ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਪੜ੍ਹਨ ਦੇ ਮੌਕੇ ਸਮੇਤ ਮਿਲੀ $6000 ਦੀ ਸਕਾਲਰਸ਼ਿਪ

ਪਿਰਾਮਿਡ ਕਾਲਜ ਦੇ ਵਿਦਿਆਰਥੀਆਂ ਨੂੰ ਕੈਨੇਡਾ ਵਿਚ ਪੜ੍ਹਨ ਦੇ ਮੌਕੇ ਸਮੇਤ ਮਿਲੀ $6000 ਦੀ ਸਕਾਲਰਸ਼ਿਪ

 

ਵੀਓਪੀ ਬਿਊਰੋ – ਪਿਰਾਮਿਡ ਕਾਲਜ ਆਫ਼ ਬਿਜ਼ਿਨਸ ਐਂਡ ਟੇਕਨਾਲਾਜੀ, ਜੋ ਕਿ ਆਪਣੇ ਕੈਨੇਡਾ ਪਾਥਵੇ ਪ੍ਰੋਗਰਾਮਾਂ ਲਈ ਮਸ਼ਹੂਰ ਹੈ, ਦੇ ਵਿਦਿਆਰਥੀ, ਤਨੁਜ ਗੌਤਮ, ਨੂੰ ਹਾਲ ਹੀ ਦੇ ਵਿਚ ਕੈਨੇਡਾ ਦੀ ਪ੍ਰਸਿੱਧ ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ ਵਿਖੇ ਪੜ੍ਹਨ ਦਾ ਮੌਕਾ ਅਤੇ 6000 ਕਨੇਡੀਅਨ ਡਾਲਰ ਦੀ ਸਕਾਲਰਸ਼ਿਪ ਮਿਲੀ ਹੈ। ਤਨੁਜ ਨੇ ਪਿਰਾਮਿਡ ਦੇ  Master of Business Administration (MBA) ਕੈਨੇਡਾ ਪਥਵੇ ਪ੍ਰੋਗਰਾਮ ‘ਚ ਦਾਖ਼ਲਾ ਲਿਆ, ਜਿਸਦੇ ਤਹਿਤ ਵਿਦਿਆਰਥੀ 1 ਸਾਲ ਪਿਰਾਮਿਡ ਕਾਲਜ ਅਤੇ 1.5 ਸਾਲ ਕੈਨੇਡਾ ਦੀ ਯੂਨੀਵਰਸਿਟੀ ਆਫ਼ ਕੈਨੇਡਾ ਵੈਸਟ ਵਿਖੇ ਪੜਦੇ ਹਨ। ਤਨੁਜ ਨੂੰ 6000 ਦੀ ਸਕਾਲਰਸ਼ਿਪ ਉਸਦੀ ਕਾਬਲੀਅਤ ਅਤੇ ਪਿਰਾਮਿਡ ਕਾਲਜ ਵਿਖੇ ਕਰਵਾਈ ਜਾਨ ਵਾਲੀ ਉੱਚ ਪੱਧਰ ਦੀ ਸਿੱਖਿਆ ਕਾਰਨ ਪ੍ਰਾਪਤ ਹੋਈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਵੀ ਪਿਰਾਮਿਡ ਦੇ ਕਈ ਵਿਦਿਆਰਥੀਆਂ ਨੂੰ ਕੈਨੇਡਾ ਪਾਥਵੇ ਪ੍ਰੋਗਰਾਮ ਦੇ ਤਹਿਤ ਸਕਾਲਰਸ਼ਿਪ ਮਿਲੀ ਹੈ।

ਪਿਰਾਮਿਡ ਕਾਲਜ ਕਈ ਕੈਨੇਡਾ ਪਾਥਵੇ ਪ੍ਰੋਗਰਾਮ ਮੁਹੱਈਆ ਕਰਵਾਉਂਦਾ ਹੈ ਜੋ ਘੱਟ ਲਾਗਤ ਤੇ ਵਿਦਿਆਰਥੀਆਂ ਦਾ ਕੈਨੇਡਾ ਵਿਚ ਪੜ੍ਹਨਾ ਸੰਭਵ ਬਣਾਉਂਦੇ ਨੇ। ਇਹਨਾਂ ਪ੍ਰੋਗਰਾਮ ਰਾਹੀਂ ਵਿਦਿਆਰਥੀ ਲਗਭਗ 30 ਲੱਖ ਰੁਪਏ ਤਕ ਦੀ ਬਚਤ ਕਰ ਸਕਦੇ ਹਨ। ਪਿਰਾਮਿਡ ਵਿਖੇ ਪੜਾਏ ਜਾਨ ਵਾਲੇ ਕੈਨੇਡਾ ਪਾਥਵੇ ਪ੍ਰੋਗਰਾਮਾਂ ਵਿਚ ਸ਼ਾਮਿਲ ਹਨ: ਮਾਸਟਰਜ਼ ਇਨ ਬਿਜ਼ਨਸਐਡਮਿਨਿਸਟ੍ਰੇਸ਼ਨ (ਐਮ.ਬੀ.ਏ) ਜਿਸ ਵਿੱਚ ਵਿਦਿਆਰਥੀ ਪਿਰਾਮਿਡ ਕਾਲਜ ਵਿਖੇ 1 ਸਾਲ ਅਤੇ ਬਾਕੀ 1.5 ਸਾਲ ਯੂਨੀਵਰਸਿਟੀ ਕਨੇਡਾ ਵੈਸਟ ਵਿਖੇ ਪੜਦੇ ਹਨ; ਬੈਚਲਰਜ਼ ਇਨ ਬਿਜ਼ਨਸਐਡਮਿਨਿਸਟ੍ਰੇਸ਼ਨ (ਬੀ.ਬੀ.ਏ) ਦੇ ਵਿਦਿਆਰਥੀ 2 ਸਾਲ ਪਿਰਾਮਿਡ ਵਿਖੇ ਪੂਰੇ ਕਰਨ ਤੋਂ ਬਾਅਦ ਬਾਕੀ 2 ਸਾਲ ਯੌਰਕਵਿਲੇ ਯੂਨੀਵਰਸਿਟੀ ਵਿਖੇ ਪੂਰਾ ਕਰਦੇ ਹਨ ਅਤੇ ਇਸ ਪ੍ਰੋਗਰਾਮ ਵਿਚ ਪ੍ਰੋਜੈਕਟਮੈਨਜਮੈਂਟ, ਅਕਾਊਂਟਿੰਗ, ਸਪਲਾਈ ਚੇਨ ਮੈਨਜਮੈਂਟ ਅਤੇ ਐਨਰਜੀਮੈਨਜਮੈਂਟਸਪੈਸ਼ਲਾਈਜ਼ੇਸ਼ਨ ਵੀ ਉਪਲਬਦ ਹਨ।  ਇਸ ਤੋਂ ਇਲਾਵਾ ਬੀ.ਸੀ.ਏ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਫਰੇਜ਼ਰ ਵੈਲੀ ਯੂਨੀਵਰਸਿਟੀ ਵਿਖੇ, ਅਤੇ ਇਸੇ ਤਰਾਂ ਐਚ.ਐਮ.ਸੀ.ਟੀ ਅਤੇ ਮਲਟੀਮੀਡੀਆ ਦੇ ਵਿਦਿਆਰਥੀ 2 ਸਾਲ ਪਿਰਾਮਿਡ ਅਤੇ 2 ਸਾਲ ਸਿਟੀ ਯੂਨੀਵਰਸਿਟੀ ਵੈਨਕੂਵਰ ਵਿਖੇ ਪੂਰਾ ਕਰਦੇ ਹਨ।

ਗ਼ੌਰਤਲਬ ਹੈ ਕਿ ਪਿਰਾਮਿਡ ਕਾਲਜ ਦੇ ਇਹਨਾਂ ਕੋਰਸਾਂ ਜਰੀਏ ਕੈਨੇਡਾ ਵਿਚ ਆਪਣਾ ਬਾਕੀ ਦਾ ਕੋਰਸ ਪੂਰਾ ਕਰਨ ਗਏ ਵਿਦਿਆਰਥੀ ਕੈਨੇਡਾ ਦੇ ਵਰਕ ਪਰਮਿਟ ਲਈ ਯੋਗ ਵੀ ਹੁੰਦੇ ਹਨ,  ਜਿਸਦੇ ਤਹਿਤ ਉਹਨਾਂ ਨੂੰ ਲਗਭਗ 3 ਸਾਲ ਤਕ ਕੈਨੇਡਾ ਵਿਚ ਕਮ ਕਰਨ ਦੀ ਇਜਾਜ਼ਤ ਮਿਲਦੀ ਹੈ।

ਦੱਸ ਦੇਈਏ, ਪਿਰਾਮਿਡ ਕਾਲਜ ਵਿਖੇ ਇਸ ਸਮੇਂ ਅਗਾਮੀ ਸੈਸ਼ਨਾਂ ਲਈ ਦਾਖ਼ਲੇ ਚਲ ਰਹੇ ਹਨ ਚਾਹਵਾਨ ਵਿਦਿਆਰਥੀ ਦਾਖ਼ਲੇ ਦੀ ਜਾਣਕਾਰੀ ਲਈ ਪਿਰਾਮਿਡ ਕਾਲਜ ਨਾਲ 93978-93978 ਤੇ ਸੰਪਰਕ ਕਰਨ।

error: Content is protected !!