Skip to content
Wednesday, December 18, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
April
26
ਪਤੀ-ਪਤਨੀ ਨੇ ਲੈ ਲਿਆ ਫਾਹਾ, ਲਾਸ਼ਾਂ ਨੇੜੇ ਤਿੰਨ ਦਿਨਾਂ ਤਕ ਭੁੱਖਾ ਭਾਣਾ ਕੁਰਲਾਉਂਦਾ ਰਿਹਾ ਡੇਢ ਸਾਲ ਦਾ ਬੱਚਾ, ਰੋ-ਰੋ ਹੋਇਆ ਬੇਹੋਸ਼
Latest News
National
ਪਤੀ-ਪਤਨੀ ਨੇ ਲੈ ਲਿਆ ਫਾਹਾ, ਲਾਸ਼ਾਂ ਨੇੜੇ ਤਿੰਨ ਦਿਨਾਂ ਤਕ ਭੁੱਖਾ ਭਾਣਾ ਕੁਰਲਾਉਂਦਾ ਰਿਹਾ ਡੇਢ ਸਾਲ ਦਾ ਬੱਚਾ, ਰੋ-ਰੋ ਹੋਇਆ ਬੇਹੋਸ਼
April 26, 2023
Voice of Punjab
ਪਤੀ-ਪਤਨੀ ਨੇ ਲੈ ਲਿਆ ਫਾਹਾ, ਲਾਸ਼ਾਂ ਨੇੜੇ ਤਿੰਨ ਦਿਨਾਂ ਤਕ ਭੁੱਖਾ ਭਾਣਾ ਕੁਰਲਾਉਂਦਾ ਰਿਹਾ ਡੇਢ ਸਾਲ ਦਾ ਬੱਚਾ, ਰੋ-ਰੋ ਹੋਇਆ ਬੇਹੋਸ਼
ਵੀਓਪੀ ਬਿਊਰੋ, ਗਵਾਲੀਅਰ-ਘਰ ਨੂੰ ਤਾਲਾ ਲਾ ਪਤੀ-ਪਤਨੀ ਨੇ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਉਥੇ ਮਾਂ-ਬਾਪ ਦੀ ਮੌਤ ਤੋਂ ਅਣਜਾਣ ਡੇਢ ਸਾਲ ਦਾ ਮਾਸੂਮ ਤਿੰਨ ਦਿਨ ਤੱਕ ਲਾਸ਼ਾਂ ਨੇੜੇ ਭੁੱਖਾ-ਪਿਆਸਾ ਰੋਂਦਾ ਰਿਹਾ। ਮਾਸੂਮ ਕਦੇ ਪਿਤਾ ਦੀ ਲਾਸ਼ ਦੇ ਨੇੜੇ ਜਾਂਦਾ ਅਤੇ ਕਦੇ ਉਸ ਕਮਰੇ ਦਾ ਦਰਵਾਜ਼ਾ ਖੜਕਾਉਂਦਾ ਜਿਸ ਵਿੱਚ ਮਾਂ ਦੀ ਲਾਸ਼ ਲਟਕੀ ਹੋਈ ਸੀ। ਆਖ਼ਰਕਾਰ ਉਹ ਉਸੇ ਕਮਰੇ ਦੇ ਬਾਹਰ ਬੇਹੋਸ਼ ਹੋ ਗਿਆ। ਮੰਗਲਵਾਰ ਨੂੰ ਜਦੋਂ ਆਂਢ-ਗੁਆਂਢ ਦੇ ਨੌਜਵਾਨਾਂ ਨੂੰ ਬਦਬੂ ਆਈ ਤਾਂ ਉਸ ਨੇ ਘਰ ਅੰਦਰ ਝਾਕ ਕੇ ਦੇਖਿਆ ਕਿ ਮਾਸੂਮ ਬੇਹੋਸ਼ੀ ਦੀ ਹਾਲਤ ‘ਚ ਪਿਆ ਸੀ।
ਉਸ ਨੇ ਪੁਲਿਸ ਨੂੰ ਸੂਚਨਾ ਦਿੱਤੀ। ਪੁਲਿਸ ਨੇ ਦੋਵੇਂ ਲਾਸ਼ਾਂ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਗੁਆਂਢੀ ਮਾਸੂਮ ਨੂੰ ਆਪਣੇ ਘਰ ਲੈ ਗਿਆ। ਬਾਅਦ ਵਿਚ ਉਸ ਨੂੰ ਹਸਪਤਾਲ ਭੇਜ ਦਿੱਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੈ। ਮੱਧ ਪ੍ਰਦੇਸ਼ ਦੇ ਗਵਾਲੀਅਰ ਦੇ ਮੈਦਈ ਇਲਾਕੇ ਦਾ ਨਿਆਮਦ ਖਾਨ ਮੰਗਲਵਾਰ ਨੂੰ ਆਪਣੇ ਘਰ ਸੀ। ਜਦੋਂ ਉਨ੍ਹਾਂ ਨੇ ਗੁਆਂਢੀ 18 ਸਾਲਾ ਸੋਨੂੰ ਉਰਫ ਭੀਮ ਖਾਨ ਦੇ ਘਰੋਂ ਬਦਬੂ ਆਉਣ ਉਤੇ ਉਸ ਦੇ ਘਰ ਅੰਦਰ ਝਾਤ ਮਾਰੀ ਤਾਂ ਖੁਲਾਸਾ ਹੋਇਆ। ਸੋਨੂੰ ਨੇ ਫਾਹਾ ਲੈ ਲਿਆ, ਜਦੋਂ ਕਿ ਡੇਢ ਸਾਲ ਦਾ ਮਾਸੂਮ ਜ਼ਾਹਿਦ ਦੂਜੇ ਕਮਰੇ ਦੇ ਦਰਵਾਜ਼ੇ ‘ਤੇ ਬੇਹੋਸ਼ ਪਿਆ ਸੀ।
Post navigation
ਬੇਰਹਿਮੀ ਦੀ ਹੱਦ ! ਇਸ ਮਾਮੂਲੀ ਗੱਲੋਂ ਹੀ ਨੌਜਵਾਨਾਂ ਨੂੰ ਅਗਵਾ ਕਰ ਲੈ ਗਏ ਸੁੰਨੀ ਥਾਂ, ਬੇਸ ਬੈਟ ਨਾਲ ਮਾਰ ਮਾਰ ਇਕ ਨੂੰ ਉਤਾਰਿਆ ਮੌਤ ਦੇ ਘਾਟ, ਦੂਜਾ ਵੀ ਹੋਇਆ ਬੇਸੁੱਧ
ਸ਼ਹਿਨਾਈਆਂ ਦੀ ਥਾਂ ਘਰ ਵਿਚ ਪਏ ਕੀਰਨੇ, ਵਿਆਹ ਤੋਂ ਕੁਝ ਦਿਨ ਪਹਿਲਾਂ ਮੁੰਡੇ ਦੀ ਨਹਿਰ ਵਿਚ ਡੁੱਬਣ ਕਾਰਨ ਮੌਤ
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us