ਦੁਖਦਾਈ ਖਬਰ; ਅੱਜ ਸਵੇਰੇ ਪਰਤਣਾ ਸੀ ਸਵਦੇਸ਼, ਇਟਲੀ ਵਿਚ ਹੋ ਗਈ ਨੌਜਵਾਨ ਦੀ ਮੌਤ, ਪਿੰਡ ਵਿਚ ਛਾਇਆ ਮਾਤਮ

ਦੁਖਦਾਈ ਖਬਰ; ਅੱਜ ਸਵੇਰੇ ਪਰਤਣਾ ਸੀ ਸਵਦੇਸ਼, ਇਟਲੀ ਵਿਚ ਹੋ ਗਈ ਨੌਜਵਾਨ ਦੀ ਮੌਤ, ਪਿੰਡ ਵਿਚ ਛਾਇਆ ਮਾਤਮ


ਵੀਓਪੀ ਬਿਊਰੋ, ਧਰਮਕੋਟ : ਇਟਲੀ ਤੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਟਲੀ ਵਿਖੇ ਪੰਜਾਬੀ ਨੌਜਵਾਨ ਦੀ ਅਚਾਨਕ ਮੌਤ ਹੋ ਗਈ ਹੈ। ਉਸ ਨੇ ਅੱਜ ਸਵੇਰੇ ਅੰਮ੍ਰਿਤਸਰ ਹਵਾਈ ਅੱਡੇ ਤੋਂ ਉਤਰ ਕੇ ਘਰ ਪਰਤਣਾ ਸੀ ਪਰ ਇਹ ਅਣਹੋਣੀ ਹੋ ਗਈ।
ਮ੍ਰਿਤਕ ਧਰਮਕੋਟ ਦੇ ਪਿੰਡ ਦੋਸਾਂਝ ਦਾ ਦੱਸਿਆ ਜਾ ਰਿਹਾ ਹੈ। ਇਸ ਮੰਦਭਾਗੀ ਖਬਰ ਨਾਲ ਪਿੰਡ ਦੋਸਾਂਝ ਵਿਚ ਸੋਗ ਦੀ ਲਹਿਰ ਦੌੜ ਗਈ। ਇਟਲੀ ‘ਚ ਰਹਿੰਦੇ ਪੰਜਾਬੀ ਨੌਜਵਾਨ ਵਾਹਿਗੁਰੂ ਪ੍ਰੀਤ ਸਿੰਘ ਪੁੱਤਰ ਸੁਖਮੰਦਰ ਸਿੰਘ ਫੌਜੀ ਦੀ ਅਚਾਨਕ ਮੌਤ ਹੋ ਗਈ।


ਪ੍ਰਾਪਤ ਜਾਣਕਾਰੀ ਅਨੁਸਾਰ ਵਾਹਿਗੁਰੂ ਪ੍ਰੀਤ ਸਿੰਘ ਨੇ ਅੱਜ ਸਵੇਰੇ ਤਿੰਨ ਵਜੇ ਅੰਮ੍ਰਿਤਸਰ ਏਅਰਪੋਰਟ ਤੋਂ ਉੱਤਰ ਕੇ ਖੁਸ਼ੀ ਖੁਸ਼ੀ ਘਰ ਆਉਣਾ ਸੀ ਪਰ ਅਚਾਨਕ ਦੁਖਦਾਈ ਭਾਣਾ ਵਰਤ ਗਿਆ। ਸਮੂਹ ਸੰਘਾ ਪਰਿਵਾਰ ਪਿਤਾ ਸੁਖਮੰਦਰ ਸਿੰਘ ਫੌਜੀ ਅਤੇ ਰਾਜਨੀਤਕ ਖੇਤਰ ਵਿਚ ਉੱਚਾ ਰੁਤਬਾ ਰੱਖਣ ਵਾਲੇ ਭਰਾ ਸਾਬਕਾ ਸਰਪੰਚ ਗੁਰਚਰਨ ਸਿੰਘ ਗੋਗੀ ਨਾਲ ਵੱਖ ਰਾਜਨੀਤਕ, ਧਾਰਮਿਕ ਤੇ ਸਮਾਜ ਸੇਵੀ ਸੰਸਥਾਵਾਂ ਤੇ ਸਮੂਹ ਪੱਤਰਕਾਰ ਭਾਈਚਾਰੇ ਵੱਲੋਂ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਨੌਜਵਾਨ ਦੀ ਲਾਸ਼ ਭਾਰਤ ਲਿਆਉਣ ਦੀ ਕਾਰਵਾਈ ਕੀਤੀ ਜਾ ਰਹੀ ਹੈ।

error: Content is protected !!