ਸੜਕ ਹਾਦਸੇ ਦੀ ਜਾਂਚ ਕਰਦੇ ਏਐਸਆਈ ਤੇ ਹੋਮਗਾਰਡ ਜਵਾਨ ਨੂੰ ਪਿਛਿਓਂ ਆਏ ਟਰਾਲੇ ਨੇ ਬੁਰੀ ਤਰ੍ਹਾਂ ਕੁਚਲਿਆ, ਮੌਕੇ ਉਤੇ ਹੀ ਹੋਈ ਦੋਵਾਂ ਦੀ ਮੌਤ

ਸੜਕ ਹਾਦਸੇ ਦੀ ਜਾਂਚ ਕਰਦੇ ਏਐਸਆਈ ਤੇ ਹੋਮਗਾਰਡ ਜਵਾਨ ਨੂੰ ਪਿਛਿਓਂ ਆਏ ਟਰਾਲੇ ਨੇ ਬੁਰੀ ਤਰ੍ਹਾਂ ਕੁਚਲਿਆ, ਮੌਕੇ ਉਤੇ ਹੀ ਹੋਈ ਦੋਵਾਂ ਦੀ ਮੌਤ


ਫ਼ਤਿਹਗੜ੍ਹ ਸਾਹਿਬ : ਪਿੰਡ ਨਬੀਪੁਰ ਨੇੜੇ ਤੜਕੇ ਵਾਪਰੇ ਇਕ ਸੜਕ ਹਾਦਸੇ ਦੀ ਜਾਂਚ ਕਰਨ ਪਹੁੰਚੇ ਨਬੀਪੁਰ ਪੁਲਿਸ ਚੌਕੀ ‘ਚ ਤਾਇਨਾਤ ਪੰਜਾਬ ਪੁਲਿਸ ਦੇ ਏਐੱਸਆਈ ਨਾਜਰ ਸਿੰਘ ਤੇ ਹੋਮਗਾਰਡ ਜਵਾਨ ਕੁਲਦੀਪ ਸਿੰਘ ਨੂੰ ਪਿੱਛਿਓਂ ਆ ਰਹੇ ਟਰਾਲੇ ਨੇ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਦੋਵਾਂ ਦੀ ਮੌਕੇ ਉਤੇ ਹੀ ਮੌਤ ਹੋ ਗਈ। ਸਰਹੰਦ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।


ਡੀਐਸਪੀ ਸੁਖਵੀਰ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਇਕ ਵਾਹਨ ਜਿਸ ਵਿਚ ਫੌਜੀ ਜਾ ਰਹੇ ਸਨ, ਨੂੰ ਇਕ ਬੱਸ ਨੇ ਟੱਕਰ ਮਾਰ ਦਿੱਤੀ। ਫੌਜੀਆਂ ਨੇ ਤੁਰੰਤ ਲੋਕਲ ਪੁਲਿਸ ਨੂੰ ਸੂਚਿਤ ਕੀਤਾ। ਸੂਚਨਾ ਮਿਲਦੇ ਸਾਰ ਹੀ ਨਬੀਪੁਰ ਪੁਲਿਸ ਮੁਲਾਜ਼ਮ ਮੌਕੇ ‘ਤੇ ਪੁੱਜੇ। ਇਹ ਹਾਦਸਾ ਸਵੇਰੇ 4 ਵਜੇ ਦੇ ਕਰੀਬ ਵਾਪਰਿਆ। ਘਟਨਾ ਦੀ ਸੂਚਨਾ ਮਿਲਦੇ ਸਾਰ ਜਦੋਂ ਪੁਲਿਸ ਮੁਲਾਜ਼ਮ ਮੌਕੇ ‘ਤੇ ਪੁੱਜੇ ਅਤੇ ਬੱਸ ਕੋਲ ਖੜ੍ਹੇ ਜਾਂਚ ਕਰ ਰਹੇ ਸੀ ਤਾਂ ਪਿੱਛੋਂ ਆਏ ਇਕ ਟਰਾਲੇ ਨੇ ਜਾਂਚ ਕਰ ਰਹੇ ਪੁਲਿਸ ਮੁਲਾਜ਼ਮਾਂ ਨੂੰ ਕੁਚਲ ਦਿੱਤਾ। ਉਨ੍ਹਾਂ ਦੀ ਮੌਕੇ ‘ਤੇ ਮੌਤ ਹੋ ਗਈ। ਇਹ ਹਾਦਸਾ ਮੁਲਤਾਨੀ ਢਾਬੇ ਕੋਲ ਵਾਪਰਿਆ। ਹੁਣ ਸਾਥੀ ਪੁਲਿਸ ਮੁਲਾਜ਼ਮ ਇਸ ਮਾਮਲੇ ਦੀ ਜਾਂਚ ਵਿਚ ਜੁਟ ਗਏ ਹਨ।

error: Content is protected !!