7 ਲੱਖ ਦਾ ਘੁਟਾਲਾ ਕਰਨ ਦੇ ਦੋਸ਼ ਲਾਉਣ ਵਾਲੇ ਉਤੇ ਚਲਾਈਆਂ ਚਾਰ ਗੋਲ਼ੀਆਂ, ਬਚ ਗਿਆ ਤਾਂ ਖੁਦ ਦੇ ਸਿਰ ਵਿਚ ਮਾਰ ਲਈ ਗੋਲ਼ੀ

7 ਲੱਖ ਦਾ ਘੁਟਾਲਾ ਕਰਨ ਦੇ ਦੋਸ਼ ਲਾਉਣ ਵਾਲੇ ਉਤੇ ਚਲਾਈਆਂ ਚਾਰ ਗੋਲ਼ੀਆਂ, ਬਚ ਗਿਆ ਤਾਂ ਖੁਦ ਦੇ ਸਿਰ ਵਿਚ ਮਾਰ ਲਈ ਗੋਲ਼ੀ


ਵੀਓਪੀ ਬਿਊਰੋ, ਮੋਗਾ : ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਫੰਡਾਂ ਵਿਚ 7 ਲੱਖ ਦੇ ਘੁਟਾਲੇ ਦੇ ਦੋਸ਼ ਲਾਉਣ ਵਾਲੇ ਵਿਅਕਤੀ ਉਤੇ ਚਾਰ ਗੋਲ਼ੀਆਂ ਚਲਾ ਦਿੱਤੀਆਂ, ਉਹ ਵਾਲ-ਵਾਲ ਬਚ ਗਿਆ ਤਾਂ ਕਮੇਟੀ ਦੇ ਸਾਬਕਾ ਸਕੱਤਰ ਨੇ ਖੁਦ ਦੇ ਸਿਰ ਵਿਚ ਗੋਲ਼ੀ ਮਾਰ ਕੇ ਖੁਦਕੁਸ਼ੀ ਕਰ ਲਈ। ਇਹ ਘਟਨਾ ਪੰਜਾਬ ਦੇ ਮੋਗਾ ਦੇ ਪਿੰਡ ਫ਼ਤਿਹਗੜ੍ਹ ਕੋਰੋਟਾਣਾ ‘ਚ ਬੁੱਧਵਾਰ ਸਵੇਰੇ ਵਾਪਰੀ। ਪਿੰਡ ਦੇ 53 ਸਾਲਾ ਜੰਗ ਸਿੰਘ ਨੇ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਹਾਊਸ ਭੇਜ ਦਿੱਤਾ।


ਜੰਗ ਸਿੰਘ ਨੇ ਖ਼ੁਦਕੁਸ਼ੀ ਕਰਨ ਤੋਂ ਪਹਿਲਾਂ ਇਕ ਸੁਸਾਈਡ ਨੋਟ ਵੀ ਲਿਖਿਆ ਸੀ, ਜਿਸ ਵਿਚ ਉਸ ਨੇ ਖ਼ੁਦਕੁਸ਼ੀ ਲਈ ਮਜਬੂਰ ਕਰਨ ਲਈ 3 ਲੋਕਾਂ ਦੇ ਨਾਂ ਲਿਖੇ ਸਨ। ਪੁਲਿਸ ਨੇ ਸੁਸਾਈਡ ਨੋਟ ਅਤੇ ਬੇਟੇ ਦੀ ਸ਼ਿਕਾਇਤ ਦੇ ਆਧਾਰ ‘ਤੇ ਤਿੰਨਾਂ ਲੋਕਾਂ ਖ਼ਿਲਾਫ਼ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਅਨੁਸਾਰ ਜੰਗ ਸਿੰਘ ਗੁਰਦੁਆਰਾ ਸਾਹਿਬ ਕਮੇਟੀ ਦੇ ਸਾਬਕਾ ਸਕੱਤਰ ਸੀ। ਉਸ ‘ਤੇ ਗੁਰਦੁਆਰਾ ਸਾਹਿਬ ਦੀ ਕਮੇਟੀ ਤੋਂ 7 ਲੱਖ ਰੁਪਏ ਦੀ ਗਬਨ ਕਰਨ ਦਾ ਦੋਸ਼ ਸੀ। ਦੋਸ਼ਾਂ ਕਾਰਨ ਉਹ ਉਦਾਸ ਰਹਿੰਦਾ ਸੀ। ਨਾਲ ਹੀ ਉਕਤ ਵਿਅਕਤੀ ਨੂੰ ਵਾਰ-ਵਾਰ ਪਰੇਸ਼ਾਨ ਕਰ ਰਹੇ ਸਨ। ਅੱਜ ਸਵੇਰੇ ਉਸ ਨੇ ਗੁੱਸੇ ਵਿਚ ਆ ਕੇ ਦੋਸ਼ ਲਾਉਣ ਵਾਲੇ ਵਿਅਕਤੀ ‘ਤੇ ਪਹਿਲਾਂ 4 ਗੋਲੀਆਂ ਚਲਾਈਆਂ। ਜਦੋਂ ਉਹ ਬਚ ਗਏ ਤਾਂ ਜੰਗ ਸਿੰਘ ਨੇ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਗੋਲੀ ਦੀ ਆਵਾਜ਼ ਸੁਣ ਕੇ ਮੌਕੇ ‘ਤੇ ਲੋਕ ਇਕੱਠੇ ਹੋ ਗਏ। ਘਟਨਾ ਦੀ ਸੂਚਨਾ ਪੁਲਿਸ ਨੂੰ ਵੀ ਦਿੱਤੀ। ਸੂਚਨਾ ਮਿਲਣ ‘ਤੇ ਮੌਕੇ ‘ਤੇ ਪਹੁੰਚੀ ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ।

error: Content is protected !!