ਖੁੱਲ੍ਹ ਗਈ ਕਿਸਮਤ ! ਰਸਤੇ ਵਿਚ ਪਏ ਖੱਡੇ ਖੁਦ ਭਰ ਕੇ ਚਲਾਉਂਦਾ ਸੀ ਰਿਕਸ਼ਾ, ਪਰਮਾਤਮਾ ਨੇ ਅਜਿਹੀ ਸੁਣੀ ਕੇ ਬਣ ਗਿਆ ਢਾਈ ਕਰੋੜ ਦਾ ਮਾਲਕ

ਖੁੱਲ੍ਹ ਗਈ ਕਿਸਮਤ ! ਰਸਤੇ ਵਿਚ ਪਏ ਖੱਡੇ ਖੁਦ ਭਰ ਕੇ ਚਲਾਉਂਦਾ ਸੀ ਰਿਕਸ਼ਾ, ਪਰਮਾਤਮਾ ਨੇ ਅਜਿਹੀ ਸੁਣੀ ਕੇ ਬਣ ਗਿਆ ਢਾਈ ਕਰੋੜ ਦਾ ਮਾਲਕ


ਵੀਓਪੀ ਬਿਊਰੋ, ਮੋਗਾ : ਰਾਤੋ-ਰਾਤ ਰਿਕਸ਼ਾ ਚਾਲਕ ਢਾਈ ਕਰੋੜ ਦਾ ਮਾਲਕ ਬਣ ਗਿਆ। ਮੋਗਾ ਦੇ ਪਿੰਡ ਲੋਹਗੜ੍ਹ ਦਾ ਰਿਕਸ਼ਾ ਚਾਲਕ ਬਜ਼ੁਰਗ ਗੁਰਦੇਵ ਸਿੰਘ ਜਿਸ ਨੇ ਵਿਸਾਖੀ ਬੰਪਰ ਲਾਟਰੀ ਟਿਕਟ ਖਰੀਦੀ ਸੀ, ਉਸ ਦਾ ਪਹਿਲਾ ਇਨਾਮ ਢਾਈ ਕਰੋੜ ਰੁਪਏ ਨਿਕਲ ਆਉਣ ‘ਤੇ ਉਹ ਹੁਣ ਕਰੋੜਪਤੀ ਬਣ ਗਿਆ। ਘਰ ਵਿਚ ਤੰਗੀ ਦੀ ਮਾਰ ਕਾਰਨ ਗੁਰਦੇਵ ਸਿੰਘ ਰਿਕਸ਼ਾ ਚਲਾ ਕੇ ਪਰਿਵਾਰ ਪਾਲ ਰਿਹਾ ਸੀ, ਪਰ ਕੁਦਰਤ ਨੇ ਮਿਹਰਬਾਨ ਹੁੰਦਿਆਂ ਗੁਰਦੇਵ ਸਿੰਘ ਲੋਹਗੜ੍ਹ ਨੂੰ ਕੱਖਪਤੀ ਤੋਂ ਕਰੋੜਪਤੀ ਬਣਾ ਦਿੱਤਾ।ਇਸ ਦੌਰਾਨ ਸਾਬਕਾ ਵਿਧਾਇਕ ਸੁਖਜੀਤ ਸਿੰਘ ਕਾਕਾ ਲੋਹਗੜ੍ਹ ਨੇ ਪਰਿਵਾਰਕ ਮੈਂਬਰਾਂ ਦਾ ਮੂੰਹ ਮਿੱਠਾ ਕਰਾ ਕੇ ਵਧਾਈ ਦਿੱਤੀ।


ਗੁਰਦੇਵ ਸਿੰਘ ਨੇ ਕਿਹਾ ਕਿ ‘ਮੈਂ ਕਦੇ ਸੋਚਿਆ ਤੱਕ ਵੀ ਨਹੀਂ ਸੀ ਕਿ ਮੇਰੀ ਲਾਟਰੀ ਨਿਕਲ ਆਵੇਗੀ। ਵਾਹਿਗੁਰੂ ਨੇ ਮੇਰੀ ਮਿਹਨਤ ਦਾ ਮੁੱਲ ਪਾਇਆ ਹੈ। ਇਨ੍ਹਾਂ ਪੈਸਿਆਂ ਨਾਲ ਮੈਂ ਆਪਣੇ ਬੱਚਿਆਂ ਨੂੰ ਘਰ ਬਣਾਉਣ ਦੇ ਨਾਲ-ਨਾਲ ਆਪਣੇ ਪੋਤੇ ਪੋਤੀਆਂ ਨੂੰ ਵਧੀਆ ਪੜਾਈ ਕਰਵਾਵਾਂਗਾ। ਗੁਰਦੇਵ ਸਿੰਘ ਰਿਕਸ਼ਾ ਚਲਾਉਣ ਦੇ ਨਾਲ- ਨਾਲ ਸੜਕਾਂ ਉਪਰ ਬਣੇ ਖਡਿਆਂ ਨੂੰ ਵੇਖ ਆਪ ਖੁਦ ਭਰਦਾ ਤੇ ਰਸਤੇ ਵਿੱਚ ਲੱਗਣ ਵਾਲੇ ਨੂੰ ਵਧੀਆ ਰਸਤਾ ਤਿਆਰ ਕਰ ਕੇ ਦਿੰਦਾ ਸੀ।

error: Content is protected !!