Apple ਨੇ ਦਿੱਲੀ ਵਿਚ ਖੋਲ੍ਹਿਆ ਦੂਜਾ ਰਿਟੇਲ ਸਟੋਰ, ਲੋਕਾਂ ਦੀ ਜੁਟੀ ਭੀੜ, ਟਿਮ ਕੁੱਕ ਨੇ ਕੀਤਾ ਉਦਘਾਟਨ, 15 ਭਾਸ਼ਾਵਾਂ ਵਿਚ ਗਾਹਕਾਂ ਨੂੰ ਮਿਲੇਗੀ ਸਰਵਿਸ

Apple ਨੇ ਦਿੱਲੀ ਵਿਚ ਖੋਲ੍ਹਿਆ ਦੂਜਾ ਰਿਟੇਲ ਸਟੋਰ, ਲੋਕਾਂ ਦੀ ਜੁਟੀ ਭੀੜ, ਟਿਮ ਕੁੱਕ ਨੇ ਕੀਤਾ ਉਦਘਾਟਨ, 15 ਭਾਸ਼ਾਵਾਂ ਵਿਚ ਗਾਹਕਾਂ ਨੂੰ ਮਿਲੇਗੀ ਸਰਵਿਸ


ਵੀਓਪੀ ਬਿਊਰੋ, ਨੈਸ਼ਨਲ- ਮੁੰਬਈ ਤੋਂ ਬਾਅਦ Apple ਨੇ ਭਾਰਤ ਵਿੱਚ ਆਪਣੇ ਦੂਜੇ ਅਧਿਕਾਰਿਤ ਰਿਟੇਲ ਸਟੋਰ ਦਾ ਉਦਘਾਟਨ ਦਿੱਲੀ ਦੇ ਸਾਕੇਤ ਵਿੱਚ ਕਰ ਦਿੱਤਾ ਹੈ। ਇਸ ਸਟੋਰ ਦਾ ਉਦਘਾਟਨ ਐਪਲ ਦੇ CEO ਟਿਮ ਕੁੱਕ ਨੇ ਵੀਰਵਾਰ ਸਵੇਰੇ 10 ਵਜੇ ਕੀਤਾ। ਸਟੋਰ ਦੇ ਖੁੱਲ੍ਹਣ ਤੋਂ ਪਹਿਲਾਂ ਹੀ ਕਈ ਲੋਕ ਆ ਗਏ ਸਨ। ਜਿਨ੍ਹਾਂ ਨਾਲ ਮੁਲਾਕਾਤ ਕਰਨ ਤੋਂ ਬਾਅਦ ਟਿਮ ਕੁੱਕ ਨੇ ਸਟੋਰ ਦਾ ਉਦਘਾਟਨ ਕੀਤਾ ।

ਦੱਸ ਦੇਈਏ ਕਿ 19 ਅਪ੍ਰੈਲ ਨੂੰ ਮੁੰਬਈ ਦੇ ਬਾਂਦਰਾ ਕੁਰਲਾ ਕੰਪਲੈਕਸ ਵਿੱਚ ਐਪਲ ਨੇ ਆਪਣਾ ਪਹਿਲਾ ਸਟੋਰ ਖੋਲ੍ਹਿਆ ਸੀ।ਸਾਕੇਤ ਸਥਿਤ ਸੇਲੇਕਟ ਸਿਟੀ ਮਾਲ ਵਿੱਚ ਇਹ ਸਟੋਰ ਖੁੱਲ੍ਹਿਆ ਹੈ। ਇਸ ਪ੍ਰੋਗਰਾਮ ਦੇ ਲਈ ਟਿਮ ਕੁੱਕ ਬੁੱਧਵਾਰ ਨੂੰ ਹੀ ਦਿੱਲੀ ਪਹੁੰਚ ਗਏ ਸਨ। ਐਪਲ ਨੇ ਭਾਰਤ ਵਿੱਚ ਕਈ ਭਾਸ਼ਾਵਾਂ ਨੂੰ ਦੇਖਦੇ ਹੋਏ ਆਪਣੇ ਸਟੋਰ ‘ਤੇ ਕੁਝ ਖਾਸ ਇੰਤਜ਼ਾਮ ਕੀਤੇ ਹਨ। ਦਿੱਲੀ ਦੇ ਐਪਲ ਸਟੋਰ ਵਿੱਚ 18 ਰਾਜਾਂ ਤੋਂ 70 ਤੋਂ ਵੱਧ ਕਰਮਚਾਰੀ ਰੱਖੇ ਗਏ ਹਨ। ਇਸ ਸਟੋਰ ‘ਤੇ 15 ਤੋਂ ਜ਼ਿਆਦਾ ਭਾਸ਼ਾਵਾਂ ਵਿੱਚ ਗਾਹਕਾਂ ਨੂੰ ਸਰਵਿਸ ਦਿੱਤੀ ਜਾਵੇਗੀ।


ਦਰਅਸਲ, ਦਿੱਲੀ ਦੇ ਸਾਕੇਤ ਸਥਿਤ ਐਪਲ ਦਾ ਸਟੋਰ ਮੁੰਬਈ ਦੇ ਐਪਲ BKC ਦੇ ਮੁਕਾਬਲੇ ਥੋੜ੍ਹਾ ਛੋਟਾ ਹੈ। ਦਿੱਲੀ ਸਟੋਰ ਦੇ ਐਂਟਰੀ ਗੇਟ ਦਾ ਡਿਜ਼ਾਇਨ ਕਿਲੇਨੁਮਾ ਦਰਵਾਜ਼ਿਆਂ ਦੇ ਬਰਾਬਰ ਰੱਖਿਆ ਗਿਆ ਹੈ। ਜਾਣਕਾਰੀ ਮੁਤਾਬਕ ਮੁੰਬਈ ਦੇ ਸਟੋਰ ਨੂੰ 42 ਲੱਖ ਰੁਪਏ ਦੇ ਮਹੀਨੇ ਦੇ ਕਿਰਾਏ ‘ਤੇ 133 ਮਹੀਨਿਆਂ ਦੇ ਲੀਜ਼ ‘ਤੇ ਲਿਆ ਗਿਆ ਹੈ, ਜਿਸਨੂੰ 60 ਮਹੀਨਿਆਂ ਦੇ ਲਈ ਹੋਰ ਵਧਾਇਆ ਜਾ ਸਕਦਾ ਹੈ।

error: Content is protected !!