2 ਸਾਲ ਦੇ ਅਫੇਅਰ ਤੋਂ ਬਾਅਦ ਵਿਆਹ, ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੋਈ ਤਾਂ ਗੋਲੀਆਂ ਨਾਲ ਭੁੰਨਿਆ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ…

2 ਸਾਲ ਦੇ ਅਫੇਅਰ ਤੋਂ ਬਾਅਦ ਵਿਆਹ, ਪਤਨੀ ਤਿੰਨ ਮਹੀਨੇ ਦੀ ਗਰਭਵਤੀ ਹੋਈ ਤਾਂ ਗੋਲੀਆਂ ਨਾਲ ਭੁੰਨਿਆ, ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ…


ਵੀਓਪੀ ਬਿਊਰੋ, ਮੁਜ਼ੱਫਰਪੁਰ: 2 ਸਾਲ ਦੇ ਅਫੇਅਰ ਤੋਂ ਬਾਅਦ 6 ਮਹੀਨੇ ਲਵ ਮੈਰਿਜ ਹੋ ਗਈ। ਪਰਿਵਾਰ ਵੀ ਪ੍ਰੇਮੀ ਜੋੜੇ ਅੱਗੇ ਝੁਕਿਆ ਤੇ ਵਿਆਹ ਨੂੰ ਸਹਿਮਤੀ ਦੇ ਦਿੱਤੀ। ਵਿਆਹ ਤੋਂ 6 ਮਹੀਨੇ ਬਾਅਦ ਹੋਇਆ ਕੁਝ ਅਜਿਹਾ ਕਿ ਪਤੀ ਨੇ ਗਰਭਵਤੀ ਪਤਨੀ ਨੂੰ ਗੋਲ਼ੀਆਂ ਨਾਲ ਭੁੰਨ ਦਿੱਤਾ। ਦਰਅਸਲ, ਲੜਕੀ ਦੇ ਪਰਿਵਾਰ ਵਾਲਿਆਂ ਦਾ ਦੋਸ਼ ਹੈ ਕਿ ਪਤੀ 20 ਲੱਖ ਦੀ ਨਕਦੀ ਅਤੇ ਸਕਾਰਪੀਓ ਗੱਡੀ ਦੀ ਮੰਗ ਕਰ ਰਿਹਾ ਸੀ। ਵਿਆਹ ਨੂੰ ਸਹਿਮਤੀ ਦੇਣ ਤੋਂ ਬਾਅਦ ਲੜਕੀ ਪਰਿਵਾਰ ਨੇ 10 ਲੱਖ ਦੀ ਨਕਦੀ ਅਤੇ ਕਾਰ ਦਿੱਤੀ ਸੀ ਪਰ ਹੁਣ ਮੁਲਜ਼ਮ ਦਾ ਲਾਲਚ ਵੱਧ ਗਿਆ ਸੀ।

ਐਤਵਾਰ ਨੂੰ ਪਤੀ ਆਪਣੇ ਇਕ ਦੋਸਤ ਨਾਲ ਘਰ ਪਹੁੰਚਿਆ ਅਤੇ ਪਤਨੀ ਨੂੰ ਤਿੰਨ ਗੋਲੀਆਂ ਮਾਰ ਦਿੱਤੀਆਂ। ਇਸ ਤੋਂ ਬਾਅਦ ਉਹ ਉਥੋਂ ਭੱਜ ਗਿਆ। ਪਤਨੀ ਦੀ ਮੌਕੇ ‘ਤੇ ਹੀ ਮੌਤ ਹੋ ਗਈ।ਮਾਮਲਾ ਮੁਜ਼ੱਫਰਪੁਰ ਜ਼ਿਲ੍ਹੇ ਦੇ ਮੋਤੀਪੁਰ ਥਾਣਾ ਖੇਤਰ ਦੇ ਮਹਵਾਲ ‘ਚ ਸਥਿਤ ਕੁਸ਼ਾਹੀ ਪਿੰਡ ਦਾ ਹੈ। ਪਤੀ ਆਕਾਸ਼ ਕੁਮਾਰ ਨੇ ਆਪਣੇ ਦੋਸਤ ਨਾਲ ਮਿਲ ਕੇ ਆਪਣੀ 20 ਸਾਲਾ ਪਤਨੀ ਕਾਜਲ ਕੁਮਾਰੀ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ।

ਆਕਾਸ਼ ਅਤੇ ਕਾਜਲ ਵਿਚਕਾਰ ਪਿਛਲੇ 2 ਸਾਲਾਂ ਤੋਂ ਪ੍ਰੇਮ ਸਬੰਧ ਚੱਲ ਰਹੇ ਸਨ। ਦੋਵਾਂ ਨੇ 6 ਮਹੀਨੇ ਪਹਿਲਾਂ ਹੀ ਲਵ ਮੈਰਿਜ ਕੀਤੀ ਸੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦੇ ਪਿਆਰ ਅੱਗੇ ਪਰਿਵਾਰ ਵੀ ਝੁਕ ਗਿਆ। ਕਾਜਲ ਦੀ ਮਾਂ ਨੇ ਦੱਸਿਆ ਕਿ ਕਾਜਲ ਤਿੰਨ ਮਹੀਨੇ ਦੀ ਗਰਭਵਤੀ ਸੀ। ਇਸ ਦੇ ਨਾਲ ਹੀ ਜਵਾਈ ਸਮੇਤ ਸਹੁਰਾ 20 ਲੱਖ ਰੁਪਏ ਅਤੇ ਸਕਾਰਪੀਓ ਗੱਡੀ ਦੀ ਮੰਗ ਕਰ ਰਹੇ ਸਨ। ਕਾਜਲ ‘ਤੇ ਤਸ਼ੱਦਦ ਕਰਦੇ ਸਨ। ਲੜਕੀ ਇਹ ਜਾਣਕਾਰੀ ਵਾਰ-ਵਾਰ ਫੋਨ ‘ਤੇ ਦਿੰਦੀ ਸੀ। ਮਾਂ ਨੇ ਦੱਸਿਆ ਕਿ ਉਹ ਇੰਨੀ ਵੱਡੀ ਰਕਮ ਦੇਣ ਦੇ ਸਮਰੱਥ ਨਹੀਂ ਸੀ, ਜਿਸ ਕਾਰਨ ਉਸ ਨੇ ਧੀ ਦਾ ਕਤਲ ਕਰ ਦਿੱਤਾ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਮੁਲਜ਼ਮ ਹਾਲੇ ਫ਼ਰਾਰ ਚ੍ਲ ਰਿਹਾ ਹੈ।

error: Content is protected !!