‘ਹਾਲ-ਏ-ਲਵ ਮੈਰਿਜ’; ਜਨਮ ਦਿਨ ਮੌਕੇ ਤੋਹਫੇ ਵਿਚ ਦਿੱਤੀ ਮੌਤ, ਚੁੰਨੀ ਨਾਲ ਗਲਾ ਘੁਟ ਕੇ ਲਵ ਮੈਰਿਜ ਦਾ ਕੀਤਾ ਦਰਦਨਾਕ ਅੰਤ

‘ਹਾਲ-ਏ-ਲਵ ਮੈਰਿਜ’; ਜਨਮ ਦਿਨ ਮੌਕੇ ਤੋਹਫੇ ਵਿਚ ਦਿੱਤੀ ਮੌਤ, ਚੁੰਨੀ ਨਾਲ ਗਲਾ ਘੁਟ ਕੇ ਲਵ ਮੈਰਿਜ ਦਾ ਕੀਤਾ ਦਰਦਨਾਕ ਅੰਤ


ਵੀਓਪੀ ਬਿਊਰੋ, ਫ਼ਤਹਿਗੜ੍ਹ ਸਾਹਿਬ : ਲਵ ਮੈਰਿਜ ਦਾ ਖੌਫਨਾਕ ਅੰਤ ਜਾਣ ਕੇ ਰੂਹ ਕੰਭ ਉਠੇਗੀ। ਕਲੇਸ਼ ਨੇ ਇਕ ਹੋਰ ਘਰ ਤਬਾਹ ਕਰ ਦਿੱਤਾ। ਅਜਿਹਾ ਮਾਮਲਾ ਫਤਹਿਗੜ੍ਹ ਸਾਹਿਬ ਵਿਖੇ ਸਾਹਮਣੇ ਆਇਆ, ਜਿਥੇ ਜਨਮ ਦਿਨ ਮੌਕੇ ਪੇਕੇ ਜਾਣ ਨੂੰ ਲੈ ਕੇ ਹੋਏ ਝਗੜੇ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੀ ਕਾਰ ਵਿਚ ਗਲ਼ਾ ਘੁੱਟ ਕੇ ਹੱਤਿਆ ਕਰ ਦਿੱਤੀ। ਪੁਲਿਸ ਨੇ ਪਤੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ।


ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਐੱਸਐੱਸਪੀ ਡਾ. ਰਵਜੋਤ ਕੌਰ ਗਰੇਵਾਲ ਨੇ ਦੱਸਿਆ ਕਿ ਨਿਆਮਤ ਗਿੱਲ ਨੇ ਮਨਜੋਤ ਸਿੰਘ ਵਾਸੀ ਪਿੰਡ ਤਲਾਣੀਆਂ ਨਾਲ 2016 ’ਚ ਲਵ ਮੈਰਿਜ ਕਰਵਾਈ ਸੀ। ਵਿਆਹ ਤੋਂ ਬਾਅਦ ਪਤੀ ਹਰ ਛੋਟੀ-ਮੋਟੀ ਗੱਲ ’ਤੇ ਨਿਆਮਤ ਗਿੱਲ ਦੀ ਕੁੱਟਮਾਰ ਕਰਨ ਲੱਗ ਪਿਆ, ਜਿਸ ਲਈ ਮਨਜੋਤ ਸਿੰਘ ਦੀ ਮਾਤਾ ਗੁਰਦੀਸ਼ ਕੌਰ ਵੀ ਅਕਸਰ ਆਪਣੇ ਪੁੱਤ ਨੂੰ ਉਕਸਾਉਂਦੀ ਰਹਿੰਦੀ ਸੀ।

ਸ਼ਨਿਚਰਵਾਰ ਨੂੰ ਆਪਣੇ ਜਨਮ ਦਿਨ ਮੌਕੇ ਨਿਆਮਤ ਗਿੱਲ ਨੇ ਜਦੋਂ ਆਪਣੀ ਮਾਤਾ ਨੂੰ ਮਿਲਣ ਜਾਣ ਦੀ ਇੱਛਾ ਜ਼ਾਹਰ ਕੀਤੀ ਤਾਂ ਪਤੀ ਨੇ ਉਸ ਨੂੰ ਰੋਕ ਦਿੱਤਾ। ਜਦੋਂ ਨਿਆਮਤ ਨੇ ਮਿਲਣ ਜਾਣ ਦੀ ਜ਼ਿੱਦ ਕੀਤੀ ਤਾਂ ਅਤੇ ਪਤੀ ਤੇ ਸੱਸ ਨੇ ਉਸ ਦੀ ਕੁੱਟਮਾਰ ਕਰ ਦਿੱਤੀ ਜਿਸ ਤੋਂ ਬਾਅਦ ਮਨਜੋਤ ਨਿਆਮਤ ਨੂੰ ਆਪਣੀ ਕਾਰ ’ਚ ਬਿਠਾ ਕੇ ਲੈ ਗਿਆ ਤੇ ਕਾਰ ਵਿਚ ਹੀ ਚੁੰਨੀ ਨਾਲ ਗਲ਼ਾ ਘੁੱਟ ਕੇ ਉਸ ਦੀ ਹੱਤਿਆ ਕਰ ਦਿੱਤੀ ਤੇ ਫ਼ਰਾਰ ਹੋ ਗਿਆ। ਪੁਲਿਸ ਨੇ ਤੁਰੰਤ ਹਰਕਤ ਵਿਚ ਆਉ੍ਂਦਿਆਂ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

error: Content is protected !!