Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
26
ਮੋਬਾਈਲ ‘ਤੇ ਲਿੰਕ ਭੇਜ ਕੇ ਬਣਾ ਲੈਂਦੇ ਸੀ ਨਿਊਡ ਵੀਡੀਓ, ਫਿਰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਠੱਗ ਦੇ ਸੀ ਲੱਖਾਂ ਰੁਪਏ, ਅਦਾਲਤ ਜਾ ਕੇ ਕਹਿੰਦੇ ਸਾਨੂੰ ਜ਼ਮਾਨਤ ਦੇ ਦਿਓ
Latest News
National
Punjab
ਮੋਬਾਈਲ ‘ਤੇ ਲਿੰਕ ਭੇਜ ਕੇ ਬਣਾ ਲੈਂਦੇ ਸੀ ਨਿਊਡ ਵੀਡੀਓ, ਫਿਰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਠੱਗ ਦੇ ਸੀ ਲੱਖਾਂ ਰੁਪਏ, ਅਦਾਲਤ ਜਾ ਕੇ ਕਹਿੰਦੇ ਸਾਨੂੰ ਜ਼ਮਾਨਤ ਦੇ ਦਿਓ
April 26, 2023
Voice of Punjab
ਮੋਬਾਈਲ ‘ਤੇ ਲਿੰਕ ਭੇਜ ਕੇ ਬਣਾ ਲੈਂਦੇ ਸੀ ਨਿਊਡ ਵੀਡੀਓ, ਫਿਰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਠੱਗ ਦੇ ਸੀ ਲੱਖਾਂ ਰੁਪਏ, ਅਦਾਲਤ ਜਾ ਕੇ ਕਹਿੰਦੇ ਸਾਨੂੰ ਜ਼ਮਾਨਤ ਦੇ ਦਿਓ
ਚੰਡੀਗੜ੍ਹ (ਵੀਓਪੀ ਬਿਊਰੋ) ਲੋਕਾਂ ਨੂੰ ਬਲੈਕਮੇਲ ਕਰਨ ਅਤੇ ਠੱਗੀ ਮਾਰਨ ਦੇ ਮਾਮਲੇ ਵਿੱਚ 22 ਮੁਲਜ਼ਮਾਂ ਖ਼ਿਲਾਫ਼ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਸੁਣਵਾਈ ਸ਼ੁਰੂ ਹੋਵੇਗੀ। ਜ਼ਿਲ੍ਹਾ ਅਦਾਲਤ ਨੇ ਮੁਲਜ਼ਮਾਂ ਖ਼ਿਲਾਫ਼ ਦੋਸ਼ ਆਇਦ ਕਰ ਦਿੱਤੇ ਹਨ। ਇਹ ਮੁਲਜ਼ਮ ਲੋਕਾਂ ਨੂੰ ਆਪਣੇ ਝਾਂਸੇ ਵਿੱਚ ਲੈ ਕੇ ਉਨ੍ਹਾਂ ਨੂੰ ਬਲੈਕਮੇਲ ਕਰਦੇ ਸੀ। ਇਸ ਮਾਮਲੇ ਦੀ ਸੁਣਵਾਈ 3 ਮਈ ਨੂੰ ਹੋਵੇਗੀ। ਉਕਤ ਮਾਮਲੇ ਵਿੱਚ ਸਤੰਬਰ 2022 ਵਿੱਚ ਚੰਡੀਗੜ੍ਹ ਪੁਲਿਸ ਨੇ ਇੱਕ ਵੱਡੇ ਗਿਰੋਹ ਦਾ ਪਰਦਾਫਾਸ਼ ਕੀਤਾ ਸੀ।
ਮੁਲਜ਼ਮ ਪਹਿਲਾਂ ਚੀਨੀ ਮੋਬਾਈਲ ਐਪ ਰਾਹੀਂ ਲੋਕਾਂ ਨੂੰ ਲੋਨ ਦਿੰਦੇ ਸਨ, ਫਿਰ ਉਨ੍ਹਾਂ ਨੂੰ ਫੋਨ ਕਰਕੇ ਬਲੈਕਮੇਲ ਕਰਦੇ ਸਨ। ਇਸ ਦੌਰਾਨ ਮੁਲਜ਼ਮ ਪੀੜਤਾਂ ਦੀਆਂ ਨਗਨ ਵੀਡੀਓ ਬਣਾ ਕੇ ਆਪਣੇ ਜਾਣ-ਪਛਾਣ ਵਾਲਿਆਂ ਕੋਲ ਭੇਜਣ ਦੇ ਨਾਂ ‘ਤੇ ਉਨ੍ਹਾਂ ਨੂੰ ਡਰਾ ਧਮਕਾ ਕੇ ਉਨ੍ਹਾਂ ਤੋਂ ਲੱਖਾਂ ਰੁਪਏ ਦੀ ਵਸੂਲੀ ਕਰਦੇ ਸਨ। ਇਸ ਮਾਮਲੇ ਵਿੱਚ ਪੁਲਿਸ ਨੇ ਇੱਕ ਚੀਨੀ ਨੌਜਵਾਨ ਸਮੇਤ 22 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਸੀ।
ਹੁਣ ਉਨ੍ਹਾਂ ਖ਼ਿਲਾਫ਼ ਆਈਪੀਸੀ ਦੀ ਧਾਰਾ 384, 420, 468, 471, 509, 120ਬੀ ਅਤੇ ਸੂਚਨਾ ਤਕਨਾਲੋਜੀ ਐਕਟ ਦੀਆਂ ਧਾਰਾਵਾਂ 66ਡੀ ਅਤੇ 67 ਤਹਿਤ ਮੁਕੱਦਮਾ ਚਲਾਇਆ ਜਾਵੇਗਾ।ਸਾਈਬਰ ਸੈੱਲ ਨੂੰ ਦਿੱਤੀ ਸ਼ਿਕਾਇਤ ਵਿੱਚ ਪੀੜਤਾ ਨੇ ਦੱਸਿਆ ਕਿ ਉਸ ਨੂੰ ਇੱਕ ਲਿੰਕ ਮਿਲਿਆ ਸੀ। ਜਿਸ ‘ਤੇ ਉਸ ਨੇ ਕਲਿੱਕ ਕੀਤਾ, ਤਾਂ ਸਾਰਾ ਡਾਟਾ ਠੱਗਾਂ ਤੱਕ ਪਹੁੰਚ ਗਿਆ।
ਉਸ ਨੂੰ ਲਿੰਕ ‘ਚ 3500 ਦੇ ਕਰਜ਼ੇ ਦੀ ਪੇਸ਼ਕਸ਼ ਕੀਤੀ ਗਈ ਸੀ। ਉਸਨੇ ਲੋਨ ਲਈ ਅਪਲਾਈ ਨਹੀਂ ਕੀਤਾ ਅਤੇ ਐਪ ਨੂੰ ਡਿਲੀਟ ਕਰ ਦਿੱਤਾ। ਫਿਰ ਉਸ ਨੂੰ ਵੱਖ-ਵੱਖ ਨੰਬਰਾਂ ਤੋਂ ਧਮਕੀਆਂ ਮਿਲਣੀਆਂ ਸ਼ੁਰੂ ਹੋ ਗਈਆਂ। ਮੁਲਜ਼ਮ ਨੇ ਉਸ ਦੀ ਨਕਲੀ ਨਗਨ ਫੋਟੋ ਬਣਾ ਕੇ ਵਾਇਰਲ ਕਰਨ ਦੀ ਧਮਕੀ ਦੇ ਕੇ 5500 ਰੁਪਏ ਦੀ ਠੱਗੀ ਮਾਰੀ।
ਇਸ ਮਾਮਲੇ ਦੇ ਸਾਰੇ ਮੁਲਜ਼ਮ ਹਾਲੇ ਜੇਲ੍ਹ ਵਿੱਚ ਹਨ। ਕਈ ਮੁਲਜ਼ਮਾਂ ਨੇ ਅਦਾਲਤ ਵਿੱਚ ਜ਼ਮਾਨਤ ਦੀਆਂ ਅਰਜ਼ੀਆਂ ਵੀ ਦਾਇਰ ਕੀਤੀਆਂ ਪਰ ਉਨ੍ਹਾਂ ਨੂੰ ਰੱਦ ਕਰ ਦਿੱਤਾ ਗਿਆ। ਇਕ ਦੋਸ਼ੀ ਅਰਜੁਨ ਸੇਨ ਦੀ ਪਟੀਸ਼ਨ ‘ਤੇ ਜਾਂਚ ਐਸੇਨਜੀ ਨੇ ਅਦਾਲਤ ‘ਚ ਕਿਹਾ ਕਿ ਜੇਕਰ ਦੋਸ਼ੀ ਨੂੰ ਜ਼ਮਾਨਤ ਮਿਲ ਜਾਂਦੀ ਹੈ ਤਾਂ ਉਹ ਫਿਰ ਤੋਂ ਹੋਰ ਲੋਕਾਂ ਨਾਲ ਧੋਖਾ ਕਰਨਾ ਸ਼ੁਰੂ ਕਰ ਦੇਵੇਗਾ। ਇਸ ਤੋਂ ਇਲਾਵਾ ਇਹ ਮਾਮਲਾ ਰਾਸ਼ਟਰੀ ਸੁਰੱਖਿਆ ਨਾਲ ਵੀ ਜੁੜਿਆ ਹੋਇਆ ਹੈ। ਅਦਾਲਤ ਨੇ ਵੀ ਇਨ੍ਹਾਂ ਦਲੀਲਾਂ ਨੂੰ ਸਵੀਕਾਰ ਕਰਦਿਆਂ ਕਿਹਾ ਕਿ ਆਨਲਾਈਨ ਧੋਖਾਧੜੀ ਦੇ ਮਾਮਲੇ ਵੱਧ ਰਹੇ ਹਨ, ਇਸ ਲਈ ਮੁਲਜ਼ਮਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ।
Post navigation
17 ਸਾਲ ਦੇ ਗੋਲਡ ਮੈਡਲਿਸਟ 2 ਭੈਣਾਂ ਦੇ ਇਕਲੌਤੇ ਭਰਾ ਦੀ ਸਿਰ ‘ਚ ਗੋਲੀ ਲੱਗਣ ਕਾਰਨ ਮੌਤ, ਖੁਦ ਵੀ ਸੀ ਚੋਟੀ ਦਾ ਨਿਸ਼ਾਨੇਬਾਜ਼
ਸਿਆਸਤ ਦੇ ਬਾਬਾ ਬੋਹੜ ਪ੍ਰਕਾਸ਼ ਸਿੰਘ ਬਾਦਲ; ਸਰਪੰਚੀ ਤੋਂ ਸ਼ੁਰੂ ਹੋਇਆ ਸੀ ਸਿਆਸੀ ਸਫਰ, ਪੰਜ ਵਾਰ ਬਣੇ ਸੂਬੇ ਦੇ ਮੁੱਖ ਮੰਤਰੀ, ਜਾਣੋ ਜੀਵਨ ਬਾਰੇ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us