ਬੁੱਧਵਾਰ ਨੂੰ ਕਰਨੀ ਸੀ ਨੌਕਰੀ ਜੁਆਇਨ, ਮੰਗਲਵਾਰ ਰਾਤ ਹੋ ਗਿਆ ਹਾਦਸਾ, ਬੁੱਝ ਗਏ ਦੋ ਘਰਾਂ ਦੇ ਚਿਰਾਗ, ਇਕ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ

ਬੁੱਧਵਾਰ ਨੂੰ ਕਰਨੀ ਸੀ ਨੌਕਰੀ ਜੁਆਇਨ, ਮੰਗਲਵਾਰ ਰਾਤ ਹੋ ਗਿਆ ਹਾਦਸਾ, ਬੁੱਝ ਗਏ ਦੋ ਘਰਾਂ ਦੇ ਚਿਰਾਗ, ਇਕ ਸੀ ਚਾਰ ਭੈਣਾਂ ਦਾ ਇਕਲੌਤਾ ਭਰਾ


ਵੀਓਪੀ ਬਿਊਰੋ, ਜਗਰਾਓਂ : ਬੁੱਧਵਾਰ ਨੂੰ ਨੌਕਰੀ ਜੁਆਇਨ ਕਰਨ ਲਈ ਦੋਸਤ ਨਾਲ ਨਿਕਲਿਆ ਨੌਜਵਾਨ। ਮੰਗਲਵਾਰ ਦੇਰ ਰਾਤ ਕਰੀਬ 11:00 ਵਜੇ ਸਥਾਨਕ ਰਾਏਕੋਟ ਰੋਡ ‘ਤੇ ਸਾਇੰਸ ਕਾਲਜ ਤੋਂ ਥੋੜ੍ਹਾ ਅੱਗੇ ਜਾ ਕੇ ਇਕ ਸਵਿਫਟ ਗੱਡੀ ਬੇਕਾਬੂ ਹੋ ਕੇ ਦਰੱਖਤ ਨਾਲ ਟਕਰਾ ਗਈ। ਹਾਦਸੇ ‘ਚ ਦੋਵੇਂ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਸਿਟੀ ਦੀ ਪੁਲਿਸ ਪਾਰਟੀ ਵੱਲੋਂ ਦੋਵਾਂ ਨੌਜਵਾਨਾਂ ਨੂੰ ਸਿਵਲ ਹਸਪਤਾਲ ਜਗਰਾਓਂ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

ਏਐਸਆਈ ਤਰਸੇਮ ਸਿੰਘ ਨੇ ਦੱਸਿਆ ਕਿ ਗੁਰਜੀਤ ਸਿੰਘ (20) ਪੁੱਤਰ ਦਲਜੀਤ ਸਿੰਘ ਆਪਣੇ ਦੋਸਤ ਜਗਰਾਜ ਸਿੰਘ ਉਰਫ਼ ਜਸਵੰਤ ਸਿੰਘ (19) ਵਾਸੀ ਨੌਸ਼ਹਿਰਾ ਪੰਨੂਆਂ ਥਾਣਾ ਸਾਹਰਾਲੀ ਜ਼ਿਲ੍ਹਾ ਤਰਨਤਾਰਨ ਇਕ ਸਵਿਫ਼ਟ ਕਾਰ ‘ਚ ਤਰਨਤਾਰਨ ਤੋਂ ਰਾਏਕੋਟ ਨੂੰ ਜਾ ਰਹੇ ਸਨ। ਦੇਰ ਰਾਤ ਕਰੀਬ 11:00 ਵਜੇ ਉਨ੍ਹਾਂ ਦੀ ਗੱਡੀ ਬੇਕਾਬੂ ਹੋ ਕੇ ਸੜਕ ਕਿਨਾਰੇ ਲੱਗੇ ਦਰੱਖਤ ਨਾਲ ਜਾ ਟਕਰਾਈ। ਜਿਸ ਕਾਰਨ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ ਅਤੇ ਦੋਵਾਂ ਨੌਜਵਾਨਾਂ ਦੀ ਮੌਤ ਹੋ ਗਈ। ਇਸ ਸਬੰਧੀ ਦੋਵਾਂ ਮ੍ਰਿਤਕਾਂ ਦੇ ਵਾਰਸਾਂ ਦੇ ਬਿਆਨਾਂ ਦੇ ਆਧਾਰ ‘ਤੇ ਕਾਰਵਾਈ ਕੀਤੀ ਜਾ ਰਹੀ ਹੈ।
ਰਾਏਕੋਟ ਦੀ ਭਾਰਤ ਫਾਇਨਾਂਸ ਕੰਪਨੀ ਵਿਚ ਬੁੱਧਵਾਰ ਨੂੰ ਗੁਰਜੀਤ ਸਿੰਘ ਨੇ ਨੌਕਰੀ ਜੁਆਇੰਨ ਕਰਨੀ ਸੀ ਜਿਸ ਲਈ ਉਹ ਆਪਣੇ ਦੋਸਤ ਜਗਰਾਜ ਸਿੰਘ ਨਾਲ ਮੰਗਲਵਾਰ ਨੂੰ ਹੀ ਇਕ ਸਵਿਫਟ ਡਿਜ਼ਾਇਰ ਗੱਡੀ ਵਿਚ ਨੌਸ਼ਹਿਰਾ ਪੰਨੂਆਂ ਤੋਂ ਰਵਾਨਾ ਹੋਇਆ ਤਾਂ ਜੋ ਉਹ ਸਵੇਰੇ ਆਪਣੀ ਨੌਕਰੀ ਜੁਆਇਨ ਕਰ ਸਕੇ।


ਹਾਦਸੇ ਵਿੱਚ ਮਾਰਿਆ ਗਿਆ ਦੂਜਾ ਜਗਰਾਜ ਸਿੰਘ ਉਮਰ 19 ਸਾਲ ਦਾ ਸੀ, ਜੋ ਦਸਵੀਂ ਜਮਾਤ ਵਿਚ ਪੜ੍ਹਦਾ ਸੀ। ਉਸ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ ਤੇ ਚਾਰ ਭੈਣਾਂ ਦਾ ਇਕਲੌਤਾ ਭਰਾ ਸੀ। ਜਦੋਂਕਿ ਗੁਰਜੀਤ ਸਿੰਘ ਦੀ ਉਮਰ ਸਿਰਫ 20 ਸਾਲ ਸੀ ਅਤੇ ਵਿਆਹਿਆ ਹੋਇਆ ਸੀ। ਉਸ ਦੇ ਦੋ ਬੱਚੇ ਵੀ ਹਨ। ਦੋਵਾਂ ਦੀ ਮੌਤ ਕਾਰਨ ਨੌਸ਼ਹਿਰਾ ਪੰਨੂੰਆਂ ਵਿੱਚ ਸੋਗ ਦੀ ਲਹਿਰ ਹੈ। ਪੁਲਿਸ ਅਗਲੇਰੀ ਕਾਰਵਾਈ ਕਰ ਰਹੀ ਹੈ।

error: Content is protected !!