ਸਲਮਾਨ ਖਾਨ ਨੂੰ ਮਿਲਣਾ ਹੈ ਤਾਂ ਦਿਖਾਉਣਾ ਪਵੇਗਾ ਆਧਾਰ ਕਾਰਡ, ਬੂਲੇਟ ਪਰੂਫ ਕਾਰ ਤੇ ਪੁਲਿਸ ਦੀ ਡਾਰ ਰਹਿੰਦੀ ਹੈ 24 ਘੰਟੇ ਨਾਲ…

ਸਲਮਾਨ ਖਾਨ ਨੂੰ ਮਿਲਣਾ ਹੈ ਤਾਂ ਦਿਖਾਉਣਾ ਪਵੇਗਾ ਆਧਾਰ ਕਾਰਡ, ਬੂਲੇਟ ਪਰੂਫ ਕਾਰ ਤੇ ਪੁਲਿਸ ਦੀ ਡਾਰ ਰਹਿੰਦੀ ਹੈ 24 ਘੰਟੇ ਨਾਲ…

ਮੁੰਬਈ (ਵੀਓਪੀ ਬਿਊਰੋ) ਹਿੰਦੀ ਸਿਨੇਮਾ ਦੇ ਦਬੰਗ ਖਾਨ ਵਜੋਂ ਜਾਣੇ ਜਾਂਦੇ ਅਭਿਨੇਤਾ ਸਲਮਾਨ ਖਾਨ ਦੀ ਇਨ੍ਹੀਂ ਦਿਨੀਂ ਮੁੰਬਈ ਪੁਲਿਸ ਨੇ ਸੁਰੱਖਿਆ ਸਖਤ ਕਰ ਦਿੱਤੀ ਹੈ। ਹੁਣ ਉਸ ਨੂੰ ਮਿਲਣ ਵਾਲਿਆਂ ਦੀ ਗੰਭੀਰ ਤਰੀਕੇ ਨਾਲ ਜਾਂਚ ਕੀਤੀ ਜਾ ਰਹੀ ਹੈ। ਹੁਣ ਐਤਵਾਰ ਨੂੰ ਈਦ ‘ਤੇ ਹੋਣ ਵਾਲੇ ਪ੍ਰੋਗਰਾਮ ‘ਚ ਸਲਮਾਨ ਖਾਨ ਦੀ ਸੰਭਾਵਿਤ ਮੌਜੂਦਗੀ ਦੇ ਮੱਦੇਨਜ਼ਰ ਇਸ ਪ੍ਰੋਗਰਾਮ ‘ਚ ਹਿੱਸਾ ਲੈਣ ਦੇ ਚਾਹਵਾਨ ਸਾਰੇ ਲੋਕਾਂ ਦੇ ਆਧਾਰ ਕਾਰਡ ਤਲਬ ਕੀਤੇ ਗਏ ਹਨ।

ਹਰ ਸਾਲ ਰਮਜ਼ਾਨ ਦੇ ਮਹੀਨੇ ‘ਚ ਮੁੰਬਈ ਦੇ ਬਾਂਦਰਾ ਇਲਾਕੇ ਦੇ ਮਸ਼ਹੂਰ ਨੇਤਾ ਬਾਬਾ ਸਿੱਦੀਕੀ ਇਫਤਾਰ ਪਾਰਟੀ ਦਾ ਆਯੋਜਨ ਕਰਦੇ ਹਨ। ਇਸ ਵਾਰ ਇਹ ਤਿਉਹਾਰ 16 ਅਪ੍ਰੈਲ ਦਿਨ ਐਤਵਾਰ ਨੂੰ ਰੱਖਿਆ ਗਿਆ ਹੈ। ਸ਼ਾਹਰੁਖ ਖਾਨ ਅਤੇ ਸਲਮਾਨ ਖਾਨ ਦੋਵਾਂ ਦੇ ਇਸ ਤਿਉਹਾਰ ਵਿੱਚ ਸ਼ਾਮਲ ਹੋਣ ਦੀ ਉਮੀਦ ਹੈ ਅਤੇ ਮੁੰਬਈ ਪੁਲਿਸ ਨੇ ਤਿਉਹਾਰ ਦੇ ਪ੍ਰਬੰਧਾਂ ਵਿੱਚ ਸ਼ਾਮਲ ਲੋਕਾਂ ਦੇ ਨਾਲ-ਨਾਲ ਸੰਭਾਵਿਤ ਮਹਿਮਾਨਾਂ ਦੀ ਪਿਛੋਕੜ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਵੀਰਵਾਰ ਨੂੰ ਉਨ੍ਹਾਂ ਸਾਰੇ ਮੀਡੀਆ ਵਾਲਿਆਂ ਤੋਂ ਉਨ੍ਹਾਂ ਦੇ ਆਧਾਰ ਕਾਰਡ ਵੀ ਤਲਬ ਕੀਤੇ ਗਏ ਜੋ ਸਲਮਾਨ ਨੂੰ ਇਸ ਤਿਉਹਾਰ ‘ਚ ਗਲੇ ਲਗਾਉਣਾ ਚਾਹੁੰਦੇ ਹਨ ਅਤੇ ਉਨ੍ਹਾਂ ਨੂੰ ਰਮਜ਼ਾਨ ਦੀ ਵਧਾਈ ਦੇਣਾ ਚਾਹੁੰਦੇ ਹਨ।

ਇਸ ਤੋਂ ਪਹਿਲਾਂ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੇ ਟ੍ਰੇਲਰ ਲਾਂਚ ਲਈ ਆਏ ਲੋਕਾਂ ਨੂੰ ਵੀ ਸਲਮਾਨ ਖਾਨ ਦੀ ਸੁਰੱਖਿਆ ‘ਚ ਲੱਗੇ ਲੋਕਾਂ ਵਲੋਂ ਕਾਫੀ ਤਾੜਨਾ ਦਾ ਸਾਹਮਣਾ ਕਰਨਾ ਪਿਆ। ਦੱਸ ਦੇਈਏ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਮੁੰਬਈ ‘ਚ ਬੁਲੇਟਪਰੂਫ ਗੱਡੀ ‘ਚ ਸਫਰ ਕਰ ਰਹੇ ਹਨ। ਉਹ ਇਸੇ ਬੁਲੇਟਪਰੂਫ ਗੱਡੀ ‘ਚ ਫਿਲਮ ‘ਕਿਸ ਕਾ ਭਾਈ ਕਿਸੀ ਕੀ ਜਾਨ’ ਦੇ ਟ੍ਰੇਲਰ ਲਾਂਚ ‘ਤੇ ਪਹੁੰਚੇ ਸਨ। ਇਸ ਦੌਰਾਨ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਦੱਸ ਦੇਈਏ ਕਿ ਕੈਨੇਡਾ ‘ਚ ਰਹਿਣ ਵਾਲੇ ਗੋਲਡੀ ਬਰਾੜ ਅਤੇ ਜੇਲ ‘ਚ ਬੰਦ ਲਾਰੈਂਸ ਬਿਸ਼ਨੋਈ ਨੂੰ ਵਾਰ-ਵਾਰ ਸਲਮਾਨ ਖਾਨ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਮਿਲ ਰਹੀਆਂ ਹਨ। ਇਸ ਕਾਰਨ ਮੁੰਬਈ ਪੁਲਿਸ ਹੁਣ ਪੂਰੀ ਤਰ੍ਹਾਂ ਅਲਰਟ ਹੋ ਗਈ ਹੈ।

error: Content is protected !!