ਕਾਲਜ ਪੇਪਰ ਦੇਣ ਗਈ ਨੇ ਦੂਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਹੋਈ ਮੌਤ,  ਕਾਲਜ ਵਿਚ ਮਚਿਆ ਚੀਕ-ਚਿਹਾੜਾ, ਡਿਊਟੀ ਉਤੇ ਗਏ ਪਿਤਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ

ਕਾਲਜ ਪੇਪਰ ਦੇਣ ਗਈ ਨੇ ਦੂਜੀ ਮੰਜ਼ਿਲ ਤੋਂ ਮਾਰ ਦਿੱਤੀ ਛਾਲ, ਹੋਈ ਮੌਤ,  ਕਾਲਜ ਵਿਚ ਮਚਿਆ ਚੀਕ-ਚਿਹਾੜਾ, ਡਿਊਟੀ ਉਤੇ ਗਏ ਪਿਤਾ ਦੇ ਪੈਰਾਂ ਹੇਠੋਂ ਖਿਸਕੀ ਜ਼ਮੀਨ


ਵੀਓਪੀ ਬਿਊਰੋ, ਚੰਡੀਗੜ੍ਹ-ਚੰਡੀਗੜ੍ਹ ਦੇ ਸੈਕਟਰ 36 ਐਮਸੀਐਮ ਡੀਏਵੀ ਕਾਲਜ ਦੀ ਦੂਜੀ ਮੰਜ਼ਿਲ ਤੋਂ ਬੀਏ ਦੂਜੇ ਸਾਲ ਦੀ ਵਿਦਿਆਰਥਣ ਨੇ ਬੁੱਧਵਾਰ ਦੁਪਹਿਰ ਛਾਲ ਮਾਰ ਦਿੱਤੀ। ਕਾਲਜ ਸਟਾਫ ਵਿਦਿਆਰਥਣ ਨੂੰ ਹਸਪਤਾਲ ਲੈ ਕੇ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ। ਪੁਲਿਸ ਦਾ ਕਹਿਣਾ ਹੈ ਕਿ ਮੁੱਢਲੀ ਜਾਂਚ ਵਿਚ ਇਹ ਮਾਮਲਾ ਖੁਦਕੁਸ਼ੀ ਦਾ ਲੱਗ ਰਿਹਾ ਹੈ। ਵਿਦਿਆਰਥਣ ਬਾਥਰੂਮ ਲਈ ਦੂਜੀ ਮੰਜ਼ਿਲ ਉਤੇ ਗਈ ਸੀ। ਉਥੇ ਕੁਰਸੀ ਸਹਾਰੇ ਬਾਲਕਨੀ ਉਤੇ ਚੜ੍ਹ ਗਈ ਤੇ ਹੇਠਾਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਮ੍ਰਿਤਕਾ ਦੀ ਪਛਾਣ ਕਸਟਮ ਕਾਲੋਨੀ ਸੈਕਟਰ 37 ਦੀ ਰਹਿਣ ਵਾਲੀ ਅਨੰਨਿਆ ਵਜੋਂ ਹੋਈ ਹੈ।


ਸੈਕਟਰ 36 ਦੀ ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਵਿਦਿਆਰਥਣ ਨੇ ਕਾਲਜ ਆ ਕੇ ਹੀ ਖੁਦਕੁਸ਼ੀ ਕਿਉਂ ਕੀਤੀ। ਵਿਦਿਆਰਥਣ ਦੇ ਮੋਬਾਈਲ ਫੋਨ ਦੀ ਕਾਲ ਡਿਟੇਲ ਵੀ ਕਡਵਾਈ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਅਨੰਨਿਆ ਸੈਕਟਰ 36 ਐਸਸੀਐਮ ਡੀਏਵੀ ਕਾਲਜ ਵਿਚ ਬੀਏ ਦੂਜੇ ਸਾਲ ਦੀ ਵਿਦਿਆਰਥਣ ਸੀ। ਬੁੱਧਵਾਰ ਦੁਪਹਿਰ ਉਸ ਦਾ ਪੰਜਾਬ ਦਾ ਪੇਪਰ ਦੂਜੀ ਸ਼ਿਫਟ ਵਿਚ ਸੀ। ਉਹ ਕਾਲਜ ਇਮਾਰਤ ਦੀ ਦੂਜੀ ਮੰਜ਼ਿਲ ਉਤੇ ਬਾਥਰੂਮ ਗਈ ਤੇ ਉਥੋਂ ਛਾਲ ਮਾਰ ਦਿੱਤੀ। ਉਹ ਹੇਠਾਂ ਖੜ੍ਹੇ ਵਿਦਿਆਰਥੀਆਂ ਦੇ ਪੈਰਾਂ ਵਿਚ ਡਿੱਗੀ ਤੇ ਫਰਸ਼ ਉਤੇ ਖੂਨ ਹੀ ਖੂਨ ਹੋ ਗਿਆ। ਰੌਲਾ ਸੁਣ ਕਾਲਜ ਸਟਾਫ ਮੌਕੇ ਉਤੇ ਪੁੱਜਾ ਤੇ ਵਿਦਿਆਰਥਣ ਨੂੰ ਹਸਪਤਾਲ ਪਹੁੰਚਾਇਆ ਪਰ ਉਸ ਦੀ ਮੌਤ ਹੋ ਗਈ।
ਮ੍ਰਿਤਕਾ ਦੇ ਪਿਤਾ ਨੇ ਕਿਹਾ ਕਿ ਸਵੇਰੇ ਖਾਣਾ ਖਾਣ ਤੋਂ ਬਾਅਦ ਧੀ ਪੇਪਰ ਦੇਣ ਲਈ ਕਾਲਜ ਚਲੀ ਗਈ। ਉਹ ਵੀ ਆਪਣੀ ਡਿਊਟੀ ਉਤੇ ਚਲਾ ਗਿਆ। ਦੁਪਹਿਰੇ ਸੂਚਨਾ ਮਿਲੀ ਤਾਂ ਉਸ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਧੀ ਨੇ ਖ਼ੁਦਕੁਸ਼ੀ ਕਿਉਂ ਕੀਤੀ ਉਹ ਖੁਦ ਹੈਰਾਨ ਹੈ।

error: Content is protected !!