ਬੁੱਢੀ ਘੋੜੀ ਲਾਲ ਲਗਾਮ; ਆਸ਼ਿਕ ਤੋਂ ਉੱਠ ਗਿਆ ਮਨ ਤਾਂ ਪੁੱਤ ਤੇ ਜਵਾਈ ਨਾਲ ਮਿਲ ਕੇ ਮਾਰ’ਤਾ ਆਪਣਾ ਪ੍ਰੇਮੀ

ਬੁੱਢੀ ਘੋੜੀ ਲਾਲ ਲਗਾਮ; ਆਸ਼ਿਕ ਤੋਂ ਉੱਠ ਗਿਆ ਮਨ ਤਾਂ ਪੁੱਤ ਤੇ ਜਵਾਈ ਨਾਲ ਮਿਲ ਕੇ ਮਾਰ’ਤਾ ਆਪਣਾ ਪ੍ਰੇਮੀ

ਵੀਓਪੀ ਬਿਊਰੋ – ਫਰੀਦਕੋਟ ਕੋਤਵਾਲੀ ਪੁਲਿਸ ਨੇ ਕਰੀਬ ਸਾਢੇ ਛੇ ਮਹੀਨੇ ਪਹਿਲਾਂ ਆਪਣੇ ਲੜਕੇ ਅਤੇ ਜਵਾਈ ਨਾਲ ਮਿਲ ਕੇ ਆਪਣੇ ਪ੍ਰੇਮੀ ਦਾ ਕਤਲ ਕਰਨ ਵਾਲੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਔਰਤ ਦੀ ਪਛਾਣ ਫਰੀਦਕੋਟ ਦੀ ਰਹਿਣ ਵਾਲੀ ਮੀਰਾ ਦੇਵੀ ਵਜੋਂ ਹੋਈ ਹੈ। ਉਸ ਨੂੰ ਅਦਾਲਤ ਵਿੱਚ ਪੇਸ਼ ਕਰਕੇ ਚਾਰ ਦਿਨ ਦਾ ਰਿਮਾਂਡ ਲਿਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਪੁੱਤਰ ਅਤੇ ਜਵਾਈ ਦੀ ਭਾਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ।

ਇਹ ਘਟਨਾ 4 ਅਕਤੂਬਰ 2022 ਦੀ ਹੈ। ਉਸ ਸਮੇਂ ਰਘੁਬੀਰ ਕਾਲੋਨੀ ਵਾਸੀ ਗੁਰਪ੍ਰੀਤ ਸਿੰਘ ਦੀ ਲਾਸ਼ ਨਹਿਰ ਦੇ ਕੰਢੇ ਮਿਲੀ ਸੀ। ਪੁਲਿਸ ਜਾਂਚ ਅਤੇ ਪੋਸਟਮਾਰਟਮ ਤੋਂ ਪਤਾ ਲੱਗਾ ਹੈ ਕਿ ਨੌਜਵਾਨ ਦੀ ਮੌਤ ਸਿਰ ‘ਤੇ ਸੱਟ ਲੱਗਣ ਨਾਲ ਹੋਈ ਹੈ। ਪੁਲਿਸ ਨੇ ਮ੍ਰਿਤਕ ਦੇ ਪਿਤਾ ਜਗਰੂਪ ਸਿੰਘ ਦੇ ਬਿਆਨਾਂ ‘ਤੇ ਫਰੀਦਕੋਟ ਨਿਵਾਸੀ ਔਰਤ ਮੀਰਾ ਦੇਵੀ ਅਤੇ ਅਣਪਛਾਤੇ ਖਿਲਾਫ ਮਾਮਲਾ ਦਰਜ ਕਰ ਲਿਆ ਸੀ।

ਸ਼ਿਕਾਇਤਕਰਤਾ ਜਗਰੂਪ ਸਿੰਘ ਅਨੁਸਾਰ ਉਸ ਦੇ ਲੜਕੇ ਗੁਰਪ੍ਰੀਤ ਸਿੰਘ ਦਾ ਮੀਰਾ ਦੇਵੀ ਨਾਲ ਕੁਝ ਸਾਲਾਂ ਤੋਂ ਨਾਜਾਇਜ਼ ਸਬੰਧ ਸੀ। ਇਸ ਦੇ ਆਧਾਰ ‘ਤੇ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। ਥਾਣਾ ਕੋਤਵਾਲੀ ਦੇ ਐਸਐਚਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਜਦੋਂ ਪੁਲਿਸ ਨੇ ਹੋਰ ਜਾਂਚ ਕੀਤੀ ਤਾਂ ਸਾਹਮਣੇ ਆਇਆ ਕਿ ਗੁਰਪ੍ਰੀਤ ਸਿੰਘ ਦੇ ਮੀਰਾ ਦੇਵੀ ਨਾਲ ਸਬੰਧ ਸਨ। ਮ੍ਰਿਤਕ ਦੇ ਮੋਬਾਈਲ ਦੀ ਕਾਲ ਡਿਟੇਲ ਤੋਂ ਵੀ ਅਹਿਮ ਤੱਥ ਸਾਹਮਣੇ ਆਏ ਹਨ ਅਤੇ ਪਤਾ ਲੱਗਾ ਕਿ ਦੋਵੇਂ ਦੇਰ ਰਾਤ ਤਕ ਗੱਲਾਂ ਕਰਦੇ ਸਨ, ਫਿਰ ਕੀ ਹੋਇਆ ਉਸ ਨੇ ਕਤਲ ਕਰ ਦਿੱਤਾ, ਇਸ ਦੀ ਜਾਂਚ ਕੀਤੀ ਜਾ ਰਹੀ ਹੈ।

error: Content is protected !!