Mobile blast; ਰਾਤ ਮੋਬਾਈਲ ਚਲਾ ਰਹੀ ਸੀ ਅੱਠ ਸਾਲਾ ਬੱਚੀ, ਅਚਾਨਕ ਹੋ ਗਿਆ ਧਮਾਕਾ, ਹੋ ਗਈ ਮੌਤ

Mobile blast; ਰਾਤ ਮੋਬਾਈਲ ਚਲਾ ਰਹੀ ਸੀ ਅੱਠ ਸਾਲਾ ਬੱਚੀ, ਅਚਾਨਕ ਹੋ ਗਿਆ ਧਮਾਕਾ, ਹੋ ਗਈ ਮੌਤ


ਵੀਓਪੀ ਬਿਊਰੋ, ਨੈਸ਼ਨਲ-ਕੇਰਲ ਦੇ ਤਿਰੂਵਿਲਵਾਮਾਲਾ ਵਿੱਚ ਮੋਬਾਈਲ ਫੋਨ ਫਟਣ ਕਾਰਨ ਇੱਕ ਅੱਠ ਸਾਲ ਦੀ ਬੱਚੀ ਦੀ ਮੌਤ ਹੋ ਗਈ।ਪੁਲਿਸ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


ਪੁਲਿਸ ਨੇ ਦੱਸਿਆ ਕਿ ਤਿਰੂਵਿਲਵਾਮਾਲਾ ਦੀ ਵਸਨੀਕ ਆਦਿਤਿਆਸ਼੍ਰੀ ਮੋਬਾਈਲ ਫ਼ੋਨ ਚਲਾ ਰਹੀ ਸੀ ਕਿ ਸੋਮਵਾਰ ਰਾਤ ਕਰੀਬ 10.30 ਵਜੇ ਫਟ ਗਿਆ।ਆਦਿਤਿਆਸ਼੍ਰੀ ਨੇੜਲੇ ਸਕੂਲ ਵਿੱਚ ਤੀਜੀ ਜਮਾਤ ਦੀ ਵਿਦਿਆਰਥਣ ਸੀ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਜਾਂਚ ਜਾਰੀ ਹੈ।
ਦੱਸਦੇਈਏ ਕਿ ਮੋਬਾਈਲ ਫਟਣ ਨਾਲ ਮੌਤ ਦਾ ਇਹ ਪਹਿਲਾ ਮਾਮਲਾ ਨਹੀਂ ਹੈ। ਇਸ ਤੋਂ ਪਹਿਲਾਂ ਵੀ ਕਈ ਮੌਤਾਂ ਮੋਬਾਈਲ ਫੋਨ ਦੇ ਫਟਣ ਕਾਰਨ ਵਾਪਰ ਚੁੱਕੀਆਂ ਹਨ। ਇਸ ਤੋਂ ਬਚਾਅ ਲਈ ਸਾਵਧਾਨੀਆਂ ਵਰਤਣ ਦੀ ਲੋੜ ਹੈ।

error: Content is protected !!