ਹੈਵਾਨ ਪਤੀ ਦੀ ਕਰਤੂਤ; ਪਤਨੀ ਨੂੰ ਦਿੱਤੇ ਦੋ ਬਦਲ, ਪੇਕੇ ਘਰੋਂ ਪੈਸੇ ਲਿਆ ਜਾਂ ਜੇਠ ਨਾਲ ਸਬੰਧ ਬਣਾ, ਮਨ੍ਹਾ ਕੀਤਾ ਤਾਂ ਮਾਰ ਮਾਰ ਪਾ ਦਿੱਤੇ ਨਿਸ਼ਾਨ

ਹੈਵਾਨ ਪਤੀ ਦੀ ਕਰਤੂਤ; ਪਤਨੀ ਨੂੰ ਦਿੱਤੇ ਦੋ ਬਦਲ, ਪੇਕੇ ਘਰੋਂ ਪੈਸੇ ਲਿਆ ਜਾਂ ਜੇਠ ਨਾਲ ਸਬੰਧ ਬਣਾ, ਮਨ੍ਹਾ ਕੀਤਾ ਤਾਂ ਮਾਰ ਮਾਰ ਪਾ ਦਿੱਤੇ ਨਿਸ਼ਾਨ

ਵੀਓਪੀ ਬਿਊਰੋ, ਅਬੋਹਰ-ਅਬੋਹਰ ਸ਼ਹਿਰ ਵਿੱਚ ਹੈਵਾਨ ਪਤੀ ਨੇ ਪਤਨੀ ਦੀ ਬੇਰਹਿਮੀ ਨਾਲ ਕੁੱਟਮਾਰ ਕੀਤੀ। ਜ਼ਖਮੀ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਕਿਸੇ ਤਰ੍ਹਾਂ ਧੀ ਨੇ ਔਰਤ ਨੂੰ ਕਮਰੇ ਤੋਂ ਕੱਢਿਆ ਅਤੇ ਉਹ ਆਪਣੇ ਪੇਕੇ ਪਹੁੰਚੀ। ਪੇਕੇ ਵਾਲਿਆਂ ਨੇ ਉਸ ਨੂੰ ਹਸਪਤਾਲ ਵਿੱਚ ਭਰਤੀ ਕਰਾਇਆ। ਸ਼ਿਕਾਇਤ ਮਿਲਣ ਤੋਂ ਬਾਅਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।ਮਿਲੀ ਜਾਣਕਾਰੀ ਮੁਤਾਬਕ ਅਬੋਹਰ ਦੀ ਰਹਿਣ ਵਾਲੀ ਔਰਤ ਫਿਰੋਜ਼ਾਬਾਦ ਉੱਤਰ ਪ੍ਰਦੇਸ਼ ਵਿਚ ਵਿਆਹੀ ਹੈ। ਉਸ ਦਾ ਵਿਆਹ ਨੂੰ 10 ਸਾਲ ਦਾ ਸਮਾਂ ਹੋ ਚੁੱਕਾ ਹੈ। ਉਸ ਦੇ ਤਿੰਨ ਬੱਚੇ ਵੀ ਹਨ। ਪੀੜਤਾ ਦਾ ਦੋਸ਼ ਹੈ ਕਿ ਉਸ ਦੇ ਦਿਓਰ ਦਾ ਵਿਆਹ ਮਈ ਵਿੱਚ ਹੋਣਾ ਹੈ, ਜਿਸ ਲਈ ਉਸ ਦਾ ਪਤੀ ਅਤੇ ਸਹੂਰੇ ਵਾਲੇ ਪੇਕੇ ਤੋਂ ਪੈਸੇ ਲਿਆਉਣ ਦੀ ਮੰਗ ਕਰਦੇ ਹਨ। ਪਿਤਾ ਰੇਹੜੀ ਲਾਉਂਦੇ ਹਨ ਅਤੇ ਉਹ 3 ਭੈਣਾਂ ਹਨ। ਪਿਤਾ ਦੇ ਕੋਲ ਪੈਸੇ ਨਹੀਂ ਹਨ।


ਉਸ ਨੇ ਦੋਸ਼ ਲਾਇਆ ਹੈ ਕਿ ਕਰੀਬ 6 ਮਹੀਨੇ ਪਹਿਲਾਂ ਵੀ ਉਸ ਦੇ ਪਤੀ ਨੇ ਉਸ ਨੂੰ ਬੁਰੀ ਤਰ੍ਹਾਂ ਤੋਂ ਕੁੱਟਿਆ, ਜਿਸ ਮਗਰੋਂ ਉਹ ਆਪਣੇ ਪੇਕੇ ਇਥੇ ਆ ਗਈ, ਪਰ ਪੰਚਾਇਤ ਨੇ ਉਸ ਨੂੰ ਭਿਜਵਾ ਦਿੱਤਾ। ਉਸ ਦੇ ਪਤੀ ਨੇ ਪੈਸੇ ਨਹੀਂ ਲਿਆਉਣ ਦੀ ਸੂਰਤ ਵਿਚ ਉਸ ਦੇ ਜੇਠ ਨਾਲ ਸਬੰਧ ਬਣਾਉਣ ਦਾ ਦਬਾਅ ਬਣਾਇਆ, ਜਦੋਂ ਉਸ ਨੇ ਅਜਿਹਾ ਕਰਨ ਤੋਂ ਮਨ੍ਹਾ ਕੀਤਾ ਤਾਂ ਉਸ ਨੂੰ ਬੁਰੀ ਤਰ੍ਹਾਂ ਤੋਂ ਪਸ਼ੂਆਂ ਵਾਂਗ ਕੁੱਟ ਕੇ ਖੂਨੋ-ਖੂਨ ਕਰ ਦਿੱਤਾ।

ਜ਼ਖਮੀ ਹੋਣ ਉਤੇ ਉਸ ਨੂੰ ਕਮਰੇ ਵਿਚ ਬੰਦ ਕਰ ਦਿੱਤਾ। ਇਸ ਤੋਂ ਬਾਅਦ ਉਸ ਦੀ 9 ਸਾਲ ਦੀ ਧੀ ਉਸ ਨੂੰ ਕਮਰੇ ਤੋਂ ਬਾਹਰ ਕੱਢਿਆ, ਜਿਸ ਤੋਂ ਬਾਅਦ ਉਹ ਟ੍ਰੇਨ ਤੋਂ ਇਥੇ ਆਪਣੇ ਪੇਕੇ ਪਹੁੰਚੀ ਤੇ ਉਨ੍ਹਾਂ ਨੇ ਜ਼ਖਮੀ ਹਾਲਤ ਦੇਖ ਹਸਪਤਾਲ ਵਿੱਚ ਭਰਤੀ ਕਰਵਾਇਆ। ਪੀੜਤਾ ਨੇ ਪੁਲਿਸ ਨੇ ਸ਼ਿਕਾਇਤ ਦੇ ਕੇ ਆਪਣੇ ਪਤੀ ਅਤੇ ਸਹੁਰੇ ਦੇ ਹੋਰ ਲੋਕਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪੀੜਤਾ ਦੇ ਬਿਆਨ ਦਰਜ ਕਾਰਵਾਈ ਕੀਤੀ ਜਾਵੇਗੀ।

error: Content is protected !!