Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
25
ਗੱਟੀ ਰਾਜੋ ਕੇ ਸਕੂਲ ਵਿਚ ਫ਼ੌਜ’ਚ ਭਰਤੀ ਲਈ ਪ੍ਰੇਰਿਤ ਕਰਦਾ ਜਾਗਰੂਕਤਾ ਸਮਾਗਮ ਆਯੋਜਿਤ
Latest News
ਗੱਟੀ ਰਾਜੋ ਕੇ ਸਕੂਲ ਵਿਚ ਫ਼ੌਜ’ਚ ਭਰਤੀ ਲਈ ਪ੍ਰੇਰਿਤ ਕਰਦਾ ਜਾਗਰੂਕਤਾ ਸਮਾਗਮ ਆਯੋਜਿਤ
April 25, 2023
editor
ਬੀ ਐਸ ਐਫ ਦੀਆਂ ਮਹਿਲਾ ਕਾਂਸਟੇਬਲ ਨੇ ਸਕੂਲ ਦੀਆਂ ਵਿਦਿਆਰਥਣਾਂ ਵਿੱਚ ਭਰਿਆ ਜੋਸ਼,
ਆਜ਼ਾਦੀ ਦਾ ਅੰਮ੍ਰਿਤ ਮਹਾਉਤਸਵ ਤਹਿਤ ਬੀ ਐੱਸ ਐੱਫ ਦੀ ਨਿਵੇਕਲੀ ਪਹਿਲ
ਫਿਰੋਜ਼ਪੁਰ ( ਜਤਿੰਦਰ ਪਿੰਕਲ) ਸਰਹੱਦੀ ਖੇਤਰ ਦੇ ਨੌਜਵਾਨਾਂ ਵਿੱਚ ਫੌਜ ਅਤੇ ਕੇਂਦਰੀ ਆਰਮਡ ਫੋਰਸਿਜ਼ ਵਿੱਚ ਭਰਤੀ ਪ੍ਰਤੀ ਵੱਧਦੇ ਰੁਝਾਨ ਨੂੰ ਦੇਖਦੇ ਹੋਏ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਗੱਟੀ ਰਾਜੋ ਕੇ ਵਿੱਚ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਦੀ ਅਗਵਾਈ ਵਿਚ ਬੀ ਐਸ ਐਫ 136 ਬਟਾਲੀਅਨ ਦੇ ਸੀ ਈ ਓ ਡਾ. ਐਸ ਸੋਨਕਰ ਦੇ ਸਹਿਯੋਗ ਨਾਲ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਤਹਿਤ ਸਕੂਲ ਦੇ ਐਨ ਸੀ ਸੀ ਯੂਨਿਟ ਵੱਲੋਂ ਵਿਸ਼ੇਸ਼ ਜਾਗਰੂਕਤਾ ਸਮਾਗਮ ਆਯੋਜਿਤ ਕੀਤਾ ਗਿਆ।
ਜਿਸ ਵਿਚ ਹੂਸੈਨੀਵਾਲਾ ਚੈਕ ਪੋਸਟ ਦੇ ਕੰਪਨੀ ਕਮਾਂਡੈਟ ਬੰਸੀ ਲਾਲ ਜਾਟ ਅਤੇ ਮਨੀਸ਼ ਕੁਮਾਰ ਇੰਸਪੈਕਟਰ ਨੇ ਵਿਦਿਆਰਥੀਆਂ ਨਾਲ ਫੌਜ ਵਿੱਚ ਭਰਤੀ ਤੋਂ ਇਲਾਵਾ ਕੇਂਦਰੀ ਆਰਮਡ ਫੋਰਸਿਜ਼ ਜਿਸ ਵਿਚ ਬਾਰਡਰ ਸਕਿਉਰਟੀ ਫੋਰਸਿਜ਼,ਇੰਡੋ ਤਿੱਬਤੀਅਨ ਫੋਰਸ, ਸੈਂਟਰਲ ਇੰਡਸਟਰੀ ਸਕਿਉਰਟੀ ਫੋਰਸ,ਨੈਸ਼ਨਲ ਸਕਿਉਰਟੀ ਗਾਰਡ ,ਅਸਮ ਰਾਈਫ਼ਲ ਅਤੇ ਕੇਂਦਰੀ ਰਿਜ਼ਰਵ ਪੁਲਿਸ ਫੋਰਸ ਵਿੱਚ ਭਰਤੀ ਹੋਣ ਸਬੰਧੀ ਵੱਡਮੁੱਲੀ ਜਾਣਕਾਰੀ ਦਿੰਦਿਆਂ ਭਰਤੀ ਦੀ ਯੋਗਤਾ, ਨਿਯਮ ਅਤੇ ਸਰੀਰਕ ਯੋਗਤਾ ਸਬੰਧੀ ਵਿਸਥਾਰ ਸਹਿਤ ਦੱਸਿਆ।
ਇਸ ਤੋਂ ਇਲਾਵਾ ਸਕੂਲ ਵਿਦਿਆਰਥੀਆਂ ਦੀਆ ਭਰਤੀ ਸਬੰਧੀ ਪਾਈਆਂ ਜਾਂਦੀਆਂ ਸ਼ੰਕਾਵਾਂ ਨੂੰ ਦੂਰ ਕਰਦਿਆਂ ਉਹਨਾਂ ਦੇ ਪ੍ਰਸ਼ਨਾਂ ਦੇ ਉੱਤਰ ਸੁਚੱਜੇ ਢੰਗ ਨਾਲ ਦਿੱਤੇ।
ਸਰਹੱਦੀ ਖੇਤਰ ਦੀਆਂ ਲੜਕੀਆਂ ਨੂੰ ਅੱਗੇ ਵੱਧ ਕੇ ਕਾਮਯਾਬ ਹੋਣ ਦੀ ਪ੍ਰੇਰਨਾ ਦਿੰਦੇਂ ਬੀ ਐੱਸ ਐੱਫ ਦੀਆਂ ਮਹਿਲਾ ਕਾਂਸਟੇਬਲ ਪੱਲਵੀ, ਅਸਮਿਤਾ, ਸੋਮਿਆਂ ਰਾਣੀ ਅਤੇ ਰਜਨੀ ਦੇਵੀ ਨੇ 11ਵੀ ਅਤੇ 12ਵੀ ਦੀਆਂ ਵਿਦਿਆਰਥਣਾਂ ਨਾਲ ਆਪਣੇ ਫੌਜ ਦੇ ਤਜਰਬੇ ਸਾਂਝੇ ਕਰਦਿਆਂ ਸਰਹੱਦੀ ਖੇਤਰ ਦੀਆਂ ਲੜਕੀਆਂ ਵਿੱਚ ਖੂਬ ਜੋਸ਼ ਭਰਿਆ ਅਤੇ ਉਨ੍ਹਾਂ ਨੂੰ ਫੌਜ ਵਿੱਚ ਭਰਤੀ ਹੋਣ ਲਈ ਜ਼ਰੂਰਤ ਅਨੁਸਾਰ ਹਰ ਸੰਭਵ ਮਦਦ ਕਰਨ ਦਾ ਵਿਸ਼ਵਾਸ਼ ਪ੍ਰਗਟਾਇਆ। ਮਹਿਲਾ ਕਾਂਸਟੇਬਲਾਂ ਨਾਲ ਰੂ-ਬ-ਰੂ ਕਰਨ ਦਾ ਇਹ ਉਪਰਾਲਾ ਵਿਦਿਆਰਥਣਾਂ ਲਈ ਬੇਹੱਦ ਲਾਹੇਵੰਦ ਸਾਬਤ ਹੋਇਆ।
ਸਕੂਲ ਪ੍ਰਿੰਸੀਪਲ ਡਾ. ਸਤਿੰਦਰ ਸਿੰਘ ਨੇ ਬੀ ਐਸ ਐਫ ਦੀ 136 ਬਟਾਲੀਅਨ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਨ੍ਹਾਂ ਦੇ ਸਹਿਯੋਗ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ ਭਲਾਈ ਲਈ ਅਨੇਕਾਂ ਪ੍ਰੋਜੈਕਟ ਸਫਲਤਾ ਪੂਰਵਕ ਨੇਪਰੇ ਚੜੇ ਹਨ। ਉਨ੍ਹਾਂ ਕਿਹਾ ਕਿ ਬੀ ਐੱਸ ਐੱਫ ਵੱਲੋਂ ਅਜਿਹੇ ਸਮਾਗਮ ਵਿੱਚ ਦਿੱਤੀ ਜਾਣਕਾਰੀ ਫੌਜ ਵਿੱਚ ਭਰਤੀ ਹੋਣ ਦੇ ਚਾਹਵਾਨ ਵਿਦਿਆਰਥੀ ਵਰਗ ਲਈ ਵਰਦਾਨ ਸਾਬਿਤ ਹੋਵੇਗੀ। ਉਹਨਾਂ ਨੇ ਆਪਣੇ ਸੰਬੋਧਨ ਵਿਚ ਬੀ ਐਸ ਐਫ ਦੀਆਂ ਮਹਿਲਾ ਕਰਮਚਾਰੀਆਂ ਵੱਲੋਂ ਜੋਸ਼ ਅਤੇ ਤਨਦੇਹੀ ਨਾਲ ਦੇਸ਼ ਦੀ ਸੁਰੱਖਿਆ ਲਈ ਪਾਏ ਜਾ ਰਹੇ ਵੱਡਮੁੱਲੇ ਯੋਗਦਾਨ ਦੀ ਭਰਪੂਰ ਪ੍ਰਸੰਸਾ ਕੀਤੀ।
ਇਸ ਮੌਕੇ ਬੀ ਐਸ ਐਫ ਦੇ ਇੰਸਪੈਕਟਰ ਕੁਲਦੀਪ ਸਿੰਘ,
ਇੰਸਪੈਕਟਰ ਸੀ ਬਾਰਦੇਵਾ ਅਤੇ ਕੈਲਾਸ਼ ਭਾਂਗੇ ਨੇ ਵੀ ਵਿਦਿਆਰਥੀਆਂ ਨਾਲ ਆਪਣੇ ਵਿਚਾਰ ਸਾਂਝੇ ਕੀਤੇ।
ਐਨ ਸੀ ਸੀ ਇੰਚਾਰਜ ਪ੍ਰਿਤਪਾਲ ਸਿੰਘ ਸਟੇਟ ਐਵਾਰਡੀ ਨੇ ਮੰਚ ਸੰਚਾਲਨ ਦੀ ਜਿੰਮੇਵਾਰੀ ਬਾਖੂਬੀ ਨਿਭਾਈ।
ਇਸ ਮੌਕੇ ਸਕੂਲ ਅਧਿਆਪਕ ਗੁਰਪ੍ਰੀਤ ਕੌਰ,ਗਾਇਡੈਸ ਕਾਉਸਲਰ ਅਮਰਜੀਤ ਕੌਰ, ਸੰਦੀਪ ਕੁਮਾਰ, ਮਨਦੀਪ ਸਿੰਘ ਵਿਸ਼ਾਲ ਗੁਪਤਾ, ਅਰੁਣ ਕੁਮਾਰ, ਗੀਤਾ, ਦਵਿੰਦਰ ਕੁਮਾਰ ਅਤੇ ਜਸਪਾਲ ਸਿੰਘ ਵਿਸ਼ੇਸ਼ ਤੌਰ ਤੇ ਹਾਜਰ ਸਨ।
Post navigation
ਨਸ਼ੇ ਨੇ ਉਜਾੜਿਆ ਹੱਸਦਾ ਵੱਸਦਾ ਘਰ, ਰਾਤ ਘਰ ਪਰਤੇ ਟਰੱਕ ਡਰਾਈਵਰ ਦੀ ਨਸ਼ੇ ਦਾ ਟੀਕਾ ਲਾਉਣ ਕਾਰਨ ਮੌਤ, ਦੋ ਬੱਚਿਆਂ ਦਾ ਸੀ ਪਿਤਾ
ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ‘ਤੇ ਹਰ ਅੱਖ ਨਮ, ਚੰਡੀਗੜ੍ਹ ਤੋਂ ਜੱਦੀ ਪਿੰਡ ਬਾਦਲ ਤਕ ਕੱਢੀ ਜਾਵੇਗੀ ਅੰਤਿਮ ਯਾਤਰਾ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us