ਪਰਿਵਾਰ ਉਤੇ ਟੁੱਟਿਆ ਕਹਿਰ; ਨੈਸ਼ਨਲ ਖੇਡਾਂ ਦੀ ਤਿਆਰੀ ਕਰਦਿਆਂ ਟਰੈਕ ਉਤੇ ਲਾਉ੍ਂਦਾ ਪਿਆ ਸੀ ਦੌੜ, ਦਿਲ ਦਾ ਦੌਰਾ ਪੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ

ਪਰਿਵਾਰ ਉਤੇ ਟੁੱਟਿਆ ਕਹਿਰ; ਨੈਸ਼ਨਲ ਖੇਡਾਂ ਦੀ ਤਿਆਰੀ ਕਰਦਿਆਂ ਟਰੈਕ ਉਤੇ ਲਾਉ੍ਂਦਾ ਪਿਆ ਸੀ ਦੌੜ, ਦਿਲ ਦਾ ਦੌਰਾ ਪੈਣ ਕਾਰਨ 17 ਸਾਲਾ ਨੌਜਵਾਨ ਦੀ ਮੌਤ, ਦੋ ਭੈਣਾਂ ਦਾ ਸੀ ਇਕਲੌਤਾ ਭਰਾ


ਵੀਓਪੀ ਬਿਊਰੋ, ਮਲੌਟ- ਨੇੜਲੇ ਪਿੰਡ ਈਨਾਖੇੜਾ ਦੇ ਨੈਸ਼ਨਲ ਗੇਮ ਲਈ ਦੌੜ ਅਤੇ ਬਾਸਕਿਟ ਬਾਲ ਦੀ ਤਿਆਰੀ ਕਰਦਿਆਂ ਇਕ 17 ਸਾਲਾ ਨੌਜਵਾਨ ਦੀ ਪਿੰਡ ਵਿਚ ਬਣੇ ਟਰੈਕ ਉਤੇ ਦੌੜ ਲਗਾਉਂਦੇ ਸਮੇਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਹ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਸੀ।
ਹਲਕਾ ਮਲੌਟ ਦੇ ਪਿੰਡ ਈਨਖੇੜਾ ‘ਚ ਅੱਜ ਪੂਰੇ ਪਿੰਡ ‘ਚ ਸੋਗ ਦੀ ਲਹਿਰ ਹੈ ਪਿੰਡ ਦੇ ਇਕ 17 ਸਾਲ ਦਾ ਦੋ ਭੈਣਾਂ ਦਾ ਇਕਲੌਤਾ ਭਰਾ ਗੁਰਤੇਜ ਸਿੰਘ ਜੋ ਸ਼ੁਰੂ ‘ਚ ਹੀ ਖੇਡਾਂ ਵਿਚ ਰੁਚੀ ਰੱਖਦਾ ਸੀ, ਦੀ ਟਰੈਕ ਉਤੇ ਦੌੜਦਿਆਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਉਸ ਨੇ 1600 ਮੀਟਰ ਦੌੜ ਅਤੇ ਬਾਸਕਿਟਬਾਲ ਖੇਡਾਂ ਵਿਚੋਂ ਅਲੱਗ-ਅਲੱਗ ਜ਼ਿਲ੍ਹਿਆਂ ਅਤੇ ਦੂਸਰੇ ਰਾਜਾ ‘ਚੋਂ ਕਾਫੀ ਟਰਾਫੀਆਂ ਅਤੇ ਮੈਡਲ ਜਿੱਤੇ ਸਨ। ਉਸ ‘ਤੇ ਪਰਿਵਾਰ ਦੇ ਨਾਲ-ਨਾਲ ਪੂਰੇ ਪਿੰਡ ਨੂੰ ਮਾਣ ਸੀ ਪਰ ਰੱਬ ਨੂੰ ਕੁਝ ਹੋਰ ਹੀ ਮਨਜ਼ਰ ਸੀ । ਜਦੋਂ ਸ਼ਾਮ ਨੂੰ ਜਦੋਂ ਇਹ ਉਭਰਦਾ ਖਿਡਾਰੀ ਨੈਸ਼ਨਲ ਖੇਡਾਂ ਲਈ ਤਿਆਰੀ ਲਈ ਪਿੰਡ ਦੇ ਟਰੈਕ ‘ਚ ਦੌੜ ਲਗਾ ਰਿਹਾ ਸੀ ਤਾਂ ਉਸ ਨੂੰ ਅਚਾਨਕ ਦਿਲ ਦਾ ਦੌਰਾ ਪੈ ਗਿਆ ਤੇ ਉਸ ਦੀ ਮੌਤ ਹੋ ਗਈ। ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਜਿਥੇ ਪਿੰਡ ਵਾਸੀਆਂ ‘ਚ ਸੋਗ ਦੀ ਲਹਿਰ ਹੈ ਉਥੇ ਹਲਕੇ ‘ਚ ਵੀ ਭਾਰੀ ਸੋਗ ਪਾਇਆ ਜਾ ਰਿਹਾ ਹੈ।


ਮ੍ਰਿਤਕ ਲੜਕੇ ਦੇ ਪਿਤਾ ਨੇ ਹੰਝੂ ਭਰੀਆਂ ਅੱਖਾਂ ਨਾਲ ਦੁੱਖ ਪ੍ਰਗਟ ਕਰਦੇ ਕਿਹਾ ਕਿ ਉਣਾ ਦਾ ਹੋਣਹਾਰ ਬੇਟਾ ਕਾਨਵੈਂਟ ਸਕੂਲ ਵਿਚ ਪੜ੍ਹਦਾ ਰਿਹਾ ਅਤੇ ਉਹ ਪੜ੍ਹਾਈ ਦੇ ਨਾਲ ਨਾਲ ਖੇਡਾਂ ਵਿਚ ਕਾਫੀ ਦਿਲਚਸਪੀ ਰੱਖਦਾ ਸੀ।
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਉਹ ਇਕ ਗਰੀਬ ਪਰਿਵਾਰ ਵਿਚੋਂ ਦੋ ਭੈਣਾਂ ਦਾ ਇਕਲੌਤਾ ਭਰਾ ਸੀ ਅੱਜ ਉਸ ਦੇ ਇਸ ਦੁਨੀਆਂ ਤੋਂ ਚਲੇ ਜਾਣ ਨਾਲ ਪਰਿਵਾਰ ਦੇ ਨਾਲ ਨਾਲ ਪੂਰੇ ਪਿੰਡ ਨੂੰ ਘਾਟਾ ਪਿਆ ਹੈ ਅਸੀਂ ਮੰਗ ਕਰਦੇ ਹਾਂ ਕਿ ਪੰਜਾਬ ਸਰਕਾਰ ਇਸ ਪਰਿਵਾਰ ਦੇ ਕਿਸੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਜਾਂ ਆਰਥਿਕ ਮਦਦ ਕਰੇ।

error: Content is protected !!