ਖੁਦ ਨੂੰ ਕੁਆਰੀ ਦੱਸ ਮੁੰਡੇ ਨਾਲ ਬਣਾਏ ਸਬੰਧ, ਪੈਸੇ ਠੱਗ ਕੇ ਪਤੀ ਨੂੰ ਜੇਲ੍ਹ ਚੋਂ ਛੁਡਵਾਇਆ, ਸਚਾਈ ਸਾਹਮਣੇ ਆਈ ਤਾਂ ਪ੍ਰੇਮੀ ਨੇ ਪਤੀ ਸਾਹਮਣੇ ਹੀ ਕਰ’ਤਾ ਕਾਰਾ

ਖੁਦ ਨੂੰ ਕੁਆਰੀ ਦੱਸ ਮੁੰਡੇ ਨਾਲ ਬਣਾਏ ਸਬੰਧ, ਪੈਸੇ ਠੱਗ ਕੇ ਪਤੀ ਨੂੰ ਜੇਲ੍ਹ ਚੋਂ ਛੁਡਵਾਇਆ, ਸਚਾਈ ਸਾਹਮਣੇ ਆਈ ਤਾਂ ਪ੍ਰੇਮੀ ਨੇ ਪਤੀ ਸਾਹਮਣੇ ਹੀ ਕਰ’ਤਾ ਕਾਰਾ


ਵੀਓਪੀ ਬਿਊਰੋ, ਲੁਧਿਆਣਾ-ਖੁਦ ਨੂੰ ਕੁਆਰੀ ਦੱਸ ਕੇ ਨੌਜਵਾਨ ਨਾਲ ਸਬੰਧ ਬਣਾ ਲਏ। ਉਸ ਕੋਲੋਂ ਇਕ ਲੱਖ ਰੁਪਏ ਵੀ ਲੈ ਕੇ ਜੇਲ੍ਹ ਵਿਚ ਬੰਦ ਪਤੀ ਨੂੰ ਛੁਡਵਾ ਲਿਆ। ਸਚਾਈ ਜਾਣ ਪ੍ਰੇਮੀ ਨੇ ਚਾਕੂ ਮਾਰ ਕੇ ਪ੍ਰਮਿਕਾ ਦੀ ਹੱਤਿਆ ਕਰ ਦਿੱਤੀ। ਕੁੜੀ ਦੇ ਪਤੀ ਅਵਤਾਰ ਸਿੰਘ ਦੀ ਸ਼ਿਕਾਇਤ ਉਤੇ ਜਤਿੰਦਰ ਸਿੰਘ ਖਿਲਾਫ ਪੁਲਿਸ ਨੇ ਕਤਲ ਦਾ ਮਾਮਲਾ ਦਰਜ਼ ਕਰ ਲਿਆ ਹੈ। ਪੁਲਿਸ ਦੇ ਮੁਤਾਬਿਕ ਸਰਬਜੀਤ ਕੌਰ ਦਾ ਵਿਆਹ ਇੱਕ ਸਾਲ ਪਹਿਲਾ ਅਵਤਾਰ ਸਿੰਘ ਨਾਲ ਹੋਇਆ ਸੀ। ਅਵਤਾਰ ਸਿੰਘ ਉਤੇ ਇੱਕ ਪਰਚਾ ਦਰਜ ਹੋਣ ਕਾਰਨ ਉਹ ਜੇਲ੍ਹ ਵਿਚ ਬੰਦ ਸੀ। ਉਪਰੰਤ ਸਰਬਜੀਤ ਕੌਰ ਛੋਟੀ ਮੁੰਡਿਆਂ ਇਲਾਕੇ ‘ਚ ਕਿਰਾਏ ਉਤੇ ਰਹਿਣ ਲੱਗ ਗਈ। ਇਸ ਦੌਰਾਨ ਉਸ ਦੀ ਦੋਸਤੀ ਜਤਿੰਦਰ ਸਿੰਘ ਨਾਲ ਹੋ ਗਈ।


ਸਰਬਜੀਤ ਕੌਰ ਅਤੇ ਜਤਿੰਦਰ ਸਿੰਘ ਵਿਚਾਲੇ ਸੰਬੰਧ ਬਣ ਗਏ। ਸਰਬਜੀਤ ਨੇ ਜਤਿੰਦਰ ਨੂੰ ਆਪਣੇ ਵਿਆਹ ਬਾਰੇ ਨਹੀਂ ਦੱਸਿਆ ਸੀ। ਕੁਝ ਸਮੇਂ ਪਹਿਲਾਂ ਸਰਬਜੀਤ ਨੇ ਜਤਿੰਦਰ ਨੂੰ ਦੱਸਿਆ ਕਿ ਉਸ ਦਾ ਭਰਾ ਜੇਲ੍ਹ ਵਿਚ ਬੰਦ ਹੈ, ਜਿਸਨੂੰ ਛਡਾਉਣ ਲਈ ਇੱਕ ਲੱਖ ਰੁਪਏ ਦੀ ਸਖਤ ਜ਼ਰੂਰਤ ਹੈ। ਜਤਿੰਦਰ ਕੀਰਤਨ ਕਰਨ ਦਾ ਕੰਮ ਕਰਦਾ ਸੀ ਜਿਸਨੂੰ ਛੱਡ ਉਸ ਨੇ ਫੈਕਟਰੀ ਚ ਕੰਮ ਕੀਤਾ ਅਤੇ ਇੱਕ ਲੱਖ ਰੁਪਏ ਇਕੱਠੇ ਕਰ ਕੇ ਸਰਬਜੀਤ ਨੂੰ ਦੇ ਦਿੱਤੇ।


ਜਿਸ ਤੋਂ ਬਾਅਦ ਸਰਬਜੀਤ ਨੇ ਆਪਣੇ ਪਤੀ ਅਵਤਾਰ ਨੂੰ ਜੇਲ੍ਹ ਤੋਂ ਛੁਡਾ ਲਿਆ ਤੇ ਜਤਿੰਦਰ ਨਾਲ ਮਿਲਣਾ-ਗਿਲਣਾ ਘੱਟ ਕਰ ਦਿੱਤਾ। ਜਤਿੰਦਰ ਨੂੰ ਸੱਚਾਈ ਦਾ ਪਤਾ ਲੱਗਾ। ਸਰਬਜੀਤ ‘ਤੇ ਵਿਆਹ ਦਾ ਦਬਾਅ ਬਣਾ ਰਿਹਾ ਸੀ। ਮੁਲਜ਼ਮ ਜਤਿੰਦਰ ਨੇ ਸਰਬਜੀਤ ਨੂੰ ਪਤੀ ਅਵਤਾਰ ਨਾਲ ਪਾਰਕ ‘ਚ ਸਮਝੌਤੇ ਲਈ ਬੁਲਾਇਆ। ਸਰਬਜੀਤ ਨੇ ਕਬੂਲ ਕੀਤਾ ਕਿ ਪਤੀ ਨੂੰ ਛਡਾਉਣ ਲਈ ਉਸ ਨੇ ਜਤਿੰਦਰ ਨਾਲ ਧੋਖਾ ਕੀਤਾ। ਮੁਲਜ਼ਮ ਜਤਿੰਦਰ ਨੇ ਚਾਕੂ ਨਾਲ ਸਰਬਜੀਤ ‘ਤੇ ਕਈ ਵਾਰ ਕਰਦਿਆਂ ਉਸ ਨੂੰ ਪਤੀ ਸਾਹਮਣੇ ਹੀ ਮੌਤ ਦੇ ਘਾਟ ਉਤਾਰ ਦਿੱਤਾ। ਥਾਣਾ ਫੋਕਲ ਪੁਆਇੰਟ ਦੀ ਪੁਲਿਸ ਨੇ ਆਪਣੇ ਪਿੰਡ ਢੀਂਡਸਾ ਵਾਸੀ ਜਤਿੰਦਰ ਸਿੰਘ ਖ਼ਿਲਾਫ਼ ਥਾਣਾ ਫੋਕਲ ਪੁਆਇੰਟ ਵਿੱਚ ਅਪਰਾਧਿਕ ਮਾਮਲਾ ਦਰਜ ਕਰ ਲਿਆ ਹੈ।

error: Content is protected !!