ਚਾਰ ਮਹੀਨੇ ਪਹਿਲਾਂ ਵਿਆਹੇ ਅਮਰੀਕਾ ਦੇ ਰਹਿਣ ਵਾਲੇ ਨੂੰ ਅੰਦਰੋਂ-ਅੰਦਰੀ ਖਾ ਗਿਆ ਘਰੇਲੂ ਕਲੇਸ਼, ਜਲੰਧਰ ਦੇ ਫਲੈਟਾਂ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ

ਚਾਰ ਮਹੀਨੇ ਪਹਿਲਾਂ ਵਿਆਹੇ ਅਮਰੀਕਾ ਦੇ ਰਹਿਣ ਵਾਲੇ ਨੂੰ ਅੰਦਰੋਂ-ਅੰਦਰੀ ਖਾ ਗਿਆ ਘਰੇਲੂ ਕਲੇਸ਼, ਜਲੰਧਰ ਦੇ ਫਲੈਟਾਂ ਦੀ 11ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਸਮਾਪਤ ਕੀਤੀ ਜੀਵਨ ਲੀਲਾ

ਜਲੰਧਰ (ਵੀਓਪੀ ਬਿਊਰੋ) ਸੁੱਖ ਪੈਸੇ ਨਾਲ ਨਹੀਂ ਮਿਲਦਾ ਤੇ ਨਾ ਹੀ ਹੀ ਚੰਗੀ-ਮਾੜੀ ਸੁਸਾਇਟੀ ਤੇ ਅਮੀਰੀ ਗਰੀਬੀ ਦੇਖ ਕੇ ਮਿਲਦਾ। ਕੀ ਲੋਕ ਸੋਚਦੇ ਨੇ ਪੈਸਾ ਹੈ ਤਾਂ ਕੀ ਗਮ ਪਰ ਕੀ ਵਾਰ ਪੈਸਾ ਵੀ ਸੁੱਕ ਨਹੀ ਖਰੀਦ ਸਕਦਾ ਤੇ ਮਾਨਸਿਕ ਤੇ ਘਰੇਲੂ ਪਰੇਸ਼ਾਨੀਆਂ ਮਨੁੱਖ ਨੂੰ ਖਤਮ ਹੋਣ ਲਈ ਮਜ਼ਬੂਰ ਕਰ ਦਿੰਦੀਆਂ ਹਨ।

ਜਲੰਧਰ ਹਾਈਟਸ-2 ਹਾਊਸਿੰਗ ਸੁਸਾਇਟੀ ਦੇ ਫਲੈਟ ‘ਚ ਇਕ ਅਮਰੀਕੀ ਨਾਗਰਿਕ ਨੇ ਛਾਲ ਮਾਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਜ਼ੋਰਾਵਰ ਸਿੰਘ ਪੁੱਤਰ ਬਲਵਿੰਦਰ ਸਿੰਘ (34) ਨੇ ਜਲੰਧਰ ਹਾਈਟਸ-2 ਦੀ 11ਵੀਂ ਮੰਜ਼ਿਲ ‘ਤੇ ਸਥਿਤ ਆਪਣੇ ਫਲੈਟ ਦੀ ਬਾਲਕੋਨੀ ਤੋਂ ਛਾਲ ਮਾਰ ਦਿੱਤੀ। ਇਸ ਦੌਰਾਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।

ਜ਼ੋਰਾਵਰ ਸਿੰਘ ਨੇ ਜਲੰਧਰ ਹਾਈਟਸ-2 ‘ਚ ਫਲੈਟ ਲਿਆ ਸੀ ਅਤੇ 4 ਮਹੀਨੇ ਪਹਿਲਾਂ ਹੀ ਉਸ ਦਾ ਵਿਆਹ ਹੋਇਆ ਸੀ। ਵਿਆਹ ਤੋਂ ਬਾਅਦ ਜ਼ੋਰਾਵਰ ਦਾ ਆਪਣੀ ਪਤਨੀ ਨਾਲ ਝਗੜਾ ਚੱਲ ਰਿਹਾ ਸੀ। ਉਹ ਆਪਣੀ ਪਤਨੀ ਨੂੰ ਲੈਣ ਆਇਆ ਸੀ। ਪੂਰਾ ਮਾਮਲਾ ਕੀ ਸੀ ਇਸ ਦੀ ਜਾਂਚ ਚਲ ਰਹੀ ਹੈ।

error: Content is protected !!