Skip to content
Thursday, December 19, 2024
Responsive Menu
Support
voiceofpunjabtv.com
News
Search
Search
Home
Punjab
jalandhar
Haryana
Himachal
National
Politics
Bollywood
Entertainment
Sports
Contact Us
Home
2023
May
4
ਮੁੰਡੇ ਦੀ ਲਾਲਸਾ ਵਿਚ ਕੁੜੀ ਨੂੰ ਖੁਆਇਆ ਜ਼ਹਿਰ, ਪਿਤਾ, ਦਾਦਾ-ਦਾਦੀ, ਚਾਚੇ ਖਿ਼ਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
Latest News
Punjab
ਮੁੰਡੇ ਦੀ ਲਾਲਸਾ ਵਿਚ ਕੁੜੀ ਨੂੰ ਖੁਆਇਆ ਜ਼ਹਿਰ, ਪਿਤਾ, ਦਾਦਾ-ਦਾਦੀ, ਚਾਚੇ ਖਿ਼ਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
May 4, 2023
Voice of Punjab
ਮੁੰਡੇ ਦੀ ਲਾਲਸਾ ਵਿਚ ਕੁੜੀ ਨੂੰ ਖੁਆਇਆ ਜ਼ਹਿਰ, ਪਿਤਾ, ਦਾਦਾ-ਦਾਦੀ, ਚਾਚੇ ਖਿ਼ਲਾਫ਼ ਪੁਲਿਸ ਨੇ ਮਾਮਲਾ ਕੀਤਾ ਦਰਜ
ਵੀਓਪੀ ਬਿਊਰੋ, ਅੰਮ੍ਰਿਤਸਰ : ਪੁੱਤਰ ਦੀ ਲਾਲਸਾ ਕਰ ਕੇ ਫ਼ੌਜੀ ਪਿਤਾ ਨੇ ਆਪਣੀ 7 ਮਹੀਨੇ ਦੀ ਧੀ ਨੂੰ ਜ਼ਹਿਰੀਲੀ ਚੀਜ਼ ਪਿਆ ਕੇ ਮਾਰਨ ਦੀ ਕੋਸ਼ਿਸ਼ ਕੀਤੀ। ਇਸ ਮਾਮਲੇ ਵਿਚ ਪੁਲਿਸ ਨੇ ਬੱਚੀ ਦੇ ਪਿਤਾ ਕੁਲਦੀਪ ਸਿੰਘ, ਦਾਦਾ ਬਲਵਿੰਦਰ ਸਿੰਘ, ਦਾਦੀ ਰਾਜਵਿੰਦਰ ਕੌਰ ਅਤੇ ਚਾਚਾ ਗੁਰਦੀਪ ਸਿੰਘ ਵਾਸੀ ਪਿੰਡ ਮੱਕੇਵਾਲ ਰਮਦਾਸ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੀੜਤ ਬੱਚੀ ਦੀ ਮਾਂ ਜਗਰੂਪ ਕੌਰ ਨੇ ਦੱਸਿਆ ਕਿ ਉਸ ਦਾ ਵਿਆਹ ਸਾਲ 2017 ਵਿਚ ਕੁਲਦੀਪ ਸਿੰਘ ਨਾਲ ਹੋਇਆ ਸੀ। ਉਸ ਦਾ ਪਤੀ ਫੌਜ਼ ਵਿਚ ਹੈ ਅਤੇ ਹੁਣ ਉਹ ਦਿੱਲੀ ਵਿਚ ਹੈ। ਸਾਲ 2018 ਵਿਚ ਉਨ੍ਹਾਂ ਦੀ ਇੱਕ ਧੀ ਹੋਈ। ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ। 2019 ਵਿਚ ਉਸ ਦੀ ਇੱਕ ਹੋਰ ਧੀ ਹੋਈ, ਜੋ ਹੁਣ 4 ਸਾਲ ਦੀ ਹੈ।
ਜਦੋਂ ਉਹ ਤੀਸਰੀ ਵਾਰ ਦੁਬਾਰਾ ਗਰਭਵਤੀ ਹੋਈ ਤਾਂ ਉਸ ਦੇ ਪਤੀ ਨੇ ਪ੍ਰੈਗਨੈਂਸੀ ਟੈਸਟ ਕਰਵਾ ਕੇ ਬੇਟੀ ਦਾ ਗਰਭਪਾਤ ਕਰਵਾ ਦਿੱਤਾ। ਸੱਤ ਮਹੀਨੇ ਪਹਿਲਾਂ ਚੌਥੀ ਵਾਰ ਧੀ ਸਹਿਜਪ੍ਰੀਤ ਕੌਰ ਨੇ ਜਨਮ ਲਿਆ। ਉਸ ਦਾ ਪਤੀ, ਸੱਸ ਅਤੇ ਸਹੁਰਾ ਉਸ ਨੂੰ ਪੁੱਤਰ ਦੀ ਮੰਗ ਨੂੰ ਲੈ ਕੇ ਤੰਗ ਪ੍ਰੇਸ਼ਾਨ ਕਰਦੇ ਸਨ।
ਉਸ ਦਾ ਪਤੀ ਉਸ ਨੂੰ ਦਿੱਲੀ ਤੋਂ ਫ਼ੋਨ ‘ਤੇ ਛੱਡਣ ਦੀ ਧਮਕੀ ਦਿੰਦਾ ਸੀ। 28 ਅਪ੍ਰੈਲ ਨੂੰ ਸਵੇਰੇ 10 ਵਜੇ ਦੇ ਕਰੀਬ ਲੜਕੀ ਆਪਣੇ ਸਹੁਰੇ ਕੋਲ ਸੀ ਅਤੇ ਉਸ ਦੇ ਪਤੀ ਦੇ ਕਹਿਣ ‘ਤੇ ਸਹੁਰੇ ਨੇ 7 ਮਹੀਨਿਆਂ ਦੀ ਲੜਕੀ ਨੂੰ ਜ਼ਹਿਰੀਲੀ ਚੀਜ਼ ਖੁਆ ਦਿੱਤੀ। ਉਸ ਦੀ ਬੱਚੀ ਨੂੰ ਉਲਟੀਆਂ ਆਉਣ ਲੱਗੀਆਂ।
ਉਸ ਦੀ ਸਿਹਤ ਵਿਗੜਨ ਲੱਗੀ। ਜਿਸ ਨੂੰ ਇਲਾਜ ਲਈ ਅੰਮ੍ਰਿਤਸਰ ਗੁਰੂ ਨਾਨਕ ਦੇਵ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ। ਜਿੱਥੇ ਲੜਕੀ ਨੂੰ ਦੋ ਦਿਨਾਂ ਤੱਕ ਦਾਖਲ ਕਰਵਾਇਆ ਗਿਆ। ਬੱਚੀ ਨੂੰ ਸਮੇਂ ਸਿਰ ਹਸਪਤਾਲ ਪਹੁੰਚਾਉਣ ਨਾਲ ਉਸ ਦੀ ਜਾਨ ਬਚ ਗਈ। ਜਿਸ ਨੂੰ ਡਾਕਟਰਾਂ ਨੇ ਸੋਮਵਾਰ ਨੂੰ ਛੁੱਟੀ ਦੇ ਦਿੱਤੀ ਹੈ। ਜਾਂਚ ਅਧਿਕਾਰੀ ਥਾਣਾ ਰਮਦਾਸ ਦੇ ਏਐਸਆਈ ਲਖਵਿੰਦਰ ਸਿੰਘ ਨੇ ਦੱਸਿਆ ਕਿ ਚਾਰਾਂ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ। ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਗਈ। ਸਾਰੇ ਫਰਾਰ ਹਨ।
Post navigation
ਵਿਦਿਆਰਥੀਆਂ ਦੀ ਰੁਕੀ ਹੋਈ ਹੈ 1084 ਕਰੋੜ ਦੀ ਸਕਾਲਰਸ਼ਿਪ, ਕੇਂਦਰ ਸਰਕਾਰ ਵੱਲੋਂ ਆਇਆ ਪੈਸਾ ਵਿਦਿਆਰਥੀਆਂ ਤਕ ਪਹੁੰਚਿਆ ਹੀ ਨਹੀਂ, ਅਦਾਲਤ ਨੇ ਪੰਜਾਬ ਸਰਕਾਰ ਨੂੰ ਕਹੀ ਇਹ ਗੱਲ
ਬੁਲਟ ਉਤੇ ਆਏ ਮੁਲਜ਼ਮ ਨੇ ਕੰਟਰੈਕਟ ਕੰਪਨੀ ਦੇ ਮਾਲਕ ਨੂੰ ਮਾਰੀਆਂ ਪੰਜ ਗੋਲ਼ੀਆਂ, ਦੋ ਸਿਰ ਵਿਚ ਵੱਜੀਆਂ, ਵਾਰਦਾਤ ਅੱਖੀਂ ਵੇਖਣ ਵਾਲਿਆਂ ਦੇ ਉਡ ਗਏ ਹੋਸ਼
error:
Content is protected !!
Free PS4 Emulator
#1 PS4 Emulator for Windows
Visit Us Now !
PS4 EMULATOR
X
WhatsApp us