ਖੂਨੀ ਵਾਰਦਾਤ; ‘ਬਿਜਲੀ ਮੀਟਰ ਦੀ ਰੀਡਿੰਗ ਲੈਣ ਆਇਆਂ’ ਕਹਿ ਕੇ ਘਰ ਅੰਦਰ ਦਾਖਲ ਹੋਇਆ ਨੌਜਵਾਨ ਵਿਛਾ ਗਿਆ ਸੱਥਰ, ਪੁਲਿਸ ਕਰ ਰਹੀ ਭਾਲ

ਖੂਨੀ ਵਾਰਦਾਤ; ‘ਬਿਜਲੀ ਮੀਟਰ ਦੀ ਰੀਡਿੰਗ ਲੈਣ ਆਇਆਂ’ ਕਹਿ ਕੇ ਘਰ ਅੰਦਰ ਦਾਖਲ ਹੋਇਆ ਨੌਜਵਾਨ  ਵਿਛਾ ਗਿਆ ਸੱਥਰ, ਪੁਲਿਸ ਕਰ ਰਹੀ ਭਾਲ


ਵੀਓਪੀ ਬਿਊਰੋ, ਮਹਿਤਪੁਰ : ਜਲੰਧਰ ਦੇ ਮਹਿਤਪੁਰ ਖੇਤਰ ਅਧੀਨ ਪੈਂਦੇ ਪਿੰਡ ਊਧੋਵਾਲ ‘ਚ ਬਿਜਲੀ ਮੀਟਰ ਦੀ ਰੀਡਿੰਗ ਲੈਣ ਬਹਾਨੇ ਘਰ ਅੰਦਰ ਦਾਖਲ ਹੋਏ ਅਣਪਛਾਤੇ ਨੌਜਵਾਨ ਨੇ ਇਕ ਔਰਤ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਇਸ ਹਮਲੇ ‘ਚ ਔਰਤ ਦਾ ਲੜਕਾ ਵੀ ਜ਼ਖਮੀ ਹੋ ਗਿਆ ਹੈ, ਜਿਸ ਨੂੰ ਨਕੋਦਰ ਦੇ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ।

ਜਾਣਕਾਰੀ ਅਨੁਸਾਰ ਇਕ ਨੌਜਵਾਨ ਬਾਈਕ ‘ਤੇ ਸਵਾਰ ਹੋ ਕੇ ਪਿੰਡ ਉਧੋਵਾਲ ਦੀ ਔਰਤ ਦੇ ਘਰ ਪਹੁੰਚਿਆ ਸੀ। ਮੁਲਜ਼ਮ ਨੇ ਕਿਹਾ ਕਿ ਉਹ ਬਿਜਲੀ ਮੀਟਰ ਦੀ ਰੀਡਿੰਗ ਲੈਣ ਆਇਆ ਹੈ। ਇਸ ‘ਤੇ ਔਰਤ ਨੇ ਉਸ ਨੂੰ ਅੰਦਰ ਆਉਣ ਦਿੱਤਾ। ਜਿਵੇਂ ਹੀ ਉਹ ਅੰਦਰ ਗਿਆ ਤਾਂ ਨੌਜਵਾਨ ਨੇ ਪਿਸਤੌਲ ਕੱਢ ਕੇ ਔਰਤ ‘ਤੇ ਗੋਲੀ ਚਲਾ ਦਿੱਤੀ। ਇਸ ਕਾਰਨ ਔਰਤ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਉਸ ਨੂੰ ਬਚਾਉਣ ਆਇਆ ਉਸ ਦਾ ਲੜਕਾ ਜ਼ਖਮੀ ਹੋ ਗਿਆ। ਪੁੱਤਰ ਨੂੰ ਨਕੋਦਰ ਵਿਖੇ ਦਾਖਲ ਕਰਵਾਇਆ ਗਿਆ ਹੈ। ਮਾਮਲੇ ਦੀ ਸੂਚਨਾ ਮਿਲਣ ‘ਤੇ ਨਕੋਦਰ ਪੁਲਿਸ ਨੇ ਮੌਕੇ ‘ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਫਿਲਹਾਲ ਕਤਲ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ। ਔਰਤ ਦਾ ਪਤੀ ਦੁਬਈ ਵਿੱਚ ਰਹਿੰਦਾ ਹੈ। ਪੁਲਿਸ ਦਾ ਦਾਅਵਾ ਹੈ ਕਿ ਜਲਦ ਹੀ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

error: Content is protected !!