ਹੁਣ ਯੋ ਯੋ ਹਨੀ ਸਿੰਘ ਸੁਰਖੀਆਂ ਵਿਚ, ਈਵੈਂਟ ਕੰਪਨੀ ਦੇ ਮਾਲਕ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਲੱਗੇ ਦੋਸ਼

ਹੁਣ ਯੋ ਯੋ ਹਨੀ ਸਿੰਘ ਸੁਰਖੀਆਂ ਵਿਚ, ਈਵੈਂਟ ਕੰਪਨੀ ਦੇ ਮਾਲਕ ਨੂੰ ਅਗਵਾ ਕਰ ਕੇ ਕੁੱਟਮਾਰ ਕਰਨ ਦੇ ਲੱਗੇ ਦੋਸ਼


ਵੀਓਪੀ ਬਿਊਰੋ, ਨੈਸ਼ਨਲ-ਹੁਣ ਪੰਜਾਬੀ ਗਾਇਕ ਯੋ ਯੋ ਹਨੀ ਸਿੰਘ ਸੁਰਖੀਆਂ ਵਿਚ ਆ ਗਿਆ ਹੈ। ਉਸ ‘ਤੇ ਮੁੰਬਈ ‘ਚ ਇਕ ਵਿਅਕਤੀ ਨੂੰ ਅਗਵਾ ਕਰਨ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵਿਵੇਕ ਰਮਨ ਨਾਂ ਦੇ ਵਿਅਕਤੀ ਨੇ ਹਨੀ ਸਿੰਘ ਅਤੇ ਹੋਰਾਂ ਦੇ ਖਿਲਾਫ ਮੁੰਬਈ ਦੇ ਬੀਕੇਸੀ ਪੁਲਿਸ ਸਟੇਸ਼ਨ ਵਿੱਚ ਲਿਖਤੀ ਸ਼ਿਕਾਇਤ ਦਿੱਤੀ ਹੈ। ਇਕ ਈਵੈਂਟ ਕੰਪਨੀ ਦੇ ਮਾਲਕ ਵਿਵੇਕ ਰਮਨ ਨੇ ਹਨੀ ਸਿੰਘ ਅਤੇ ਹੋਰਾਂ ਖਿਲਾਫ ਅਗਵਾ ਕਰ ਕੇ ਉਨ੍ਹਾਂ ਨੂੰ ਬੰਧਕ ਬਣਾ ਕੇ ਰੱਖਣ ਅਤੇ ਕੁੱਟਮਾਰ ਕਰਨ ਦੀ ਸ਼ਿਕਾਇਤ ਦਰਜ ਕਰਵਾਈ ਹੈ।


ਦਰਅਸਲ, ਵਿਵੇਕ ਰਮਨ ਨੇ ਹਨੀ ਸਿੰਘ ਦਾ ਫੈਸਟੀਵੀਨਾ ਪ੍ਰੋਗਰਾਮ ਮੁੰਬਈ ਦੇ ਬੀਕੇਸੀ ਵਿੱਚ ਆਯੋਜਿਤ ਕੀਤਾ ਸੀ ਜੋ 15 ਅਪ੍ਰੈਲ ਨੂੰ ਹੋਣਾ ਸੀ। ਪੈਸਿਆਂ ਦੇ ਲੈਣ-ਦੇਣ ‘ਚ ਗੜਬੜੀ ਕਾਰਨ ਰਮਨ ਨੇ ਸ਼ੋਅ ਨੂੰ ਰੱਦ ਕਰ ਦਿੱਤਾ, ਜਿਸ ਕਾਰਨ ਦੋਵਾਂ ਵਿਚਾਲੇ ਲੜਾਈ ਹੋਈ।
ਵਿਵੇਕ ਰਮਨ ਨੇ ਦੋਸ਼ ਲਾਇਆ ਹੈ ਕਿ ਸ਼ੋਅ ਰੱਦ ਹੋਣ ਤੋਂ ਨਾਰਾਜ਼ ਹਨੀ ਸਿੰਘ ਨੇ ਆਪਣੇ ਸਾਥੀਆਂ ਨਾਲ ਮਿਲ ਕੇ ਉਸ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਅਗਵਾ ਕਰ ਲਿਆ। ਉਸ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਹਨੀ ਸਿੰਘ ਨੇ ਉਸ ਨੂੰ ਬੰਧਕ ਬਣਾ ਕੇ ਰੱਖਿਆ ਅਤੇ ਕੁੱਟਮਾਰ ਵੀ ਕੀਤੀ।

error: Content is protected !!