ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਕਾਂਡ; ਫੌਜੀ ਜਵਾਨ ਨੇ ਹੀ ਸਾਥੀਆਂ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟ, ਵਾਰਦਾਤ ਮਗਰੋਂ ਰਚਿਆ ਡਰਾਮਾ

ਬਠਿੰਡਾ ਮਿਲਟਰੀ ਸਟੇਸ਼ਨ ਗੋਲ਼ੀਕਾਂਡ; ਫੌਜੀ ਜਵਾਨ ਨੇ ਹੀ ਸਾਥੀਆਂ ਨੂੰ ਗੋਲ਼ੀਆਂ ਮਾਰ ਕੇ ਉਤਾਰਿਆ ਸੀ ਮੌਤ ਦੇ ਘਾਟ, ਵਾਰਦਾਤ ਮਗਰੋਂ ਰਚਿਆ ਡਰਾਮਾ


ਵੀਓਪੀ ਬਿਊਰੋ, ਬਠਿੰਡਾ-ਪੰਜਾਬ ਦੇ ਬਠਿੰਡਾ ਮਿਲਟਰੀ ਸਟੇਸ਼ਨ ਵਿਚ ਬੀਤੇ ਦਿਨੀਂ ਹੋਈ ਫਾਇਰਿੰਗ ਦੇ ਮਾਮਲੇ ਵਿਚ ਪੁਲਿਸ ਨੇ ਇਕ ਫੌਜੀ ਜਵਾਨ ਨੂੰ ਕਾਬੂ ਕੀਤਾ ਹੈ। ਪੰਜਾਬ ਪੁਲਿਸ ਦਾ ਦਾਅਵਾ ਹੈ ਕਿ ਇਸੇ ਨੇ ਹੀ ਚਾਰ ਜਵਾਨਾਂ ਨੂੰ ਗੋ਼ਲੀਆਂ ਮਾਰ ਕੇ ਮੌਤ ਦੇ ਘਾਟ ਉਤਾਰਿਆ ਸੀ। ਮੁਲਜ਼ਮ ਨੇ ਰੰਜਿਸ਼ ਕਰਨ 12 ਅਪ੍ਰੈਲ ਨੂੰ 4 ਜਵਾਨਾਂ ਉਤੇ ਫਾਇਰਿੰਗ ਕੀਤੀ ਸੀ, ਜਿਸ ਵਿਚ ਉਨ੍ਹਾਂ ਦੀ ਮੌਤ ਹੋ ਗਈ। ਮੁਲਜ਼ਮ ਜਵਾਨ ਦੀ ਪਛਾਣ ਦੇਸਾਈ ਮੋਹਨ ਵਜੋਂ ਹੋਈ ਹੈ। ਪੁਲਿਸ ਵੱਲੋਂ ਪੁੱਛਗਿੱਛ ਦੌਰਾਨ ਦੇਸਾਈ ਮੋਹਨ ਨੇ ਦੱਸਿਆ ਕਿ ਉਕਤ ਜਵਾਨ ਉਸ ਨੂੰ ਜ਼ਲੀਲ ਕਰਦੇ ਸਨ, ਇਸ ਲਈ ਰੰਜਿਸ਼ਨ ਉਸ ਨੇ ਗੋਲ਼ੀਆਂ ਮਾਰ ਦਿੱਤੀਆਂ। ਗੋਲੀਬਾਰੀ ਦੌਰਾਨ ਸਾਗਰ ਬੰਨੇ, ਕਮਲੇਸ਼ ਆਰ, ਯੋਗੇਸ਼ ਕੁਮਾਰ ਜੇ, ਸੰਤੋਸ਼ ਕੁਮਾਰ ਨਾਗਰਾਲ ਮਾਰੇ ਗਏ। ਇਸ ਘਟਨਾ ਤੋਂ ਬਾਅਦ ਦੇਸਾਈ ਨੇ ਅਧਿਕਾਰੀਆਂ ਨੂੰ ਵੀ ਗੁੰਮਰਾਹ ਕੀਤਾ ਸੀ। ਦੇਸਾਈ ਨੇ ਕਿਹਾ ਸੀ ਕਿ ਉਨ੍ਹਾਂ ਨੇ ਕੁਝ ਸ਼ੱਕੀ ਲੋਕਾਂ ਨੂੰ ਦੇਖਿਆ ਸੀ ਜੋ ਜੰਗਲ ਵੱਲ ਭੱਜੇ ਸਨ। ਉਸ ਦੇ ਬਿਆਨਾਂ ਦੇ ਆਧਾਰ ‘ਤੇ ਜਦੋਂ ਜਾਂਚ ਕੀਤੀ ਗਈ ਤਾਂ ਸਾਰਾ ਮਾਮਲਾ ਸਾਹਮਣੇ ਆਇਆ। ਫਿਲਹਾਲ ਮੁਲਜ਼ਮ ਨੇ ਆਪਣਾ ਜੁਰਮ ਕਬੂਲ ਕਰ ਲਿਆ ਹੈ। ਮੁਲਜ਼ਮ ਦੇਸਾਈ ਮੋਹਨ ਨੇ ਜਾਂਚ ਵਿਚ ਦੱਸਿਆ ਕਿ ਚਾਰ ਜਵਾਨ ਉਸ ਨੂੰ ਜ਼ਲੀਲ ਕਰਦੇ ਸਨ। ਇਸ ਕਾਰਨ ਉਹ ਨਿਰਾਸ਼ ਹੋ ਗਿਆ ਪੁਲਿਸ ਨੇ ਅਜੇ ਤੱਕ ਇਸ ਦੇ ਕਾਰਨਾਂ ਬਾਰੇ ਕੋਈ ਅਧਿਕਾਰਤ ਬਿਆਨ ਨਹੀਂ ਦਿੱਤਾ ਹੈ।


ਦੱਸ ਦੇਈਏ ਕਿ ਦੇਸਾਈ ਮੋਹਨ ਨੇ ਸਭ ਤੋਂ ਪਹਿਲਾਂ 80 ਮੀਡੀਅਮ ਰੈਜੀਮੈਂਟ ਦੇ ਮੇਜਰ ਆਸ਼ੂਤੋਸ਼ ਸ਼ੁਕਲਾ ਨੂੰ ਗੋਲੀਬਾਰੀ ਦੀ ਜਾਣਕਾਰੀ ਦਿੱਤੀ ਸੀ। ਉਸ ਨੇ ਕਿਹਾ ਸੀ, “ਸਵੇਰੇ 4.30 ਵਜੇ ਮੈਸ ਦੀ ਬੈਰਕ ਵਿੱਚ ਗੋਲੀਬਾਰੀ ਹੋਈ ਸੀ। ਦੋ ਅਣਪਛਾਤੇ ਵਿਅਕਤੀ ਆਏ। ਉਨ੍ਹਾਂ ਨੇ ਚਿੱਟਾ ਕੁੜਤਾ-ਪਜਾਮਾ ਪਾਇਆ ਹੋਇਆ ਸੀ। ਉਨ੍ਹਾਂ ਦੇ ਚਿਹਰੇ ਅਤੇ ਸਿਰ ਕੱਪੜੇ ਨਾਲ ਢਕੇ ਹੋਏ ਸਨ।


ਇਹ ਦੋਵੇਂ ਅਧਿਕਾਰੀ ਗੋਲੀਬਾਰੀ ਕਰਨ ਤੋਂ ਬਾਅਦ ਮੇਸ ਵਿੱਚ ਗਨਰ ਦੇ ਸੌਣ ਵਾਲੀ ਥਾਂ ਤੋਂ ਬਾਹਰ ਆ ਰਹੇ ਸਨ। ਇਨ੍ਹਾਂ ਵਿੱਚੋਂ ਇੱਕ ਦੇ ਹੱਥ ਵਿੱਚ ਇੰਸਾਸ ਰਾਈਫਲ ਸੀ ਅਤੇ ਦੂਜੇ ਦੇ ਹੱਥ ਵਿੱਚ ਕੁਹਾੜਾ ਸੀ। ਉਹ ਮੈਨੂੰ ਦੇਖ ਕੇ ਜੰਗਲ ਵੱਲ ਭੱਜ ਗਏ।” ਫੌਜ ਨੇ ਕਿਹਾ ਸੀ ਕਿ ਗੋਲੀਬਾਰੀ ਤੋਂ ਦੋ ਦਿਨ ਪਹਿਲਾਂ ਸਟੇਸ਼ਨ ਦੇ ਅੰਦਰੋਂ ਇਕ ਇੰਸਾਸ ਰਾਈਫਲ ਅਤੇ 28 ਕਾਰਤੂਸ ਗਾਇਬ ਹੋ ਗਏ ਸਨ। ਪੁਲਸ ਨੇ ਕਿਹਾ ਸੀ ਕਿ ਇੰਸਾਸ ਰਾਈਫਲ ਦੇ 19 ਖਾਲੀ ਕਾਰਤੂਸ ਬਰਾਮਦ ਕੀਤੇ ਗਏ ਹਨ। ਮੌਕੇ ਤੋਂ ਪੁਲਿਸ ਨੇ ਰਾਈਫਲ ਵੀ ਬਰਾਮਦ ਕੀਤੀ ਹੈ ਪੁਲਿਸ ਇਨਸਾਸ ਦੀ ਸੰਭਾਵਿਤ ਵਰਤੋਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਲਜ਼ਮ ਕੋੋਲੋਂ ਪੁੱਛਗਿੱਛ ਕਰ ਰਹੀ ਹੈ। ਜਾਂਚ ਜਾਰੀ ਹੈ।

error: Content is protected !!