ਕੁੜੀ ਨੂੰ ਵਰਗਲਾ ਕੇ ਲੈ ਗਿਆ ਨਾਲ, ਸ੍ਰੀ ਮੁਕਤਸਰ ਸਾਹਿਬ ਰਹਿਣ ਵਾਲੀ ਦੀ ਬੁਰੀ ਹਾਲਤ ਵਿਚ ਅਬੋਹਰ ਵਿਖੇ ਨਹਿਰ ਵਿਚੋਂ ਮਿਲੀ ਲਾਸ਼, ਫੜੇ ਜਾਣ ਉਤੇ ਮੁਲਜ਼ਮ ਨੇ ਕੀਤੇ ਖੁਲਾਸੇ

ਕੁੜੀ ਨੂੰ ਵਰਗਲਾ ਕੇ ਲੈ ਗਿਆ ਨਾਲ, ਸ੍ਰੀ ਮੁਕਤਸਰ ਸਾਹਿਬ ਰਹਿਣ ਵਾਲੀ ਦੀ ਬੁਰੀ ਹਾਲਤ ਵਿਚ ਅਬੋਹਰ ਵਿਖੇ ਨਹਿਰ ਵਿਚੋਂ ਮਿਲੀ ਲਾਸ਼, ਫੜੇ ਜਾਣ ਉਤੇ ਮੁਲਜ਼ਮ ਨੇ ਕੀਤੇ ਖੁਲਾਸੇ

ਵੀਓਪੀ ਬਿਊਰੋ, ਅਬੋਹਰ- ਸ੍ਰੀ ਮੁਕਤਸਰ ਸਾਹਿਬ ਦੀ ਇਕ 24 ਸਾਲਾ ਕੁੜੀ ਨੂੰ ਨੌਜਵਾਨ ਵਰਗਲਾ ਕੇ ਲੈ ਗਿਆ। 5-6 ਦਿਨਾਂ ਬਾਅਦ ਉਸ ਕੁੜੀ ਦੀ ਲਾਸ਼ ਅਬੋਹਰ ਵਿਚੋਂ ਮਿਲੀ। ਲਾਸ਼ ਦੀ ਹਾਲਤ ਇੰਨੀ ਖ਼ਰਾਬ ਹੋ ਚੁੱਕੀ ਸੀ ਕਿ ਵੇਖਣ ਵਾਲੇ ਦੀ ਰੂਹ ਕੰਬ ਜਾਵੇ।
ਜਾਣਕਾਰੀ ਅਨੁਸਾਰ ਪਿੰਡ ਵਰਿਆਮ ਖੇੜਾ ਤੇ ਹਾਕਮਾਬਾਦ ਰੋਡ ਤੋਂ ਲੰਘਦੀ ਲੰਬੀ ਮਾਈਨਰ ਵਿਚ ਹੀਰਾਂ ਵਾਲੀ ਢਾਣੀ ਨੇੜੇ ਲਾਸ਼ ਮਿਲਣ ਦੀ ਸੁਚਨਾ ਮਿਲੀ। ਪੱਟੀ ਚੌਕੀ ਦੀ ਪੁਲਿਸ ਨੇ ਲਾਸ਼ ਨੂੰ ਕਢਵਾ ਕੇ ਸਰਕਾਰੀ ਮੋਰਚਰੀ ਵਿਚ ਰਖਵਾਇਆ। ਲਾਸ਼ ਕੜੀ ਦੀ ਸੀ ਤੇ 5-6 ਦਿਨ ਪੁਰਾਣੀ ਲਗ ਰਹੀ ਸੀ। ਹਾਲਤ ਇੰਨੀ ਖਰਾਬ ਸੀ ਕਿ ਗ਼ਲ ਸੜ ਚੁੱਕੀ ਸੀ।


ਕੁੜੀ ਦੀ ਪਛਾਣ ਸ੍ਰੀ ਮੁਕਤਸਰ ਸਾਹਿਬ ਦੇ ਗੋਨਿਆਣਾ ਰੋਡ ਵਾਸੀ ਵਜੋਂ ਹੋਈ। ਮ੍ਰਿਤਕਾ ਦੇ ਚਚੇਰੇ ਭਰਾ ਨੇ ਲਾਸ਼ ਦੀ ਪਛਾਣ ਕੀਤੀ। ਉਸ ਦੇ ਭਰਾ ਨੇ ਪੁਲਿਸ ਨੂੰ ਦੱਸਿਆ ਕਿ ਉਸ ਦੀ ਭੈਣ ਸ੍ਰੀ ਮੁਕਤਸਰ ਸਾਹਿਬ ਵਿਖੇ ਇਕ ਕਾਰ ਏਜੰਸੀ ਵਿਚ ਕੰਮ ਕਰਦੀ ਸੀ। 18 ਅਪ੍ਰੈਲ ਨੂੰ ਪ੍ਰਿੰਸ ਕੁਮਾਰ ਪੁੱਤਰ ਕਿਰੋੜੀ ਲਾਲ ਉਸ ਦੀ ਭੈਣ ਨੂੰ ਵਰਗਲਾ ਕੇ ਆਪਣੇ ਨਾਲ ਲੈ ਗਿਆ ਤੇ ਬਾਅਦ ਵਿਚ ਉਹ ਘਰ ਨਹੀਂ ਆਈ। ਉਨ੍ਹਾਂ ਨੇ ਗੁਮਸ਼ੁਦਗੀ ਦੀ ਸ਼ਿਕਾਇਤ ਪੁਲਿਸ ਨੂੰ ਦਿੱਤੀ। ਪੁਲਿਸ ਨੇ ਪ੍ਰਿੰਸ ਨੂੰ ਗ੍ਰਿਫ਼ਤਾਰ ਕਰ ਲਿਆ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਦੱਸਿਆ ਕਿ ਕੁੜੀ ਉਸ ਨਾਲ ਗਈ ਸੀ ਪਰ ਅਗਲੇ ਦਿਨ ਉਹ ਨਹਿਰ ਕੋਲੋਂ ਜਾ ਰਹੇ ਸੀ ਤਾਂ ਉਸ ਨੇ ਨਹਿਰ ਵਿਚ ਛਾਲ ਮਾਰ ਦਿੱਤੀ। ਮੁਲਜ਼ਮ ਨੇ ਉਸ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਫ਼ਲ ਨਾ ਹੋ ਸਕਿਆ।

error: Content is protected !!