ਛੱਪੜ ‘ਚੋਂ ਮਿਲੀ ਕੁੜੀ ਦੀ ਲਾਸ਼, ਭਰਾ ਨੇ ਦੱਸੀ ਪੁਲਿਸ ਨੂੰ ਭੈਣ ਦੇ ਪ੍ਰੇਮੀ ਦੀ ਕਰਤੂਤ, ਗਲੇ ‘ਚ ਲਪੇਟੀ ਸੀ ਚੁੰਨੀ, ਗਰਦਨ ‘ਤੇ ਜ਼ਖਮਾਂ ਦੇ ਨਿਸ਼ਾਨ

ਛੱਪੜ ‘ਚੋਂ ਮਿਲੀ ਕੁੜੀ ਦੀ ਲਾਸ਼, ਭਰਾ ਨੇ ਦੱਸੀ ਪੁਲਿਸ ਨੂੰ ਭੈਣ ਦੇ ਪ੍ਰੇਮੀ ਦੀ ਕਰਤੂਤ, ਗਲੇ ‘ਚ ਲਪੇਟੀ ਸੀ ਚੁੰਨੀ, ਗਰਦਨ ‘ਤੇ ਜ਼ਖਮਾਂ ਦੇ ਨਿਸ਼ਾਨ

ਵੀਓਪੀ ਬਿਊਰੋ – ਅੰਮ੍ਰਿਤਸਰ ਦੇ ਰਾਜਾਸਾਂਸੀ ਥਾਣਾ ਖੇਤਰ ਦੇ ਲੋਹਾਰਕਾ ਰੋਡ ‘ਤੇ ਜਗਦੇਵ ਕਲਾਂ ਨੇੜੇ ਇਕ ਨੌਜਵਾਨ ਨੇ ਆਪਣੀ ਪ੍ਰੇਮਿਕਾ ਦਾ ਕਤਲ ਕਰ ਕੇ ਉਸ ਦੀ ਲਾਸ਼ ਛੱਪੜ ‘ਚ ਸੁੱਟ ਦਿੱਤੀ। ਪੁਲਿਸ ਨੇ ਲਾਸ਼ ਬਰਾਮਦ ਕਰ ਲਈ ਹੈ। ਮੌਕੇ ਤੋਂ ਪ੍ਰੇਮੀ ਦੀ ਕਾਰ ਵੀ ਮਿਲੀ, ਜਿਸ ਨੂੰ ਪੁਲਿਸ ਨੇ ਕਬਜ਼ੇ ‘ਚ ਲੈ ਲਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਡੇਵਿਡ ਦੇ ਬਿਆਨਾਂ ’ਤੇ ਮੁਲਜ਼ਮ ਪ੍ਰੇਮੀ ਅਰਸ਼ਦੀਪ ਸਿੰਘ ਉਰਫ਼ ਰਾਹੁਲ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ। ਪੁਲਿਸ ਨੇ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਨੂੰ ਸੌਂਪ ਦਿੱਤੀ ਹੈ।

ਲੁਹਾਰਕਾ ਰੋਡ ’ਤੇ ਗੁਮਟਾਲਾ ਕਾਲੋਨੀ ਵਾਸੀ ਡੇਵਿਡ ਮਸੀਹ ਨੇ ਰਾਜਾਸਾਂਸੀ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਉਸ ਦੀ ਭੈਣ ਗੁਮਟਾਲਾ ਵਿੱਚ ਦੰਦਾਂ ਦੇ ਕਲੀਨਿਕ ਵਿੱਚ ਕੰਮ ਕਰਦੀ ਹੈ। ਉਸ ਦੀ ਭੈਣ ਦੇ ਗੁਮਟਾਲਾ ਕਾਲੋਨੀ ਵਾਸੀ ਅਰਸ਼ਦੀਪ ਸਿੰਘ ਉਰਫ ਰਾਹੁਲ ਨਾਲ ਪ੍ਰੇਮ ਸਬੰਧ ਸਨ। 1 ਮਈ ਨੂੰ ਸਵੇਰੇ ਕਰੀਬ 9.15 ਵਜੇ ਉਹ ਡੈਂਟਲ ਕਲੀਨਿਕ ਲਈ ਘਰੋਂ ਨਿਕਲੀ ਪਰ ਰਾਤ 10 ਵਜੇ ਤੱਕ ਵਾਪਸ ਨਹੀਂ ਆਈ।

ਉਹ ਅਕਸਰ ਰਾਤ ਨੂੰ ਸਾਢੇ ਅੱਠ ਵਜੇ ਘਰ ਪਹੁੰਚ ਜਾਂਦੀ ਸੀ। ਇੰਤਜ਼ਾਰ ਕਰਨ ਤੋਂ ਬਾਅਦ ਉਹ ਆਪਣੇ ਚਾਚੇ ਦੇ ਲੜਕੇ ਲੱਲੂ ਨਾਲ ਆਪਣੀ ਭੈਣ ਦੀ ਭਾਲ ਵਿਚ ਨਿਕਲਿਆ। ਮੰਗਲਵਾਰ ਸਵੇਰੇ ਪਤਾ ਲੱਗਾ ਕਿ ਅਰਸ਼ਦੀਪ ਸਿੰਘ ਦੀ ਕਾਰ ਪਿੰਡ ਜਗਦੇਵ ਕਲਾਂ ਨੇੜੇ ਛੱਪੜ ਕੋਲ ਖੜ੍ਹੀ ਸੀ। ਉਥੇ ਉਸ ਦੀ ਭੈਣ ਦੀ ਖੂਨ ਨਾਲ ਲੱਥਪੱਥ ਲਾਸ਼ ਸੁੱਕੇ ਛੱਪੜ ਵਿਚ ਪਈ ਸੀ। ਉਸ ਦੇ ਗਲੇ ‘ਤੇ ਚੁੰਨੀ ਲਪੇਟੀ ਹੋਈ ਸੀ ਅਤੇ ਉਸ ਦੀ ਗਰਦਨ ‘ਤੇ ਤੇਜ਼ਧਾਰ ਹਥਿਆਰ ਦੇ ਨਿਸ਼ਾਨ ਸਨ। ਉਸ ਨੇ ਦੇਖਿਆ ਕਿ ਕਾਰ ਦੇ ਉੱਪਰ ਵੀ ਖੂਨ ਦੇ ਛਿੱਟੇ ਪਏ ਸਨ। ਪੁਲਿਸ ਨੇ ਮੁਲਜ਼ਮ ਰਾਹੁਲ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।

error: Content is protected !!