ਅਮਰੀਕਾ ਵਿਚ ਦਰਦਨਾਕ ਹਾਦਸਾ; ਡੇਅਰੀ ਫਾਰਮ ਵਿਚ ਧਮਾਕਾ, 18000 ਗਾਵਾਂ ਜ਼ਿਊਂਦੀਆਂ ਸੜ ਗਈਆਂ

ਅਮਰੀਕਾ ਵਿਚ ਦਰਦਨਾਕ ਹਾਦਸਾ; ਡੇਅਰੀ ਫਾਰਮ ਵਿਚ ਧਮਾਕਾ, 18000 ਗਾਵਾਂ ਜ਼ਿਊਂਦੀਆਂ ਸੜ ਗਈਆਂ


ਵੀਓਪੀ ਬਿਊਰੋ, ਇੰਟਰਨੈਸ਼ਨਲ-ਅਮਰੀਕਾ ਦੇ ਪੱਛਮੀ ਟੈਕਸਾਸ ਵਿਚ ਇਕ ਅੱਜ ਤਕ ਦਾ ਸਭ ਤੋਂ ਵੱਡਾ ਆਪਣੀ ਕਿਸਮ ਦਾ ਖੌਫਨਾਕ ਹਾਦਸਾ ਵਾਪਰਿਆ ਹੈ। ਇੱਕ ਧਮਾਕੇ ਨੇ ਇਕ ਨਿੱਜੀ ਡੇਅਰੀ ਫਾਰਮ ਨੂੰ ਸੁਆਹ ਕਰ ਦਿੱਤਾ ਤੇ 18,000 ਤੋਂ ਵੱਧ ਗਾਵਾਂ ਦੀ ਮੌਤ ਹੋ ਗਈ। ਇਹ ਪਹਿਲੀ ਘਟਨਾ ਹੈ ਜਿਸ ਵਿਚ ਇੰਨੇ ਜ਼ਿਆਦਾ ਪਸ਼ੂਆਂ ਦੀ ਮੌਤ ਹੋਈ ਹੈ। ਇਹ ਧਮਾਕਾ ਟੈਕਸਾਸ ਦੇ ਡਿਮਿਟ ਸਥਿਤ ਸਾਊਥ ਫੋਰਕ ਡੇਅਰੀ ਫਾਰਮ ‘ਚ ਸੋਮਵਾਰ ਨੂੰ ਹੋਇਆ। ਫਾਰਮ ਵਿੱਚ ਅੱਗ ਇੱਕ ਬਿਲਡਿੰਗ ਰਾਹੀਂ ਲੱਗੀ ਸੀ। ਪੂਰੇ ਇਲਾਕੇ ਵਿੱਚ ਕਾਲਾ ਧੂੰਆਂ ਫੈਲ ਗਿਆ ਸੀ।


ਰਾਇਟਰਜ਼ ਦੀ ਰਿਪੋਰਟ ਦੇ ਅਨੁਸਾਰ ਫਾਰਮ ਇਕ ਪਰਿਵਾਰ ਦਾ ਸੀ ਜੋ ਟੈਕਸਾਸ ਵਿਚ ਸਭ ਤੋਂ ਵੱਡਾ ਦੁੱਧ ਉਤਪਾਦਕ ਸੀ। ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਟੀਮ ਨੂੰ ਘੰਟਿਆਂ ਬੱਧੀ ਮੁਸ਼ੱਕਤ ਕਰਨੀ ਪਈ। ਇਸ ਹਾਦਸੇ ਵਿਚ 18000 ਤੋਂ ਵੱਧ ਗਾਵਾਂ ਦੀ ਮੌਤ ਹੋ ਚੁੱਕੀ ਹੈ।
ਫਾਇਰ ਬ੍ਰਿਗੇਡ ਨੇ ਦੱਸਿਆ ਕਿ ਡੇਅਰੀ ਫਾਰਮ ਦਾ ਕਰਮਚਾਰੀ ਇਸ ਵਿੱਚ ਫਸ ਗਿਆ ਸੀ, ਜਿਸ ਨੂੰ ਅਧਿਕਾਰੀਆਂ ਨੇ ਬਚਾ ਕੇ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਕਾਉਂਟੀ ਜੱਜ ਮੈਂਡੀ ਗੇਫੇਲਰ ਨੇ ਕਿਹਾ ਕਿ ਇਹ ਸ਼ੱਕ ਹੈ ਕਿ ਕਿਸੇ ਉਪਕਰਣ ਦੀ ਖਰਾਬੀ ਕਾਰਨ ਧਮਾਕਾ ਹੋ ਸਕਦਾ ਹੈ। ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!