ਖੂਨੀ ਵਾਰਦਾਤ! ਔਰਤ ਨਾਲ ਬਣੇ ਸਬੰਧ, ਕਈ ਵਾਰ ਲੈ ਆਉਂਦਾ ਸੀ ਘਰ, ਰੋਕਣ ਉਤੇ ਛੋਟੇ ਨੇ ਵੱਡੇ ਭਰਾ ਦੇ ਘਰ ਵਿਛਾ ਦਿੱਤਾ ਸੱਥਰ

ਖੂਨੀ ਵਾਰਦਾਤ! ਔਰਤ ਨਾਲ ਬਣੇ ਸਬੰਧ, ਕਈ ਵਾਰ ਲੈ ਆਉਂਦਾ ਸੀ ਘਰ, ਰੋਕਣ ਉਤੇ ਛੋਟੇ ਨੇ ਵੱਡੇ ਭਰਾ ਦੇ ਘਰ ਵਿਛਾ ਦਿੱਤਾ ਸੱਥਰ


ਵੀਓਪੀ ਬਿਊਰੋ, ਜਗਰਾਓਂ-ਨੇੜਲੇ ਪਿੰਡ ਗਿੱਦਵਿੰਡੀ ਵਿਚ ਇਕ ਔਰਤ ਕਾਰਨ ਦੋ ਭਰਾਵਾਂ ਵਿਚ ਖੜਕ ਪਈ। ਔਰਤ ਨੂੰ ਘਰ ਲਿਆਉਣ ਤੋਂ ਵੱਡੇ ਭਰਾ ਨੇ ਵਰਜਿਆ ਤਾਂ ਛੋਟੇ ਨੇ ਅਜਿਹਾ ਕਾਰਾ ਕਰ ਦਿੱਤਾ ਕਿ ਵੱਡੇ ਭਰਾ ਦੇ ਘਰ ਸਥਰ ਵਿਛ ਗਿਆ।
ਥਾਣਾ ਸਿੱਧਵਾਂਬੇਟ ਅਧੀਨ ਪੈਂਦੇ ਪਿੰਡ ਗਿੱਦੜਵਿੰਡੀ ਦੇ ਪਿੰਡ ਸੋਢੀਵਾਲ ਵਿਚ ਸ਼ੁੱਕਰਵਾਰ ਦੇਰ ਰਾਤ ਨੂੰ ਹੋਏ ਝਗੜੇ ਦੌਰਾਨ ਛੋਟੇ ਭਰਾ ਨੇ ਆਪਣੇ ਵੱਡੇ ਭਰਾ ਦਾ ਕਤਲ ਕਰ ਦਿੱਤਾ। ਪੁਲਿਸ ਨੇ ਮੁਲਜ਼ਮ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਚੌਕੀ ਗਿੱਦੜਵਿੰਡੀ ਦੇ ਇੰਚਾਰਜ ਰਾਜਿੰਦਰਪਾਲ ਸਿੰਘ ਨੇ ਦੱਸਿਆ ਕਿ ਬਲਜੀਤ ਸਿੰਘ (52) ਅਤੇ ਉਸ ਦਾ ਵੱਡਾ ਭਰਾ ਕੁਲਦੀਪ ਸਿੰਘ (58) ਆਪਣੀ ਮਾਂ ਅਤੇ ਪਰਿਵਾਰ ਸਮੇਤ ਇੱਕੋ ਘਰ ਵਿੱਚ ਰਹਿੰਦੇ ਸਨ। ਬਲਜੀਤ ਸਿੰਘ ਦਿਵਿਆਂਗ ਸੀ ਅਤੇ ਡੰਡੇ ਨਾਲ ਤੁਰਦਾ ਸੀ। ਉਸਦਾ ਵਿਆਹ ਨਹੀਂ ਹੋਇਆ ਸੀ।


ਜਿਸ ਦੇ ਪਿੰਡ ਦੀ ਹੀ ਇੱਕ ਔਰਤ ਨਾਲ ਸਬੰਧ ਸਨ। ਉਹ ਉਸ ਔਰਤ ਨੂੰ ਘਰ ਲੈ ਆਉਂਦਾ ਸੀ। ਜਿਸ ਦਾ ਕੁਲਦੀਪ ਸਿੰਘ, ਉਸ ਦੀ ਪਤਨੀ ਅਤੇ ਬੱਚਿਆਂ ਨੇ ਵਿਰੋਧ ਕੀਤਾ। ਸ਼ੁੱਕਰਵਾਰ ਰਾਤ ਨੂੰ ਵੀ ਜਦੋਂ ਬਲਜੀਤ ਸਿੰਘ ਆਪਣੀ ਮਹਿਲਾ ਦੋਸਤ ਨੂੰ ਘਰ ਲੈ ਆਇਆ ਤਾਂ ਦੋਵਾਂ ਭਰਾਵਾਂ ਵਿੱਚ ਲੜਾਈ ਹੋ ਗਈ। ਝਗੜੇ ਦੌਰਾਨ ਬਲਜੀਤ ਸਿੰਘ ਨੇ ਉਸ ਦੇ ਵੱਡੇ ਭਰਾ ਕੁਲਦੀਪ ਸਿੰਘ ’ਤੇ ਚੱਲਦੇ ਡੰਡੇ ਨਾਲ ਹਮਲਾ ਕਰ ਦਿੱਤਾ। ਜਿਸ ‘ਚ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

error: Content is protected !!