ਕਿਰਪਾਨਾਂ ਤੇ ਕਾਪਿਆਂ ਨਾਲ ਵੱਢਿਆ ਵਿਅਕਤੀ, 12 ਵਿਅਕਤੀਆਂ ਨੇ ਰੰਜਿਸ਼ਨ ਦਿੱਤਾ ਵਾਰਦਾਤ ਨੂੰ ਅੰਜਾਮ

ਕਿਰਪਾਨਾਂ ਤੇ ਕਾਪਿਆਂ ਨਾਲ ਵੱਢਿਆ ਵਿਅਕਤੀ, 12 ਵਿਅਕਤੀਆਂ ਨੇ ਰੰਜਿਸ਼ਨ ਦਿੱਤਾ ਵਾਰਦਾਤ ਨੂੰ ਅੰਜਾਮ


ਵੀਓਪੀ ਬਿਊਰੋ, ਫਿਰੋਜ਼ਪੁਰ : ਪਿੰਡ ਗੁਰਦਿੱਤੀ ਵਾਲਾ ਵਿਖੇ ਰੰਜਿਸ਼ ਦੇ ਚੱਲਦਿਆਂ ਕਰੀਬ 12 ਜਣਿਆਂ ਨੇ ਕਿਰਪਾਨਾਂ ਤੇ ਕਾਪਿਆਂ ਨਾਲ ਇਕ ਵਿਅਕਤੀ ਨੂੰ ਵੱਢ ਸੁੱਟਿਆ।ਇਸ ਬੇਰਹਿਮੀ ਨਾਲ ਕੀਤੇ ਕਤਲ ਦੇ ਮਾਮਲੇ ਵਿਚ ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਚਾਰ ਪਛਾਤੇ ਅਤੇ 7-8 ਅਣਪਛਾਤੇ ਵਿਅਕਤੀਆਂ ਖਿਲਾਫ ਮਾਮਲਾ ਦਰਜ ਕੀਤਾ ਹੈ।

ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਸੱਜਣ ਸਿੰਘ ਪੁੱਤਰ ਬੂਟਾ ਸਿੰਘ ਵਾਸੀ ਗੁਰਦਿੱਤੀ ਵਾਲਾ ਨੇ ਦੱਸਿਆ ਕਿ ਉਹ ਆਪਣੇ ਵੱਡੇ ਲੜਕੇ ਲਖਵਿੰਦਰ ਸਿੰਘ ਤੇ ਛੋਟੇ ਲੜਕੇ ਗੁਰਵਿੰਦਰ ਸਿੰਘ (30) ਨਾਲ ਘਰ ਵਿਚ ਮੌਜੂਦ ਸੀ ਤਾਂ ਮੁਲਜ਼ਮ ਕਰਨ ਪੁੱਤਰ ਸੁਰਜੀਤ ਸਿੰਘ ਵਾਸੀ ਗੁਰਦਿੱਤੀ ਵਾਲਾ, ਮਾਸ਼ਾ ਪੁੱਤਰ ਮੰਗਾ ਵਾਸੀ ਧਰਮਪੁਰਾ, ਜਸ਼ਨ ਪੁੱਤਰ ਰੇਸ਼ਮ ਵਾਸੀ ਚਾਹਲ, ਮਨੀ ਵਾਸੀ ਸ਼ੇਰ ਖਾਂ ਅਤੇ 7-8 ਅਣਪਛਾਤੇ ਆਦਮੀ ਆਏ। ਮੁਲਜ਼ਮ ਕਰਨ ਨੇ ਗੇਟ ਕੋਲ ਖੜਾ ਹੋ ਕੇ ਲਲਕਾਰਾ ਮਾਰਿਆ ਕਿ ਫੜ ਲਓ ਗੁਰਵਿੰਦਰ ਸਿੰਘ ਨੂੰ ਘਰ ਹੀ ਹੈ ਤਾਂ ਮੁਲਜ਼ਮਾਂ ਨੇ ਕਿਰਪਾਨਾਂ, ਕਾਪੇ ਤੇ ਬੇਸਬਾਲਾਂ ਨਾਲ ਉਸ ’ਤੇ ਤੇ ਗੁਰਵਿੰਦਰ ਸਿੰਘ ਤੇ ਹਮਲਾ ਕਰ ਦਿੱਤਾ ਤੇ ਮਾਰ ਦੇਣ ਦੀ ਨੀਯਤ ਨਾਲ ਸੱਟਾਂ ਮਾਰੀਆਂ। ਗੁਰਵਿੰਦਰ ਸਿੰਘ ਦੇ ਸਿਰ ਵਿਚ ਸੱਟਾਂ ਲੱਗ ਗਈਆਂ, ਤੇ ਉਹ ਜ਼ਮੀਨ ’ਤੇ ਡਿੱਗ ਪਿਆ ਤੇ ਦੋਸ਼ੀਅਨ ਨੇ ਘਰ ਦੇ ਸਮਾਨ ਦੀ ਵੀ ਭੰਨ ਤੋੜ ਕੀਤੀ।

error: Content is protected !!