ਨਸ਼ਾ ਤਸਕਰੀ ਮਾਮਲੇ ਵਿਚ PPS ਰਾਜਜੀਤ ਸਿੰਘ ਨੌਕਰੀ ਤੋਂ ਬਰਖਾਸਤ, ਸੀਐਮ ਮਾਨ ਨੇ ਕੀਤੀ ਵੱਡੀ ਕਾਰਵਾਈ, ਸੰਪਤੀ ਦੀ ਵੀ ਹੋਵੇਗੀ ਜਾਂਚ

ਨਸ਼ਾ ਤਸਕਰੀ ਮਾਮਲੇ ਵਿਚ PPS ਰਾਜਜੀਤ ਸਿੰਘ ਨੌਕਰੀ ਤੋਂ ਬਰਖਾਸਤ, ਸੀਐਮ ਮਾਨ ਨੇ ਕੀਤੀ ਵੱਡੀ ਕਾਰਵਾਈ, ਸੰਪਤੀ ਦੀ ਵੀ ਹੋਵੇਗੀ ਜਾਂਚ


ਵੀਓਪੀ ਬਿਊਰੋ, ਚੰਡੀਗੜ੍ਹ-ਨਸ਼ਾ ਤਸਕਰੀ ਦੇ ਮਾਮਲੇ ਵਿਚ ਮਾਨ ਸਰਕਾਰ ਨੇ ਪੀਪੀਐਸ ਰਾਜਜੀਤ ਸਿੰਘ ਖਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਉਸ ਨੂੰ ਨੌਕਰੀ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ। ਇਹ ਕਾਰਵਾਈ ਬੀਤੇ ਦਿਨੀਂ ਸੀਐਮ ਮਾਨ ਕੋਲ ਪਹੁੰਚੇ ਸੀਲ ਬੰਦ ਲਿਫ਼ਾਫ਼ਿਆਂ ਦੀ ਜਾਂਚ ਤੋਂ ਬਾਅਦ ਕੀਤੀ ਗਈ ਹੈ। ਮੁੱਖ ਮੰਤਰੀ ਮਾਨ ਨੇ ਇਹ ਜਾਣਕਾਰੀ ਟਵੀਟ ਕਰ ਕੇ ਦਿੱਤੀ ਹੈ।

ਉਨ੍ਹਾਂ ਆਖਿਆ ਹੈ ਕਿ ਨਸ਼ਾ ਤਸਕਰੀ ਚ ਸ਼ਾਮਲ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ। ਸੀਲਬੰਦ ਲਿਫ਼ਾਫ਼ਿਆਂ ਦੀਆਂ ਰਿਪੋਰਟਾਂ ਨੂੰ ਘੋਖਣ ਤੋਂ ਬਾਅਦ ਰਾਜਜੀਤ ਸਿੰਘ PPS ਨੂੰ ਡਰੱਗ ਤਸਕਰੀ ਕੇਸ ਵਿੱਚ ਨਾਮਜ਼ਦ ਕਰਕੇ ਤੁਰੰਤ ਨੌਕਰੀ ਤੋਂ ਬਰਖਾਸਤ ਕੀਤਾ ਜਾਂਦਾ ਹੈ। ਵਿਜੀਲੈਂਸ ਨੂੰ ਚਿੱਟੇ ਦੀ ਤਸਕਰੀ ਨਾਲ ਕਮਾਈ ਹੋਈ ਸੰਮਤੀ ਦੀ ਜਾਂਚ ਕਰਨ ਲਈ ਵੀ ਕਿਹਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲਦ ਇਸ ਮਾਮਲੇ ਬਾਰੇ ਵੇਰਵੇ ਸਾਂਝੇ ਕਰਨਗੇ।

 

 

error: Content is protected !!