ਹੁਣ ਮੈਨੂੰ ਗ੍ਰਿਫ਼ਤਾਰ ਕਰਨ ਦੀ ਹੋ ਰਹੀ ਸਾਜ਼ਿਸ਼, ਜੇ ਮੈਂ ਭ੍ਰਿਸ਼ਟ ਤਾਂ ਦੁਨੀਆ ਵਿਚ ਕੋਈ ਇਮਾਨਦਾਰ ਨਹੀਂ, ਪ੍ਰੈਸ ਕਾਨਫਰੰਸ ਕਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਲਾਏ ਗੰਭੀਰ ਦੋਸ਼

ਹੁਣ ਮੈਨੂੰ ਗ੍ਰਿਫ਼ਤਾਰ ਕਰਨ ਦੀ ਹੋ ਰਹੀ ਸਾਜ਼ਿਸ਼, ਜੇ ਮੈਂ ਭ੍ਰਿਸ਼ਟ ਤਾਂ ਦੁਨੀਆ ਵਿਚ ਕੋਈ ਇਮਾਨਦਾਰ ਨਹੀਂ, ਪ੍ਰੈਸ ਕਾਨਫਰੰਸ ਕਰ ਅਰਵਿੰਦ ਕੇਜਰੀਵਾਲ ਨੇ ਭਾਜਪਾ ਉਤੇ ਲਾਏ ਗੰਭੀਰ ਦੋਸ਼


ਵੀਓਪੀ ਬਿਊਰੋ, ਨਵੀਂ ਦਿੱਲੀ-ਸੀਬੀਆਈ ਵੱਲੋਂ ਹੁਣ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੂੰ ਤਲਬ ਕੀਤਾ ਗਿਆ ਹੈ।ਦਿੱਲੀ ਆਬਕਾਰੀ ਨੀਤੀ ਘੁਟਾਲੇ ਨਾਲ ਸਬੰਧਤ ਪੁੱਛਗਿੱਛ ਲਈ ਸੱਦਿਆ ਗਿਆ ਹੈ। ਮਾਮਲੇ ਨੂੰ ਲੈ ਕੇ ਸਿਆਸਤ ਵੀ ਜ਼ੋਰਾਂ ਉਤੇ ਹਨ। ਭਾਜਪਾ ਤੇ ਆਮ ਆਦਮੀ ਪਾਰਟੀ ਵਿਚਾਲੇ ਮਾਹੌਲ ਭੱਖ ਗਿਆ ਹੈ। ਭਾਜਪਾ ਦੇ ਰਾਸ਼ਟਰੀ ਬੁਲਾਰੇ ਗੌਰਵ ਭਾਟੀਆ ਦੀ ਪ੍ਰੈਸ ਕਾਨਫਰੰਸ ਤੋਂ ਬਾਅਦ ਹੁਣ ਖੁਦ ਕੇਜਰੀਵਾਲ ਨੇ ਪ੍ਰੈੱਸ ਕਾਨਫਰੰਸ ਕਰਕੇ ਕੇਂਦਰ ਦੀ ਭਾਜਪਾ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ।


ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੀਬੀਆਈ ਸਾਹਮਣੇ ਪੇਸ਼ ਹੋਣ ਤੋਂ 23 ਘੰਟੇ ਪਹਿਲਾਂ ਪ੍ਰੈਸ ਕਾਨਫਰੰਸ ਬੁਲਾਈ। ਉਨ੍ਹਾਂ ਦੋਸ਼ ਲਾਇਆ ਕਿ ਭਾਜਪਾ ਉਨ੍ਹਾਂ ਨੂੰ “ਮਨਘੜਤ” ਆਬਕਾਰੀ ਨੀਤੀ ਕੇਸ ਵਿੱਚ ਗ੍ਰਿਫਤਾਰ ਕਰਨ ਦੀ ਸਾਜ਼ਿਸ਼ ਰਚ ਰਹੀ ਹੈ ਅਤੇ ਕਿਹਾ ਕਿ ਇਸ ਨਾਲ ਭ੍ਰਿਸ਼ਟਾਚਾਰ ਵਿਰੁੱਧ ਉਸ ਦੀ ਲੜਾਈ ਵਿੱਚ ਰੁਕਾਵਟ ਨਹੀਂ ਬਣੇਗੀ।


ਭਾਜਪਾ ‘ਤੇ ਨਿਸ਼ਾਨਾ ਸਾਧਦੇ ਹੋਏ ਕੇਜਰੀਵਾਲ ਨੇ ਕਿਹਾ ਕਿ ਜੇਕਰ ਭਾਜਪਾ ਨੇ ਸੀਬੀਆਈ ਨੂੰ ਮੈਨੂੰ ਗ੍ਰਿਫਤਾਰ ਕਰਨ ਦਾ ਹੁਕਮ ਦਿੱਤਾ ਹੈ ਤਾਂ ਜ਼ਾਹਿਰ ਹੈ ਕਿ ਸੀਬੀਆਈ ਉਨ੍ਹਾਂ ਦੇ ਨਿਰਦੇਸ਼ਾਂ ਦੀ ਪਾਲਣਾ ਕਰੇਗੀ। ਆਮ ਆਦਮੀ ਪਾਰਟੀ ਨੇ ਦੇਸ਼ ਨੂੰ ਉਮੀਦ ਦਿੱਤੀ ਹੈ, ਪ੍ਰਧਾਨ ਮੰਤਰੀ ਉਸ ਉਮੀਦ ਨੂੰ ਬੁਝਾਉਣਾ ਚਾਹੁੰਦੇ ਹਨ। ਕੱਲ੍ਹ ਸੀਬੀਆਈ ਨੇ ਮੈਨੂੰ ਬੁਲਾਇਆ ਹੈ ਅਤੇ ਮੈਂ ਜ਼ਰੂਰ ਜਾਵਾਂਗਾ। ਜੇਕਰ ਅਰਵਿੰਦ ਕੇਜਰੀਵਾਲ ਭ੍ਰਿਸ਼ਟ ਹੈ ਤਾਂ ਇਸ ਦੁਨੀਆ ‘ਚ ਕੋਈ ਵੀ ਇਮਾਨਦਾਰ ਨਹੀਂ ਹੈ। ਦਿੱਲੀ ਦੇ ਮੁੱਖ ਮੰਤਰੀ ਨੇ ਕਿਹਾ, ਮਨੀਸ਼ ਸਿਸੋਦੀਆ ‘ਤੇ 14 ਫੋਨ ਨਸ਼ਟ ਕਰਨ ਦਾ ਦੋਸ਼ ਹੈ। ਹੁਣ ਈਡੀ ਕਹਿ ਰਹੀ ਹੈ ਕਿ ਉਸ ਵਿੱਚੋਂ 4 ਫ਼ੋਨ ਉਸ ਕੋਲ ਹਨ ਅਤੇ ਸੀਬੀਆਈ ਕਹਿ ਰਹੀ ਹੈ ਕਿ 1 ਫ਼ੋਨ ਉਸ ਕੋਲ ਹੈ। ਜੇਕਰ ਮਨੀਸ਼ ਨੇ ਉਹ ਫ਼ੋਨ ਨਸ਼ਟ ਕਰ ਦਿੱਤੇ ਤਾਂ ਉਨ੍ਹਾਂ (ਸੀਬੀਆਈ ਅਤੇ ਈਡੀ) ਨੂੰ ਫ਼ੋਨ ਕਿਵੇਂ ਮਿਲੇ? ਇਹ ਏਜੰਸੀਆਂ ਅਦਾਲਤ ਵਿੱਚ ਝੂਠ ਬੋਲ ਰਹੀਆਂ ਹਨ।

error: Content is protected !!