ਕਿੱਥੇ ਗਿਆ ਲਾਟਰੀ ਵਿਚ 2.50 ਕਰੋੜ ਜਿੱਤਣ ਵਾਲਾ ! ਲਾਟਰੀ ਵਿਕ੍ਰੇਤਾ ਕਰ ਰਿਹਾ ਭਾਲ, ਨਾ ਫੋਨ ਨੰਬਰ ਤੇ ਨਾ ਹੀ ਘਰ ਦਾ ਪਤਾ ਮਿਲਿਆ

ਕਿੱਥੇ ਗਿਆ ਲਾਟਰੀ ਵਿਚ 2.50 ਕਰੋੜ ਜਿੱਤਣ ਵਾਲਾ ! ਲਾਟਰੀ ਵਿਕ੍ਰੇਤਾ ਕਰ ਰਿਹਾ ਭਾਲ, ਨਾ ਫੋਨ ਨੰਬਰ ਤੇ ਨਾ ਹੀ ਘਰ ਦਾ ਪਤਾ ਮਿਲਿਆ


ਵੀਓਪੀ ਬਿਊਰੋ, ਫਾਜ਼ਿਲਕਾ : ਫਾਜ਼ਿਲਕਾ ਦੇ ਇਕ ਲਾਟਰੀ ਵੇਚਣ ਵਾਲੀ ਦੁਕਾਨ ਤੋਂ ਲਾਟਰੀ ਖਰੀਦਣ ਵਾਲੇ ਦਾ ਪਹਿਲਾ ਇਨਾਮ ਨਿਕਲ ਆਇਆ ਤੇ ਉਕਤ ਵਿਅਕਤੀ 2.50 ਕਰੋੜ ਦਾ ਮਾਲਕ ਬਣ ਗਿਆ ਪਰ ਉਕਤ ਲਾਟਰੀ ਖਰੀਦਣ ਵਾਲਾ ਕਿੱਥੇ ਹੈ, ਨਾ ਦੁਕਾਨਦਾਰ ਨੂੰ ਪਤਾ ਹੈ ਤੇ ਨਾ ਹੀ ਕਿਸੇ ਨੇ ਲਾਟਰੀ ਜੇਤੂ ਹੋਣ ਦਾ ਦਾਅਵਾ ਹੀ ਕੀਤਾ ਹੈ। ਹੁਣ ਦੁਕਾਨਦਾਰ ਲਾਟਰੀ ਖਰੀਦਣ ਵਾਲੇ ਕਰੋੜਪਤੀ ਦੀ ਭਾਲ ਕਰ ਰਿਹਾ ਹੈ।
ਦੁਕਾਨਦਾਰ ਨੇ 4 ਦਿਨ ਪਹਿਲਾਂ ਕਿਸੇ ਨੂੰ 500 ਰੁਪਏ ਦੀ ਨਾਗਾਲੈਂਡ ਸਟੇਟ ਲਾਟਰੀ ਵੇਚੀ ਸੀ। ਪਰ ਇਸ ਦੌਰਾਨ ਲਾਟਰੀ ਵੇਚਣ ਵਾਲੇ ਨੇ ਨਾ ਤਾਂ ਖਰੀਦਦਾਰ ਦਾ ਪਤਾ ਨੋਟ ਕੀਤਾ ਅਤੇ ਨਾ ਹੀ ਉਸ ਦਾ ਮੋਬਾਈਲ ਨੰਬਰ ਦੁਕਾਨਦਾਰ ਕੋਲ ਦਰਜ ਕਰਵਾਇਆ। ਜਿਸ ਕਾਰਨ ਕਰੋੜਪਤੀ ਦਾ ਪਤਾ ਨਹੀਂ ਲੱਗ ਸਕਿਆ। ਪਰ ਆਪਣੀ ਦੁਕਾਨ ਤੋਂ ਇੰਨਾ ਵੱਡਾ ਇਨਾਮ ਮਿਲਣ ਦੀ ਖੁਸ਼ੀ ਵਿੱਚ ਦੁਕਾਨਦਾਰ ਨੇ ਲੱਡੂ ਜ਼ਰੂਰ ਵੰਡੇ।


ਦੁਕਾਨਦਾਰ ਬੌਬੀ ਨੇ ਦੱਸਿਆ ਕਿ ਜਿਵੇਂ ਹੀ ਲਾਟਰੀ ਦਾ ਡਰਾਅ ਨਿਕਲਿਆ ਤਾਂ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦੀ ਦੁਕਾਨ ਤੋਂ ਵਿਕਣ ਵਾਲੀ ਲਾਟਰੀ ‘ਤੇ 2.50 ਕਰੋੜ ਰੁਪਏ ਦਾ ਪਹਿਲਾ ਇਨਾਮ ਨਿਕਲਿਆ ਹੈ। ਜਿਸ ਨੂੰ ਲੈ ਕੇ ਉਹ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਇਹ ਫਾਜ਼ਿਲਕਾ ਲਈ ਵੀ ਮਾਣ ਵਾਲੀ ਗੱਲ ਹੈ। ਕਿਉਂਕਿ ਫਾਜ਼ਿਲਕਾ ਵਿੱਚ ਇੰਨਾ ਵੱਡਾ ਇਨਾਮ ਸਾਹਮਣੇ ਆਇਆ ਹੈ। ਉਸ ਨੇ ਦੱਸਿਆ ਕਿ ਉਸ ਨੇ ਚਾਰ ਦਿਨ ਪਹਿਲਾਂ ਲਾਟਰੀ ਵੇਚੀ ਸੀ ਪਰ ਉਸ ਨੇ ਲਾਟਰੀ ਖਰੀਦਣ ਵਾਲੇ ਦਾ ਪਤਾ ਨਹੀਂ ਲਿਖਿਆ। ਕਿਉਂਕਿ ਲਾਟਰੀ ਨਿਕਲਣ ਤੋਂ ਬਾਅਦ ਲੋਕ ਖੁਦ ਇਨਾਮ ਦੇਖਦੇ ਹਨ। ਪਰ ਅਜੇ ਤੱਕ ਕਿਸੇ ਨੇ ਵੀ ਇਨਾਮ ਦਾ ਦਾਅਵਾ ਨਹੀਂ ਕੀਤਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਦੁਕਾਨ ਤੋਂ ਪਹਿਲਾਂ ਵੀ ਲਾਟਰੀਆਂ ਰਾਹੀਂ ਲੱਖਾਂ-ਕਰੋੜਾਂ ਰੁਪਏ ਦੇ ਇਨਾਮ ਨਿਕਲ ਚੁੱਕੇ ਹਨ। ਜਲਦੀ ਹੀ ਇਸ ਇਨਾਮ ਦਾ ਮਾਲਕ ਲੱਭ ਲਿਆ ਜਾਵੇਗਾ। ਅਤੇ ਉਨ੍ਹਾਂ ਨੂੰ ਸਾਰਿਆਂ ਦੇ ਸਾਹਮਣੇ ਇਨਾਮ ਦਿੱਤਾ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਕੋਈ ਲਾਟਰੀ ਖਰੀਦਦਾ ਹੈ ਤਾਂ ਉਹ ਦੁਕਾਨਦਾਰ ਨੂੰ ਆਪਣਾ ਪੂਰਾ ਪਤਾ ਅਤੇ ਮੋਬਾਈਲ ਨੰਬਰ ਜ਼ਰੂਰ ਲਿਖ ਕੇ ਦੇਣ।

error: Content is protected !!