Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
22
ਸ਼ਰੇਆਮ ਬਾਜ਼ਾਰ ‘ਚ ਅਕਾਲੀ ਆਗੂ ਨੂੰ ਹੱਥਕੜੀ ਲਾਉਣਾ ਐੱਸਐੱਚਓ ਨੂੰ ਪਿਆ ਮਹਿੰਗਾ, ਹਾਈਕੋਰਟ ਨੇ ਲਾ’ਤਾ ਲੱਖ ਰੁਪਏ ਦਾ ਜੁਰਮਾਨਾ, ਪੜ੍ਹੋ ਕੀ ਸੀ ਮਾਮਲਾ
Latest News
National
Politics
Punjab
ਸ਼ਰੇਆਮ ਬਾਜ਼ਾਰ ‘ਚ ਅਕਾਲੀ ਆਗੂ ਨੂੰ ਹੱਥਕੜੀ ਲਾਉਣਾ ਐੱਸਐੱਚਓ ਨੂੰ ਪਿਆ ਮਹਿੰਗਾ, ਹਾਈਕੋਰਟ ਨੇ ਲਾ’ਤਾ ਲੱਖ ਰੁਪਏ ਦਾ ਜੁਰਮਾਨਾ, ਪੜ੍ਹੋ ਕੀ ਸੀ ਮਾਮਲਾ
April 22, 2023
Voice of Punjab
ਸ਼ਰੇਆਮ ਬਾਜ਼ਾਰ ‘ਚ ਅਕਾਲੀ ਆਗੂ ਨੂੰ ਹੱਥਕੜੀ ਲਾਉਣਾ ਐੱਸਐੱਚਓ ਨੂੰ ਪਿਆ ਮਹਿੰਗਾ, ਹਾਈਕੋਰਟ ਨੇ ਲਾ’ਤਾ ਲੱਖ ਰੁਪਏ ਦਾ ਜੁਰਮਾਨਾ, ਪੜ੍ਹੋ ਕੀ ਸੀ ਮਾਮਲਾ
ਚੰਡੀਗੜ੍ਹ (ਵੀਓਪੀ ਬਿਊਰੋ) ਪੰਜਾਬ-ਹਰਿਆਣਾ ਹਾਈ ਕੋਰਟ ਨੇ ਸਰੇ- ਬਾਜ਼ਾਰ ਵਿੱਚ ਧੋਖਾਧੜੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਆਗੂ ਦੀ ਕੁੱਟਮਾਰ ਕਰਨ ਵਾਲੇ ਐਸਐਚਓ ਨੂੰ ਇੱਕ ਲੱਖ ਰੁਪਏ ਦਾ ਜੁਰਮਾਨਾ ਲਾਇਆ ਹੈ। ਪਟੀਸ਼ਨ ਦਾਇਰ ਕਰਦੇ ਹੋਏ ਸੁਰੇਸ਼ ਕੁਮਾਰ ਸਤੀਜਾ ਨੇ ਕਿਹਾ ਕਿ ਉਸ ਨੇ 2017 ਦੀ ਚੋਣ ਸ਼੍ਰੋਮਣੀ ਅਕਾਲੀ ਦਲ ਦੇ ਵੱਲੋਂ ਅਬੋਹਰ ਵਿਧਾਨ ਸਭਾ ਹਲਕੇ ਤੋਂ ਲੜੀ ਸੀ।
ਚੋਣਾਂ ਵਿੱਚ ਸੱਤਾਧਾਰੀ ਕਾਂਗਰਸ ਪਾਰਟੀ ਦੇ ਉਮੀਦਵਾਰ ਦੀ ਹਾਰ ਹੋਈ ਸੀ। ਇਸ ਤੋਂ ਬਾਅਦ ਬਦਨਾਮੀ ਕਾਰਨ ਪਟੀਸ਼ਨਕਰਤਾ ਦੇ ਖਿਲਾਫ ਧੋਖਾਧੜੀ ਅਤੇ ਹੋਰ ਧਾਰਾਵਾਂ ਤਹਿਤ 17 ਜੂਨ 2018 ਨੂੰ ਐੱਫ.ਆਈ.ਆਰ. ਕੀਤੀ ਗਈ ਤੇ ਇਸ ਤੋਂ ਬਾਅਦ ਉਸ ਨੂੰ ਗ੍ਰਿਫ਼ਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਉਸ ਨੂੰ ਇੱਕ ਦਿਨ ਦੇ ਰਿਮਾਂਡ ’ਤੇ ਭੇਜ ਦਿੱਤਾ ਗਿਆ।
ਪਟੀਸ਼ਨਕਰਤਾ ਦੇ ਵਕੀਲ ਨੇ ਦੱਸਿਆ ਕਿ ਇਸ ਤੋਂ ਬਾਅਦ ਸਤੀਜਾ ‘ਤੇ ਤਸ਼ੱਦਦ ਕੀਤਾ ਗਿਆ। ਜਾਂਚ ਦੌਰਾਨ ਐੱਸਐੱਚਓ ਉਸ ਨੂੰ ਬਾਜ਼ਾਰ ਲੈ ਗਿਆ ਅਤੇ ਉਸ ਨੂੰ ਹੱਥਕੜੀ ਲਾ ਦਿੱਤੀ। ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਜਨਤਕ ਥਾਂ ‘ਤੇ ਹੱਥਕੜੀਆਂ ਲਗਾਉਣ ਨੂੰ ਅਧਿਕਾਰਾਂ ਦੀ ਉਲੰਘਣਾ ਦੱਸਦਿਆਂ ਜਾਂਚ ਅਧਿਕਾਰੀ ਅਬੋਹਰ ਦੇ ਐੱਸਐੱਚਓ ਬਲਵਿੰਦਰ ਸਿੰਘ ਵਿਰੁੱਧ ਅਦਾਲਤ ਦੀ ਮਾਣਹਾਨੀ ਤਹਿਤ ਕਾਰਵਾਈ ਕਰਨ ਦੀ ਮੰਗ ਕੀਤੀ।
ਐਸਐਚਓ ਵੱਲੋਂ ਦੱਸਿਆ ਗਿਆ ਕਿ ਜਾਂਚ ਦੌਰਾਨ ਜਦੋਂ ਸੁਰੇਸ਼ ਕੁਮਾਰ ਸਤੀਜਾ ਨੂੰ ਬਾਜ਼ਾਰ ਲੈ ਕੇ ਗਿਆ ਤਾਂ ਉਸ ਸਮੇਂ ਵੱਡੀ ਗਿਣਤੀ ਵਿੱਚ ਉਸ ਦੇ ਸਮਰਥਕ ਮੌਜੂਦ ਸਨ। ਸਥਿਤੀ ਦਾ ਜਾਇਜ਼ਾ ਲੈਣ ਅਤੇ ਉਸ ਦੇ ਭੱਜਣ ਦੀ ਸੰਭਾਵਨਾ ਨੂੰ ਦੇਖਦਿਆਂ ਅਕਾਲੀ ਆਗੂ ਨੂੰ ਹੱਥਕੜੀ ਲਗਾ ਦਿੱਤੀ ਗਈ। ਉਨ੍ਹਾਂ ਦੀ ਦਲੀਲ ਸੀ ਕਿ ਵਿਭਾਗ ਵੱਲੋਂ ਗਠਿਤ ਐਸਆਈਟੀ ਨੇ ਉਨ੍ਹਾਂ ਨੂੰ ਕਲੀਨ ਚਿੱਟ ਦੇ ਦਿੱਤੀ ਹੈ।
ਹਾਈਕੋਰਟ ਨੇ ਸਾਰੀਆਂ ਧਿਰਾਂ ਨੂੰ ਸੁਣਨ ਤੋਂ ਬਾਅਦ ਕਿਹਾ ਕਿ ਐੱਸ.ਐੱਚ.ਓ ਨੇ ਹਾਲਾਤ ਮੁਤਾਬਕ ਫੈਸਲਾ ਲਿਆ ਪਰ ਇਸ ਤਰ੍ਹਾਂ ਹੱਥਕੜੀ ਲਾਉਣਾ ਗਲਤ ਹੈ। ਅਦਾਲਤ ਨੇ ਐੱਸਐੱਚਓ ‘ਤੇ ਇਕ ਲੱਖ ਰੁਪਏ ਜੁਰਮਾਨੇ ਦਾ ਹੁਕਮ ਦਿੱਤਾ ਹੈ, ਹਾਲਾਂਕਿ ਸਪੱਸ਼ਟ ਕੀਤਾ ਕਿ ਇਹ ਹੁਕਮ ਉਸ ਦੇ ਸਰਵਿਸ ਰਿਕਾਰਡ ਤੋਂ ਨਹੀਂ ਵਿਗੜੇਗਾ।
ਹਾਈ ਕੋਰਟ ਨੇ ਐਸਐਚਓ ਨੂੰ ਜੁਰਮਾਨੇ ਦੀ ਰਕਮ ਪਟੀਸ਼ਨਰ ਨੂੰ ਦੇਣ ਦਾ ਫੈਸਲਾ ਕੀਤਾ ਸੀ ਪਰ ਸਤੀਜਾ ਨੇ ਕਿਹਾ ਕਿ ਉਹ ਮੁਆਵਜ਼ਾ ਨਹੀਂ ਚਾਹੁੰਦੀ ਪਰ ਐਸਐਚਓ ਖ਼ਿਲਾਫ਼ ਮਾਣਹਾਨੀ ਦੀ ਕਾਰਵਾਈ ਹੋਣੀ ਚਾਹੀਦੀ ਹੈ। ਅਦਾਲਤ ਨੇ ਫਿਰ ਮੁਆਵਜ਼ੇ ਦੀ ਰਕਮ ਹਾਈ ਕੋਰਟ ਦੇ ਮੁਲਾਜ਼ਮਾਂ ਦੀ ਭਲਾਈ ਲਈ ਦੇਣ ਦਾ ਹੁਕਮ ਦਿੱਤਾ ਹੈ।
Post navigation
ਜੇਲ੍ਹ ਵਿਚੋਂ ਫੋਨ ਕਰ ਕੇ ਲੋਕਾਂ ਨੂੰ ਅਜਿਹੇ ਜਾਲ ਵਿਚ ਫਸਾਉਂਦਾ ਸੀ ਕਿ ਦੇਣੇ ਪੈ ਜਾਂਦੇ ਸੀ ਹਜ਼ਾਰਾਂ ਰੁਪਏ, ਕਸੂਤਾ ਫਸਿਆ ਜਦੋਂ ਫੋਨ ਅੱਗੋਂ ਪੁਲਿਸ ਮੁਲਾਜ਼ਮ ਨੂੰ ਮਿਲਿਆ
10 ਮਹੀਨੇ ਪਹਿਲਾਂ ਕਰਵਾਈ ਲਵ-ਮੈਰਿਜ ਦਾ ਉਤਰਿਆ ਚਾਅ, ਮਾਪਿਆਂ ਨੇ ਕਿਹਾ- ਦਾਜ ਲਈ ਮਾਰ’ਤੀ ਸਾਡੀ ਧੀ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us