ਨੇਤਾਵਾਂ ਦੀ ਸ਼ਬਦੀ ਜੰਗ, ਸ਼ਾਇਰੀ ਨਾਲ ਕੱਸੇ ਤੰਜ! ਮੁੱਖ ਮੰਤਰੀ ਦੀ ਤੁਕਬੰਦੀ ਦਾ ਸੁਖਪਾਲ ਖਹਿਰਾ ਨੇ ਦਿੱਤਾ ਜਵਾਬ, ਮਜੀਠੀਆ ਨੇ ਤਾਂ ਗੱਲ ਪਰਿਵਾਰ ਉਤੇ ਲੈ ਆਉਂਦੀ
ਵੀਓਪੀ ਬਿਊਰੋ, ਚੰਡੀਗੜ੍ਹ-ਬੀਤੇ ਦਿਨਾਂ ਤੋਂ ਸਿਆਸਤ ਨੇ ਵੀ ਨਵਾਂ ਰੰਗ ਲਿਆ ਹੈ। ਹੁਣ ਸਿਆਸੀ ਨੇਤਾ ਇਕ ਦੂਜੇ ਉਤੇ ਸ਼ਬਦੀ ਹਮਲੇ ਸਿੱਧੇ ਬੋਲਾਂ ਵਿਚ ਨਹੀਂ ਕਰ ਰਹੇ ਸਗੋਂ ਸ਼ੇਅਰੋ ਸ਼ਾਇਰੀ ਤੇ ਤੁਕਬੰਦੀ ਨਾਲ ਇਕ ਦੂਜੇ ਨੂੰ ਜਵਾਬ ਦਿੱਤੇ ਜਾ ਰਹੇ ਹਨ। ਇਹ ਰੀਤ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨੀਂ ਇਕ ਟਵੀਟ ਕਰ ਕੇ ਸ਼ੁਰੂ ਕੀਤੀ ਸੀ। ਇਸ ਦੀ ਸੋਸ਼ਲ ਮੀਡੀਆ ਉਤੇ ਵੀ ਬੇਹੱਦ ਚਰਚਾ ਹੋ ਰਹੀ ਹੈ। ਸਿਆਸੀ ਨੇਤਾ ਹੀ ਨਹੀਂ ਆਮ ਲੋਕ ਵੀ ਤੁਕਬੰਦੀ ਨਾਲ ਨੇਤਾਵਾਂ ਨੂੰ ਜਵਾਬ ਦੇ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਸੋਸ਼ਲ ਮੀਡੀਆ ਉੱਪਰ ਤੁਕਬੰਦੀ ਸ਼ੇਅਰ ਕਰਕੇ ਕਿਹਾ ਕਿ ਇੱਕ ਸਹੂਲਤਾਂ ਦਿੰਦੀ, ਇੱਕ ਮਾਫੀਆ ਪਾਲਦੀ..ਸਰਕਾਰ ਸਰਕਾਰ ‘ਚ ਫਰਕ ਹੁੰਦੈ। ਇਸ ਦਾ ਜਵਾਬ ਦਿੰਦਿਆਂ ਕਾਂਗਰਸ ਦੇ ਵਿਧਾਇਕ ਸੁਖਪਾਲ ਖਹਿਰਾ ਨੇ ਵੀ ਟਵੀਟ ਕਰਦਿਆਂ ਕਿਹਾ ਕਿ ਇੱਕ ਸਿੱਖਾਂ ਲਈ ਲੜਦਾ, ਇੱਕ NSA ਲਾਉਂਦਾ, ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ। ਇਸ ਮਗਰੋਂ ਅਕਾਲੀ ਲੀਡਰ ਬਿਕਰਮ ਮਜੀਠੀਆ ਨੇ ਵੀ ਆਪਣੀ ਤੁਕਬੰਦੀ ਨਾਲ ਜਵਾਬ ਦਿੱਤਾ।
ਸੁਖਪਾਲ ਖਹਿਰਾ ਨੇ ਟਵੀਟ ਕੀਤਾ ਕਿ
ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ ਇਸ਼ਤਿਹਾਰ-ਇਸ਼ਤਿਹਾਰ ‘ਚ ਬੜਾ ਫ਼ਰਕ ਹੁੰਦੈ
ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ ‘ਚ ਹੁੰਦੈ,
ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈ
ਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ
ਡਕਾਰ-ਡਕਾਰ ‘ਚ ਬੜਾ ਫ਼ਰਕ ਹੁੰਦੈ
ਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ
ਸਰਦਾਰ-ਸਰਦਾਰ ‘ਚ ਬੜਾ ਫ਼ਰਕ ਹੁੰਦੈ।
ਇੱਕ ਦਾ ਇੰਤਜ਼ਾਰ ਹੁੰਦੈ ਇੱਕ ਧੱਕੇ ਨਾਲ ਛਪਾਇਆ ਜਾਂਦੈ ਇਸ਼ਤਿਹਾਰ-ਇਸ਼ਤਿਹਾਰ 'ਚ ਬੜਾ ਫ਼ਰਕ ਹੁੰਦੈ
ਪਹਿਲਾਂ ਸੀ ਦੂਜਿਆਂ ਦੇ ਦਿਖਦਾ ਹੁਣ ਆਵਦੀ ਘਰਵਾਲੀ ਦੇ ਗਲ 'ਚ ਹੁੰਦੈ,
ਹਾਰ-ਹਾਰ ਦੇ ਵਿੱਚ ਬੜਾ ਫ਼ਰਕ ਹੁੰਦੈਕੁੱਝ ਰੋਟੀ ਖਾਕੇ ਆਉਂਦੈ ਕੁੱਝ ਦਾਰੂ ਪੀਕੇ ਮਾਰਨ
ਡਕਾਰ-ਡਕਾਰ 'ਚ ਬੜਾ ਫ਼ਰਕ ਹੁੰਦੈਇੱਕ ਸਿੱਖਾਂ ਲਈ ਲੜਦੈ ਇੱਕ NSA ਲਾਉਂਦੈ… https://t.co/YM4K5M2Qzk
— Sukhpal Singh Khaira (@SukhpalKhaira) May 2, 2023
ਇਸ ਤੋਂ ਬਿਕਰਮ ਮਜੀਠੀਆ ਨੇ ਵੀ ਤੁਕਬੰਦੀ ਜੋੜਦਿਆਂ ਲਿਖਿਆ
ਇਕ ਆਪਣੇ ਲੋਕਾਂ ਦੀ ਰੱਖਿਆ ਲਈ ਵਰਤੀ ਜਾਂਦੀ ਇਕ ਦਿੱਲੀ ਦੇ ਪੈਰਾਂ ਵਿਚ ਰੱਖ ਦਿੱਤੀ ਜਾਂਦੀ ਏ,
ਤਲਵਾਰ ਤਲਵਾਰ ਵਿਚ ਫਰਕ ਹੁੰਦੈ,
ਇਕ ਬੁੱਢੀ ਉਮਰੇ ਧੀ ਤੋਰਦਾ ਇਕ ਕਿਸੇ ਦੀ ਧੀ ਲੈ ਆਉਂਦਾ
ਪਰਿਵਾਰ ਪਰਿਵਾਰ ਵਿਚ ਫਰਕ ਹੁੰਦੈ
ਇਕ ਪੰਜਾਬ ਨੂੰ ਨੌਕਰੀਆਂ ਦਿੰਦੀ, ਤੇ
ਇਕ ਬਾਹਰੋਂ ਬੰਦੇ ਲਿਆ ਇਨ੍ਹਾਂ ਨੂੰ ਰਾਜ ਕਰਾਉਂਦੀ,
ਸਰਕਾਰ ਸਰਕਾਰ ਵਿਚ ਫਰਕ ਹੁੰਦੈ
ਇਕ ਛਪ ਕੇ ਵਿਕਦੈ ਇਕ ਛਪਣ ਤੋਂ ਪਹਿਲਾਂ ਇਸ਼ਤਿਹਾਰ ਤੇ ਡਰਾ ਧਮਕਾ ਕੇ ਖਰੀਦ ਲਿਆ ਜਾਂਦਾ
ਅਖਬਾਰ ਅਖਬਾਰ ਵਿਚ ਫਰਕ ਹੁੰਦੈ
ਨੋਟ-ਮੈਨੂੰ ਉਮੀਦ ਹੈ ਪੰਜਾਬ ਦੇ ਸਾਰੇ ਹਮਦਰਦ ਮੇਰੇ ਨਾਲ ਸਹਿਮਤ ਹੋਣਗੇ, ਸਿਰਫ਼ 92 ਪੰਜਾਬ ਦੀ ਕੁੱਖੋਂ ਜੰਮਿਆਂ ਨੂੰ ਛੱਡ ਕੇ।
https://t.co/QAX0gyBbtF pic.twitter.com/fopNILJt7t
— Bikram Singh Majithia (@bsmajithia) May 2, 2023