਨ ਖੁਰਾਲਗੜ੍ਹ ਤੀਰਥ ਯਾਤਰਾ ਮੌਕੇ 2 ਦਿਨ ‘ਚ 2 ਹਾਦਸੇ, 11 ਲੋਕਾਂ ਦੀ ਮੌਤ ਤੇ 20 ਜਣੇ ਹੋਏ ਜ਼ਖਮੀ
ਪਿਓ ਤੋਂ ਮੰਗਦੇ ਸੀ ਫਿਰੌਤੀ, ਖਮਿਆਜਾ 8 ਸਾਲ ਦੇ ਬੇਟੇ ਨੇ ਭੁਗਤਿਆ, ਬਦਮਾਸ਼ਾਂ ਨੇ ਘਰ ਆ ਕੇ ਵਰਾਈਆਂ ਅੰਨੇਵਾਹ ਗੋਲੀਆਂ, ਹਸਪਤਾਲ ਲਿਜਾਂਦਿਆ ਮਾਸੂਮ ਦੀ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us