Sad News; ਵਿਆਹ ਦੇਖ ਕੇ ਆਉਂਦਿਆਂ ਦੀ ਪਲਟੀ ਵੈਨ, 5 ਜਣਿਆਂ ਦੀ ਮੌਤ, 11 ਗੰਭੀਰ, ਵੈਨ ‘ਚ ਬਿਠਾਏ ਸੀ ਸਮੱਰਥਾ ਤੋਂ ਵੱਧ 55 ਲੋਕ

Sad News; ਵਿਆਹ ਦੇਖ ਕੇ ਆਉਂਦਿਆਂ ਦੀ ਪਲਟੀ ਵੈਨ, 5 ਜਣਿਆਂ ਦੀ ਮੌਤ, 11 ਗੰਭੀਰ, ਵੈਨ ‘ਚ ਬਿਠਾਏ ਸੀ ਸਮੱਰਥਾ ਤੋਂ ਵੱਧ 55 ਲੋਕ

 

ਗੁਮਲਾ (ਵੀਓਪੀ ਬਿਊਰੋ) ਇਸ ਸਮੇਂ ਸਭ ਤੋਂ ਵੱਡੀ ਖ਼ਬਰ ਝਾਰਖੰਡ ਤੋਂ ਆ ਰਹੀ ਹੈ। ਇੱਥੇ ਵਿਆਹ ਤੋਂ ਪਰਤ ਰਹੀ ਪਿਕਅੱਪ ਵੈਨ ਪਲਟਣ ਨਾਲ 5 ਲੋਕਾਂ ਦੀ ਮੌਤ ਹੋ ਗਈ। ਜਦਕਿ 11 ਲੋਕ ਗੰਭੀਰ ਜ਼ਖਮੀ ਹਨ। ਦੱਸਿਆ ਜਾ ਰਿਹਾ ਹੈ ਕਿ ਪਿਕਅੱਪ ਵੈਨ ਵਿੱਚ ਸਮਰੱਥਾ ਤੋਂ ਵੱਧ ਲੋਕ ਸਵਾਰ ਸਨ। ਇਸ ਪਿਕਅੱਪ ਵੈਨ ‘ਚ ਕੁੱਲ 55 ਲੋਕ ਸਵਾਰ ਸਨ, ਜੋ ਵਿਆਹ ਤੋਂ ਵਾਪਸ ਪਰਤ ਰਹੇ ਸਨ। ਜ਼ਖਮੀਆਂ ਨੂੰ ਗੁਮਲਾ ਸਦਰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।

ਘਟਨਾ ਗੁਮਲਾ ਜ਼ਿਲ੍ਹੇ ਦੀ ਹੈ। ਘਟਨਾ ਦੇ ਸਬੰਧ ਵਿੱਚ ਪ੍ਰਾਪਤ ਜਾਣਕਾਰੀ ਅਨੁਸਾਰ ਗੁਮਲਾ ਦੇ ਪਿੰਡ ਜਰਦਾ ਨੇੜੇ 55 ਲੋਕਾਂ ਨਾਲ ਭਰੀ ਇੱਕ ਪਿਕਅੱਪ ਵੈਨ ਪਲਟ ਗਈ। ਹਾਦਸੇ ‘ਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਦਰਜਨ ਤੋਂ ਵੱਧ ਲੋਕ ਜ਼ਖਮੀ ਹਨ, ਜਿਨ੍ਹਾਂ ‘ਚ 11 ਲੋਕਾਂ ਦੀ ਹਾਲਤ ਗੰਭੀਰ ਬਣੀ ਹੋਈ ਹੈ। ਦੱਸਿਆ ਜਾਂਦਾ ਹੈ ਕਿ ਗੱਡੀ ‘ਚ ਸਵਾਰ ਵਿਅਕਤੀ ਡੁਮਰੀ ਦੇ ਸਾਰੰਗਡੀਹ ‘ਚ ਲੜਕੀ ਦਾ ਵਿਆਹ ਕਰਵਾ ਕੇ ਕਟਾਰੀ ਵਾਪਸ ਆ ਰਹੇ ਸਨ, ਜਦੋਂ ਇਹ ਹਾਦਸਾ ਵਾਪਰ ਗਿਆ।

error: Content is protected !!