ਜਿਸ ਹੋਟਲ ਵਿਚ ਠਹਿਰੀ ਸੀ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ, ਉਥੋਂ ਫੜੇ ਗਏ ਤਿੰਨ ਗੈਂਗਸਟਰ, ਇਹ ਸੀ ਮਨਸ਼ਾ ਪਰ ਚੜ੍ਹ ਗਏ ਪੁਲਿਸ ਹੱਥੇ

ਜਿਸ ਹੋਟਲ ਵਿਚ ਠਹਿਰੀ ਸੀ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ, ਉਥੋਂ ਫੜੇ ਗਏ ਤਿੰਨ ਗੈਂਗਸਟਰ, ਇਹ ਸੀ ਮਨਸ਼ਾ ਪਰ ਚੜ੍ਹ ਗਏ ਪੁਲਿਸ ਹੱਥੇ


ਵੀਓਪੀ ਬਿਊਰੋ, ਚੰਡੀਗੜ੍ਹ : ਮੁਹਾਲੀ ਵਿਚ ਵੀਰਵਾਰ ਰਾਤ ਨੂੰ ਲਲਿਤ ਹੋਟਲ ਵਿਚੋਂ ਚੰਡੀਗੜ੍ਹ ਪੁਲਿਸ ਨੇ ਤਿੰਨ ਗੈਂਗਸਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਹੈਰਾਨ ਕਰਨ ਵਾਲੀ ਗੱਲ ਹੈ ਕਿ ਇਸੇ ਹੋਟਲ ਵਿਚ ਆਈਪੀਐਲ ਮੈਚ ਲਈ ਰਾਇਲ ਚੈਲੇਂਜਰਜ਼ ਬੰਗਲੁਰੂ ਦੀ ਟੀਮ ਰੁਕੀ ਸੀ। ਇੱਥੇ ਹੋਟਲ ਵਿਚ ਸਟਾਰ ਬੱਲੇਬਾਜ਼ ਵਿਰਾਟ ਕੋਹਲੀ, ਫਾਫ ਡੁਪਲੇਸੀ, ਗਲੇਨ ਮੈਕਸਵੈਲ ਅ੍ਤੇ ਦੇਸ਼ੀ-ਵਿਦੇਸ਼ੀ ਖਿਡਾਰੀਆਂ ਨਾਲ ਸਮੇਤ ਪੂਰੀ ਆਰਸੀਬੀ ਟੀਮ ਦੇ ਮੈਂਬਰ ਮੌਜੂਦ ਸਨ। ਇੱਥੋਂ ਕਾਬੂ ਕੀਤੇ ਗਏ ਗੈਂਗਸਟਰਾਂ ਦੀ ਪਛਾਣ ਮੋਹਿਤ ਭਾਰਦਵਾਜ (33) ਵਾਸੀ ਬਾਪੂਧਾਮ ਕਲੋਨੀ ਚੰਡੀਗੜ੍ਹ, ਰੋਹਿਤ (33) ਵਾਸੀ ਰਾਇਲ ਅਸਟੇਟ, ਜ਼ੀਰਕਪੁਰ ਅਤੇ ਨਵੀਨ (33) ਵਾਸੀ ਬਹਾਦੁਰਗੜ੍ਹ ਹਰਿਆਣਾ ਦੇ ਝੱਜਰ ਵਜੋਂ ਹੋਈ ਹੈ। ਇਹਨਾਂ ਤਿੰਨਾਂ ਵਿਰੁਧ ਵੱਖ-ਵੱਖ ਮਾਮਲਿਆਂ ਵਿਚ ਗੋਲੀ ਚਲਾਉਣ, ਅਸਲਾ ਐਕਟ ਤਹਿਤ ਡਕੈਤੀ ਦੇ ਕੇਸ ਦਰਜ ਹਨ। ਇਨ੍ਹਾਂ ਵਿਚੋਂ ਮੋਹਿਤ, ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ। ਇਨ੍ਹਾਂ ਤਿੰਨਾਂ ਨੂੰ ਪੁਲਿਸ ਨੇ 107/51 ਦੀ ਧਾਰਾ ਤਹਿਤ ਗ੍ਰਿਫ਼ਤਾਰ ਕੀਤਾ ਸੀ, ਅਗਲੇ ਹੀ ਦਿਨ ਇਹਨਾਂ ਨੂੰ ਜ਼ਮਾਨਤ ਮਿਲ ਗਈ।


ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹੋਟਲ ਵਿਚ ਮੋਹਿਤ ਆਪਣੇ ਸਾਥੀਆਂ ਨਾਲ ਰੁਕਿਆ ਹੈ। ਪੁੱਛਗਿੱਛ ਦੌਰਾਨ ਤਿੰਨੋਂ ਚੰਡੀਗੜ੍ਹ ਅਤੇ ਜ਼ੀਰਕਪੁਰ ਵਿਚ ਆਪਣੇ ਘਰ ਛੱਡ ਕੇ ਇੰਨੇ ਮਹਿੰਗੇ ਹੋਟਲਾਂ ਵਿਚ ਰਹਿਣ ਦਾ ਕਾਰਨ ਨਹੀਂ ਦੱਸ ਸਕੇ। ਪੁਲਿਸ ਨੂੰ ਖਦਸ਼ਾ ਸੀ ਕਿ ਮੁਲਜ਼ਮ ਖਿਡਾਰੀਆਂ ਨੂੰ ਕੋਈ ਨੁਕਸਾਨ ਪਹੁੰਚਾਉਣ ਜਾਂ ਅੰਤਰਰਾਸ਼ਟਰੀ ਮੈਚ ਸੱਟੇਬਾਜ਼ ਗਿਰੋਹ ਨਾਲ ਜੁੜੇ ਹੋ ਸਕਦੇ ਹਨ। ਲੰਬੀ ਪੁੱਛਗਿੱਛ ਤੋਂ ਬਾਅਦ ਪੁਲਿਸ ਨੇ ਤਿੰਨਾਂ ਨੂੰ ਐਸਡੀਐਮ ਈਸਟ ਦੇ ਸਾਹਮਣੇ ਪੇਸ਼ ਕੀਤਾ ਅਤੇ ਜ਼ਮਾਨਤ ‘ਤੇ ਰਿਹਾਅ ਕਰ ਦਿੱਤਾ।ਆਈਟੀ ਪਾਰਕ ਥਾਣਾ ਪੁਲਿਸ ਨੂੰ ਇਹਨਾਂ ਕੋਲੋਂ ਕੁਝ ਵੀ ਸ਼ੱਕੀ ਬਰਾਮਦ ਨਹੀਂ ਹੋਇਆ। ਪੁੱਛਗਿੱਛ ਦੌਰਾਨ ਤਿੰਨਾਂ ਨੇ ਕਿਹਾ ਕਿ ਉਹ ਖਿਡਾਰੀਆਂ ਦੇ ਫੈਨ ਹਨ, ਉਹਨਾਂ ਨਾਲ ਫੋਟੋ ਖਿਚਵਾਉਣਾ ਚਾਹੁੰਦੇ ਹਨ।

error: Content is protected !!