ਵਿਸਾਖੀ ਮੌਕੇ ਪਾਕਿਸਤਾਨ ਗਏ ਸ਼ਰਧਾਲੂਆਂ ਨੂੰ ਅੱਤਵਾਦੀ ਚਾਵਲਾ ਨੇ ਭੜਕਾਇਆ, ਖਾਲਿਸਤਾਨ ਲਈ ਵੱਖਰੇ ਦੇਸ਼ ਲਈ ਉਕਸਾਇਆ

ਵਿਸਾਖੀ ਮੌਕੇ ਪਾਕਿਸਤਾਨ ਗਏ ਸ਼ਰਧਾਲੂਆਂ ਨੂੰ ਅੱਤਵਾਦੀ ਚਾਵਲਾ ਨੇ ਭੜਕਾਇਆ, ਖਾਲਿਸਤਾਨ ਲਈ ਵੱਖਰੇ ਦੇਸ਼ ਲਈ ਉਕਸਾਇਆ

ਨਵੀਂ ਦਿੱਲੀ/ਜਲੰਧਰ (ਵੀਓਪੀ ਬਿਊਰੋ) ਜਿੱਥੇ ਇਕ ਪਾਸੇ ਪਹਿਲਾ ਹੀ ਭਾਰਤ ਦੇ ਪੰਜਾਬ ਵਿੱਚ ਇਸ ਸਮੇਂ ਖਾਲਿਸਤਾਨ ਲਹਿਰ ਨੂੰ ਲੈ ਕੇ ਆਏ ਦਿਨ ਕਈ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਉੱਥੇ ਹੀ ਹੁਣ ਪਾਕਿਸਤਾਨ ‘ਚ ਵਿਸਾਖੀ ਵਾਲੇ ਦਿਨ ਖਾਲਿਸਤਾਨ ਦੇ ਨਾਅਰੇ ਲਾਏ ਗਏ। ਪਾਕਿਸਤਾਨ ਵਿੱਚ ਸ਼ਰਨ ਲੈ ਚੁੱਕੇ ਅੱਤਵਾਦੀ ਗੋਪਾਲ ਸਿੰਘ ਚਾਵਲਾ ਨੇ ਭਾਰਤੀ ਸਿੱਖ ਸ਼ਰਧਾਲੂਆਂ ਨੂੰ ਵੱਖਰੇ ਦੇਸ਼ ਲਈ ਭੜਕਾਇਆ। ਇੰਨਾ ਹੀ ਨਹੀਂ ਇਸ ਦੌਰਾਨ ਇਤਿਹਾਸਕ ਗੁਰਦੁਆਰਾ ਸ੍ਰੀ ਪੰਜਾ ਸਾਹਿਬ ‘ਚ ਵੀ ਖਾਲਿਸਤਾਨ ਦੇ ਹੱਕ ‘ਚ ਨਾਅਰੇਬਾਜ਼ੀ ਕੀਤੀ ਗਈ।

ਜ਼ਿਕਰਯੋਗ ਹੈ ਕਿ ਭਾਰਤ ਤੋਂ 2000 ਤੋਂ ਵੱਧ ਸ਼ਰਧਾਲੂਆਂ ਦਾ ਇੱਕ ਜਥਾ ਪਿਛਲੇ ਇੱਕ ਹਫ਼ਤੇ ਤੋਂ ਪਾਕਿਸਤਾਨ ਵਿੱਚ ਹੈ। ਕੁਝ ਦਿਨ ਨਨਕਾਣਾ ਸਾਹਿਬ ਰੁਕਣ ਤੋਂ ਬਾਅਦ ਇਹ ਜਥਾ ਹਸਨ ਅਬਦਾਲ ਸਥਿਤ ਸ੍ਰੀ ਪੰਜਾ ਸਾਹਿਬ ਵਿਖੇ ਸੀ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ (ਈਟੀਪੀਬੀ) ਵੱਲੋਂ ਇੱਥੇ ਵਿਸਾਖੀ ਮੌਕੇ ਵਿਸ਼ੇਸ਼ ਪ੍ਰੋਗਰਾਮ ਕਰਵਾਇਆ ਗਿਆ। ਇਸ ਸਭ ਦੇ ਵਿਚਕਾਰ ਖਾਲਿਸਤਾਨੀ ਸਮਰਥਕ ਅਤੇ ਅੱਤਵਾਦੀ ਗੋਪਾਲ ਸਿੰਘ ਚਾਵਲਾ ਵੀ ਸਾਰਿਆਂ ਨੂੰ ਸੰਬੋਧਨ ਕਰਨ ਲਈ ਸਭ ਦੇ ਸਾਹਮਣੇ ਆ ਗਏ।

ਇਸ ਦੌਰਾਨ ਗੋਪਾਲ ਚਾਵਲਾ ਨੇ ਸਿੱਖਾਂ ਲਈ ਵੱਖਰੇ ਦੇਸ਼ ਦੀ ਮੰਗ ਨੂੰ ਸਿੱਖ ਜੱਥੇਬੰਦੀਆਂ ਵਿੱਚ ਗਏ ਭਾਰਤੀ ਸ਼ਰਧਾਲੂਆਂ ਦੇ ਸਾਹਮਣੇ ਰੱਖਿਆ। ਗੋਪਾਲ ਸਿੰਘ ਚਾਵਲਾ ਆਪਣੇ-ਆਪ ਨੂੰ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਜਨਰਲ ਸਕੱਤਰ ਦੱਸਦਾ ਹੈ। ਉਸ ਨੂੰ 26/11 ਮੁੰਬਈ ਹਮਲੇ ਦੇ ਮਾਸਟਰਮਾਈਂਡ ਹਾਫਿਜ਼ ਸਈਦ ਦਾ ਕਰੀਬੀ ਮੰਨਿਆ ਜਾਂਦਾ ਹੈ। ਕੁਝ ਸਮਾਂ ਪਹਿਲਾਂ ਹਾਫਿਜ਼ ਨਾਲ ਉਸ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ।

error: Content is protected !!